ਆਧਾਰ ਕਾਰਡ ਬਣਾਉਣ/ਸੁਧਾਈ ਕਰਾਉਣ ਲਈ ਹੋਰ ਕਾਊਂਟਰ ਖੋਲ੍ਹੇ ਜਾਣ : ਧਨੋਆ

ਐਸ ਏ ਐਸ ਨਗਰ, 15 ਜੁਲਾਈ (ਸ.ਬ.) ਪਿਛਲੇ ਦਿਨੀ ਸਰਕਾਰ ਵੱਲੋਂ ਆਮਦਨ ਕਰ ਵਿਭਾਗ ਵਿਖੇ ਰਿਟਰਨ ਭਰਨ ਲਈ ਆਧਾਰ ਕਾਰਡ ਅਤੇ ਪੈਨ ਕਾਰਡ ਜਰੂਰੀ  ਕਰ ਦਿੱਤਾ ਗਿਆ ਹੈ| ਪਰ ਇਸ ਸੁਵਿਧਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਖੋਲ੍ਹੇ ਗਏ ਕੇਂਦਰਾਂ ਦੀ ਗਿਣਤੀ ਕਾਫੀ ਘੱਟ ਹੈ| ਜਿਸ ਕਾਰਨ ਹਰ ਬੰਦੇ ਨੂੰ ਆਪਣੀ ਵਾਰੀ ਦੀ ਕਾਫੀ ਲੰਮੀ ਉਡੀਕ ਕਰਨੀ ਪੈਂਦੀ ਹੈ ਜਿਸ ਕਾਰਨ ਸ਼ਹਿਰ ਨਿਵਾਸੀਆਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ| ਮਿਉਂਸਪਲ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਹੈ ਕਿ ਇਸ ਬੇਲੋੜੀ ਖੱਜਲ ਖੁਆਰੀ ਤੋਂ ਬਚਣ ਲਈ ਸ਼ਹਿਰ ਵਿੱਚ ਆਰਜੀ ਤੌਰ ਤੇ ਹੋਰ ਵੀ ਬੰਦੋਬਸਤ ਕੀਤੇ ਜਾਣ| ਉਹਨਾਂ ਕਿਹਾ ਕਿ ਨਗਰ ਵਿੱਚ ਬੰਦ ਹੋਈ ਸੁਵਿਧਾ ਨੂੰ ਦੁਬਾਰਾ ਚਾਲੂ ਕੀਤਾ ਜਾਵੇ| ਉਹਨਾਂ ਦੱਸਿਆ ਕਿ ਉਹਨਾਂ ਨੇ ਖੁਦ ਸ਼ਹਿਰ ਦੇ ਵੱਖ ਵੱਖ ਸੁਵਿਧਾ ਸੈਂਟਰਾਂ ਵਿੱਚ ਜਾ ਕੇ ਜਾਂਚ ਕੀਤੀ ਹੈ ਅਤੇ ਵੇਖਿਆ ਹੈ ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ ਅਤੇ ਸਮੇਂ ਦੀ ਕਾਫੀ ਬਰਬਾਦੀ ਹੋ ਰਹੀ ਹੈ| ਉਹਨਾਂ ਮੰਗ ਕੀਤੀ ਹੈ ਕਿ ਸ਼ਹਿਰ ਨਿਵਾਸੀਆ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਸ ਸਮੱਸਿਆ ਦਾ ਫੌਰੀ ਸਮਾਧਾਨ ਕੀਤਾ ਜਾਵੇ|

Leave a Reply

Your email address will not be published. Required fields are marked *