ਆਧੁਨਿਕ ਯੁੱਗ ਵਿੱਚ ਮਹਿਲਾਵਾਂ ਨੇ ਭਰੀ ਨਵੀਂ ਉਡਾਣ

ਮਹਿਲਾ ਦਿਵਸ ਮੌਕੇ ਸਕਾਈ ਹਾਕ ਟਾਈਮਜ ਵਲੋਂ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਅਹਿਮ ਭੂਮਿਕਾਵਾਂ ਨਿਭਾ ਰਹੀਆਂ ਕੁਝ ਸਫਲ ਮਹਿਲਾਵਾਂ ਨਾਲ ਗੱਲਬਾਤ ਕੀਤੀ ਗਈ ਹੈ, ਜਿਸ ਨੂੰ ਹੇਠਾਂ ਪੇਸ਼ ਕੀਤਾ ਜਾ ਰਿਹਾ ਹੈ-
ਪੰਜਾਬ ਪੁਲੀਸ ਦੀ ਐਸ ਪੀ ਦੀਪਿਕਾ ਸਿੰਘ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਹਰ ਮਹਿਲਾ ਅੱਗੇ ਵੱਧ ਸਕਦੀ ਹੈ| ਜਲੰਧਰ ਵਿੱਚ ਤੈਨਾਤ ਦੀਪਿਕਾ ਸਿੰਘ ਕਹਿੰਦੇ ਹਨ ਕਿ ਜੇ ਔਰਤਾਂ ਬਿਨਾਂ ਕਿਸੇ ਡਰ ਭੈਅ ਦੇ ਅੱਗੇ ਆਉਣ ਤਾਂ ਉਹ ਹਰ ਕਠਿਨਾਈ ਦਾ ਸਾਹਮਣਾ ਕਰ ਸਕਦੀਆਂ ਹਨ| ਉਹਨਾਂ ਕਿਹਾ ਕਿ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਕੋਈ ਵੀ ਕੰਮ ਕਰਨ ਤੋਂ ਨਾ ਰੋਕਣ ਅਤੇ ਹਰ ਖੇਤਰ ਵਿੱਚ ਹੀ ਆਪਣੀਆਂ ਧੀਆਂ ਦਾ ਸਾਥ ਦੇਣ|
ਫਤਹਿਗੜ੍ਹ ਸਾਹਿਬ ਜਿਲ੍ਹੇ ਵਿੱਚ ਤੈਨਾਤ ਐਸ ਐਸ ਪੀ ਕਮਲਾ ਮੀਨਾ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਜੇ ਅੱਜ ਦੀਆਂ ਔਰਤਾਂ ਆਪਣੇ ਆਪ ਵਿੱਚ ਹੀ ਸ਼ਕਤੀਸ਼ਾਲੀ ਰਹਿਣਗੀਆਂ ਤਾਂ ਹੀ ਉਹ ਅੱਗੇ ਵੱਧ ਸਕਦੀਆਂ ਹਨ| ਆਉਣ ਵਾਲਾ ਸਮਾਂ ਵੀ ਅਜਿਹਾ ਹੀ ਹੈ ਕਿ ਉਹਨਾਂ ਨੂੰ ਬਿਨਾਂ ਕਿਸੇ ਡਰ ਦੇ ਅੱਗੇ ਸਭ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ| ਉਹਨਾਂ ਕਿਹਾ ਕਿ ਹਰ ਔਰਤ ਪੜ੍ਹ ਲਿਖ ਕੇ ਅਸਮਾਣ ਨੂੰ ਛੂਹ ਸਕਦੀ ਹੈ|
ਅੰਬਾਲਾ ਵਿੱਚ ਤੈਨਾਤ ਮਹਿਲਾ ਡੀ ਐਸ ਪੀ ਮਮਤਾ ਖਰਬ ਦਾ ਕਹਿਣਾ ਹੈ ਕਿ ਸਾਰੀਆਂ ਔਰਤਾਂ ਜੇ ਮਿਹਨਤ ਕਰਨ ਤਾਂ ਉਹ ਹਰ ਵੱਡੇ ਮੁਕਾਮ ਨੂੰ ਛੂਹ ਸਕਦੀਆਂ ਹਨ| ਉਹਨਾਂ ਕਿਹਾ ਕਿ ਅੱਜ ਕਲ ਦੀਆਂ ਔਰਤਾਂ ਵੀ ਮਰਦਾਂ ਤੋਂ ਹਰ ਖੇਤਰ ਵਿੱਚ ਹੀ ਅੱਗੇ ਹਨ ਬਸ ਉਹਨਾਂ ਨੂੰ ਮਿਹਨਤ ਕਰਕੇ ਅਤੇ ਸਰਕਾਰ ਵਲੋਂ ਮੌਕਾ ਮਿਲਣ ਦੀ ਲੋੜ ਹੈ|
ਚੰਡੀਗੜ੍ਹ ਪੁਲੀਸ ਵਿੱਚ ਤੈਨਾਤ ਡੀ ਐਸ ਪੀ ਅੰਜਿਤਾ ਚੇਪਾਇਲ ਕਹਿੰਦੇ ਹਨ ਕਿ ਹਰ ਮਹਿਲਾ ਨੂੰ ਆਪਣੇ ਆਪ ਵਿੱਚ ਸ਼ਕਤੀਸ਼ਾਲੀ ਹੋਣਾ ਬਹੁਤ ਜਰੂਰੀ ਹੈ ਅਤੇ ਹਰ ਮਹਿਲਾ ਨੂੰ ਬਿਨਾ ਕਿਸੇ ਤੋਂ ਡਰੇ ਆਪਣੀ ਆਵਾਜ ਉਠਾਉਣੀ ਚਾਹੀਦੀ ਹੈ|
ਚੰਡੀਗੜ੍ਹ ਦੇ ਸੈਕਟਰ 17 ਦੀ ਨੀਲਮ ਚੌਕੀ ਦੀ ਇੰਚਾਰਜ ਸਰਿਤਾ ਰਾਏ ਦਾ ਕਹਿਣਾ ਹੈ ਕਿ ਜੇ ਔਰਤਾ ਬਿਨਾਂ ਕਿਸੇ ਡਰ ਨਾਲ ਅੱਗੇ ਵੱਧਣ ਤਾਂ ਉਹ ਖੁਦ ਆਪਣੀਆਂ ਮੁਸ਼ਕਿਲਾਂ ਨੂੰ ਪਾਰ ਪਾ ਸਕਦੀਆਂ ਹਨ ਅਤੇ ਉਹਨਾਂ ਨੂੰ ਮੁਸ਼ਕਿਲਾਂ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ|
ਚੰਡੀਗੜ੍ਹ ਦੇ ਸੈਕਟਰ 16 ਦੇ ਜੀ ਐਮ ਸੀ ਐਚ ਹਸਪਤਾਲ ਵਿੱਚ ਬੱਚਿਆਂ ਦੀ ਡਾਕਟਰ ਗੁੰਜਨ ਬਵੇਜਾ ਦਾ ਕਹਿਣਾ ਹੈ ਕਿ ਮਾਵਾਂ ਨੂੰ ਆਪਣੇ ਬੱਚਿਆਂ ਦੀ ਚੰਗੀ ਤਰਾਂ ਦੇਖਭਾਲ ਕਰਨੀ ਚਾਹੀਦੀ ਹੈ| ਔਰਤਾਂ ਨੂੰ ਆਪਣੀ ਵਿਆਹੁਤਾ ਜਿੰਦਗੀ ਨੂੰ ਸਹੀ ਤਰੀਕੇ ਨਾਲ ਬਤੀਤ ਕਰਨ ਲਈ ਉਚੇਚੇ ਯਤਨ ਕਰਨੇ ਚਾਹੀਦੇ ਹਨ|
ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਦੀ ਡਾਕਟਰ ਗੁਰਜੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਮਹਿਲਾ ਗਰਭਵਤੀ ਹੁੰਦੀ ਹੈ ਉਸ ਸਮੇਂ ਉਸ ਮਹਿਲਾ ਨੂੰ ਖੁਦ ਵੀ ਆਪਣਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਇਸਦੇ ਨਾਲ ਹੀ ਆਉਣ ਵਾਲੇ ਬੱਚੇ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ| ਅਜਿਹੇ ਸਮੇਂ ਗਰਭਵਤੀ ਮਹਿਲਾ ਨੂੰ ਆਪਣੇ ਆਪ ਨੂੰ ਤੰਦਰੁਸਤ ਅਤੇ ਫਿਟ ਰਖਣ ਲਈ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ ਜਿਸ ਕਾਰਨ ਹੋਣ ਵਾਲਾ ਬੱਚਾ ਵੀ ਚੁਸਤ ਅਤੇ ਤੰਦਰੁਸਤ ਹੋਵੇਗਾ|
ਰਾਹੁਲ ਮਹਿਤਾ

Leave a Reply

Your email address will not be published. Required fields are marked *