ਆਨਲਾਈਨ ਪੜ੍ਹਾਈ ਦੇ ਤਜਰਬਿਆਂ ਸੰਬਧੀ ਰਾਏ ਜਾਣਨ ਲਈ ਲੇਖ ਮੁਕਾਬਲਾ ਕਰਵਾਇਆ


ਐਸ਼ਏ 9 ਜਨਵਰੀ (ਸ਼ਬ ਵਿਗਿਆਨ ਮੰਚ ਵਲੋਂ ਵਿਦਿਆਰਥੀਆਂ ਨੂੰ ਕੋਰੋਨਾ ਮਾਹਾਂਮਾਰੀ ਕਾਰਨ ਲੱਗੇ ਲਾਕਡਾਊਨ ਦੌਰਾਨ ਆਨਲਾਈਨ ਕਰਵਾਈ ਜਾਣ ਵਾਲੀ ਪੜ੍ਹਾਈ ਦੇ ਨਵੇਂ ਤਜਰਬਿਆਂ ਸੰਬਧੀ ਰਾਏ ਜਾਣਨ ਲਈ ਲੇਖ ਮੁਕਾਬਲਾ ਕਰਵਾਇਆ ਗਿਆ।
ਇਸ ਮੁਕਾਬਲੇ ਦੌਰਾਨ ਆਪਣੇ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੇ ਲਿਖਿਆ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਮੋਬਾਈਲ ਤੇ ਪੜਣ ਦਾ ਚਾਅ ਸੀ ਪਰ ਜਲਦੀ ਹੀ ਉਹ ਘਰ ਰਹਿ ਕੇ ਅੱਕ ਗਏ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਸਕੂਲ ਜਾ ਕੇ ਪੜਨ੍ਹ ਅਤੇ ਦੋਸਤਾਂ ਨਾਲ ਖੇਡਣਾ ਜਿਆਦਾ ਲਾਭਦਾਇਕ þ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਈ ਵਿਦਿਆਰਥੀਆਂ ਕੋਲ ਸਮਾਰਟ ਫੋਨ ਅਤੇ ਇੰਟਰਨੈਟ ਦੀ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਮੁਕਾਬਲੇ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਪਾਹੁਲਪ੍ਰੀਤ ਸ਼ਿਸ਼ੂ ਨਿਕੇਤਨ ਸਕੂਲ ਸੈਕਟਰ 66, ਤਨਿਸ਼ਠਾ ਸਰਕਾਰੀ ਹਾਈ ਸਕੂਲ ਹਸਨਪੁਰ ਅਤੇ ਪਰੀਯਮੁਸਕਾਨ ਸੈਂਟੀਨਲ ਪਬਲਿਕ ਸਕੂਲ ਸੁਹਾਣਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਨੌਵੀਂ ਤੋਂ ਬਾਰਵ੍ਹੀਂ ਦੇ ਵਿਦਿਆਰਥੀਆਂ ਵਿਚੋਂ ਮਨਪ੍ਰੀਤ ਕੌਰ ਸੈਂਟੀਨਲ ਪਬਲਿਕ ਸਕੂਲ ਸੁਹਾਣਾ, ਅਦਿਤੀ ਬਾਂਸਲ ਸਰਕਾਰੀ ਸਕੂਲ ਸੋਹਾਣਾ ਅਤੇ ਰਿਧੀ ਗੁਪਤਾ ਗੁਰੂਕੁਲ ਸਕੂਲ ਜੀਰਕਪੁਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸ਼੍ਰੀ ਜਰਨੈਲ ਕ੍ਰਾਂਤੀ ਅਤੇ ਸ਼ਮਸ਼ੇਰ ਸਿੰਘ ਵਲੋਂ ਜੈਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ, ਜਸਵੰਤ ਮੁਹਾਲੀ ਅਤੇ ਹਰਪ੍ਰੀਤ ਸਿੰਘ ਮੁਖੀ ਮੀਡੀਆ ਵਿਭਾਗ ਵਿਗਿਆਨ ਮੰਚ ਹਾਜਿਰ ਸਨ।

Leave a Reply

Your email address will not be published. Required fields are marked *