ਆਨੰਦਪੁਰ ਸਾਹਿਬ ਹਲਕੇ ਵਿੱਚ ਹੋਈ ਦਿਲਚਸਪ ਟੱਕਰ, ਮਨੀਸ਼ ਤਿਵਾੜੀ ਪਹਿਲੇ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੂਜੇ ਨੰਬਰ ਤੇ

ਆਨੰਦਪੁਰ ਸਾਹਿਬ ਹਲਕੇ ਵਿੱਚ ਹੋਈ ਦਿਲਚਸਪ ਟੱਕਰ, ਮਨੀਸ਼ ਤਿਵਾੜੀ ਪਹਿਲੇ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੂਜੇ ਨੰਬਰ ਤੇ
ਸੋਢੀ ਵਿਕਰਮ ਸਿੰਘ ਤੀਜੇ ਅਤੇ ਨਰਿੰਦਰ ਸਿੰਘ ਸ਼ੇਰਗਿਲ ਚੌਥੇ ਨੰਬਰ ਤੇ, ਨੋਟਾ ਨੇ ਹਾਸਿਲ ਕੀਤਾ ਪੰਜਵਾਂ ਸਥਾਨ
ਐਸ.ਏ.ਐਸ ਨਗਰ, 23 ਮਈ (ਸ.ਬ.) ਲੋਕਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਦੌਰਾਨ ਅੱਜ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਸਭਤੋਂ ਅੱਗੰੇ ਨਿਕਲ ਗਏ ਜਦੋਂਕਿ ਮੌਜੂਦਾ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਲਗਭਗ 50 ਹਜਾਰ ਵੋਟਾਂ ਦੇ ਫਰਕ ਨਾਲ ਦੂਜੇ ਨੰਬਰ ਤੇ ਰਹਿ ਗਏ| ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੋਢੀ ਵਿਕਰਮ ਸਿੰਘ ਤੀਜੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਚੌਥੇ ਨੰਬਰ ਤੇ ਰਹੇ| ਇਸ ਦੌਰਾਨ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਸ੍ਰ. ਬੀਰਦਵਿੰਦਰ ਸਿੰਘ ਆਪਣੀ ਜਮਾਨਤ ਤਕ ਬਚਾਉਣ ਦੇ ਸਮਰਥ ਨਹੀਂ ਹੋਏ ਅਤੇ ਉਹਨਾਂ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਮਿਲੀਆਂ| ਖਬਰ ਲਿਖੇ ਜਾਣ ਤਕ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਸੀ|
ਚੋਣ ਕਮਿਸ਼ਨ ਵਲੋਂ ਬਾਅਦ ਦੁਪਹਿਰ ਚਾਰ ਵਜੇ ਤਕ ਦੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਮਨੀਸ਼ ਤਿਵਾੜੀ ਨੂੰ 421779 ਵੋਟਾਂ ਮਿਲੀਆਂ ਸਨ ਅਤੇ ਉਹ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਤੋਂ ਲਗਭਗ 47 ਹਜਾਰ ਵੋਟਾਂ ਤੋਂ ਅੱਗੇ ਚਲ ਰਹੇ ਸਨ| ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ 374984 ਵੋਟਾਂ ਮਿਲੀਆਂ ਸਨ|
ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੋਢੀ ਵਿਕਰਮ ਸਿੰਘ 140870 ਵੋਟਾਂ ਲੈ ਕੇ ਤੀਜੇ ਨੰਬਰ ਤੇ ਚਲ ਰਹੇ ਸਨ ਜਦੋਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਨੂੰ ਸਿਰਫ 52002 ਵੋਟਾਂ ਹੀ ਮਿਲੀਆਂ ਸਨ| ਹਲਕੇ ਵਿੱਚ ਸਾਰਿਆਂ ਉਮੀਦਵਾਰਾਂ ਨੂੰ ਰੱਦ ਕਰਕੇ ਨੋਟਾ ਦਾ ਬਟਨ ਦੱਬਣ ਵਾਲਿਆਂ ਦੀ ਗਿਣਤੀ ਵੀ ਕਾਫੀ ਰਹੀ ਅਤੇ ਨੋਟਾ ਨੂੰ16969 ਵੋਟਾਂ ਮਿਲੀਆਂ ਸਨ| ਕਮਿਊਨਿਸਟ ਪਾਰਟ ੀ ਆਫ ਇੰਡੀਆ ਦੇ ਉਮੀਦਵਾਰ ਸ੍ਰ. ਰਘੁਨਾਥ ਸਿੰਘ ਨੂੰ 10540 ਅਤੇ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਸ੍ਰ. ਬੀਰ ਦਵਿੰਦਰ ਸਿੰਘ ਨੂੰ 10227 ਵੋਟਾਂ ਹੀ ਮਿਲੀਆਂ| ਚੋਣ ਲੜਣ ਵਾਲੇ ਬਾਕੀ ਉਮੀਦਵਾਰ ਤਿੰਨ ਹਜਾਰ ਦਾ ਅੰਕੜਾ ਵੀ ਪਾਰ ਨਹੀਂ ਕਰ ਪਾਏ|

Leave a Reply

Your email address will not be published. Required fields are marked *