ਆਨੰਦ ਲੰਡਨ ਕਲਾਸਿਕ ਵਿੱਚ ਸਾਂਝੇ ਤੀਜੇ ਸਥਾਨ ਤੇ

ਲੰਡਨ, 20 ਦਸੰਬਰ (ਸ.ਬ.) ਵਿਸ਼ਵਨਾਥਨ ਆਨੰਦ ਆਪਣੇ ਮੁਕਾਬਲੇਬਾਜ਼ ਰੂਸ ਦੇ ਵਲਾਦੀਮਿਰ ਕ੍ਰਾਮਨਿਕ ਤੋਂ 9ਵੇਂ ਅਤੇ ਆਖਰੀ ਦੌਰ ਵਿੱਚ ਡਰਾਅ ਖੇਡ ਕੇ ਲੰਡਨ ਸ਼ਤਰੰਜ ਕਲਾਸਿਕ ਵਿੱਚ ਸਾਂਝ ਤੀਜੇ ਸਥਾਨ ਤੇ ਰਹੇ| ਆਨੰਦ ਨੇ ਇਸ ਪੂਰੇ ਟੂਰਨਾਮੈਂਟ ਵਿੱਚ ਜ਼ਬਰਦਸਤ ਚਾਲਾਂ ਚਲ ਕੇ ਮੁਕਾਬਲੇਬਾਜ਼ਾਂ ਨੂੰ ਹੈਰਾਨ ਕਰ ਦਿੱਤਾ| ਇਕੋ ਇੱਕ ਖਰਾਬ ਨਤੀਜਾ ਤੀਜੇ ਦੌਰ ਵਿੱਚ ਹਿਕਾਰੂ ਨਕਾਮੂਰਾ ਤੋਂ ਮਿਲੀ ਹਾਰ ਰਿਹਾ| ਅਮਰੀਕਾ ਦੇ ਵੇਸਲੇ ਸੋਅ ਨੇ ਟੂਰਨਾਮੈਂਟ ਜਿੱਤਿਆ ਜਿਨ੍ਹਾਂ ਨੇ ਆਖ਼ਰੀ ਦੌਰ ਵਿੱਚ ਫਰਾਂਸ ਦੇ ਮੈਕਸਿਮ ਵਾਚੀਏਰ ਲਾਗ੍ਰੇਵ ਨਾਲ ਡਰਾਅ ਖੇਡਿਆ| ਸੋਅ ਦੇ 9 ਵਿੱਚੋਂ 6 ਅੰਕ ਰਹੇ ਅਤੇ ਉਹ ਹਮਵਤਨ ਫੇਬੀਆਨੋ ਕਾਰੂਆਨਾ ਤੋਂ ਅੱਧਾ ਅੰਕ ਅੱਗੇ ਰਹੇ ਜਿਨ੍ਹਾਂ ਨੇ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਡਰਾਅ ਤੇ ਰੋਕਿਆ| ਆਨੰਦ, ਨਕਾਮੂਰਾ ਅਤੇ ਕ੍ਰਾਮਨਿਕ ਪੰਜ ਅੰਕ ਲੈ ਕੇ ਤੀਜੇ ਸਥਾਨ ਤੇ ਰਹੇ| ਹੁਣ ਆਨੰਦ ਨੂੰ ਅਗਲੇ ਸਾਲ ਗ੍ਰੈਂਡ ਸ਼ਤਰੰਜ ਟੂਰ ਦੇ ਲਈ ਸੱਦਾ ਦਿੱਤਾ ਜਾਵੇਗਾ|
ਸੋਅ ਨੂੰ ਜਿੱਤ ਦੇ ਨਾਲ 75000 ਡਾਲਰ ਮਿਲੇ| ਆਨੰਦ ਨੇ ਅਪਾਣੇ ਬਾਰੇ ਗੱਲ ਕਰਦਿਆਂ ਕਿਹਾ, ”ਉਸ ਨੇ ਸਹਿਜ ਖੇਡ ਦਿਖਾਈ| ਅਜਿਹਾ ਕਦੀ ਨਹੀਂ ਲੱਗਾ ਕਿ ਉਸ ਨੂੰ ਵਾਧੂ ਕੋਸ਼ਿਸ ਕਰਨ ਦੀ ਜ਼ਰੂਰਤ ਹੈ| ਉਹ ਲੰਬੇ ਸਮੇਂ ਤੋਂ ਅਜੇਤੂ ਰਹੇ ਹਨ|” ਇਸ ਪ੍ਰਦਰਸ਼ਨ ਦੇ ਨਾਲ ਆਨੰਦ ਦੇ ਕੋਲ ਚੋਟੀ ਦੇ ਅੱਠ ਵਿੱਚ ਰਹਿ ਕੇ ਅਗਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਹੈ| ਉਨ੍ਹਾਂ ਕਿਹਾ, ”ਯਕੀਨੀ ਤਰ ਤੇ ਮੈਂ ਵਿਸ਼ਵ ਕੱਪ ਖੇਡਾਂਗਾ| ਮੇਰੇ ਲਈ ਕੈਂਡੀਡੇਟਸ ਟੂਰਨਾਮੈਂਟ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਸੀ ਅਤੇ ਟੂਰ ਵਿੱਚ ਜਗ੍ਹਾ ਪ੍ਰਾਪਤ ਕਰ ਕੇ ਮੈਂ ਕਾਫੀ ਰੋਮਾਂਚਿਤ ਹਾਂ|’

Leave a Reply

Your email address will not be published. Required fields are marked *