ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਮਹਿੰਦਰਪਾਲ ਸਿੰਘ ਵੱਲੋਂ ਚੋਣ ਮੈਨੀਫੈਸਟੋ ਜਾਰੀ

ਐਸ. ਏ. ਐਸ. ਨਗਰ, 31 ਜਨਵਰੀ (ਸ.ਬ.) ਆਪਣਾ ਪੰਜਾਬ ਪਾਰਟੀ ਵਲੋਂ ਕਿਸਾਨਾਂ ਅਤੇਬੇਰੁਜ਼ਗਾਰਾਂ ਦੀ ਹਾਲਤ ਸੁਧਾਰਨ ਦਾ ਵਾਅਦਾ ਕਰਦਿਆਂ ਅੱਜ ਇੱਥੇ ਪਤਰਕਾਰ ਸੰਮੇਲਨ ਵਿੱਚ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕਰਦੇ ਹੋਏ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਮਹਿੰਦਰ ਪਾਲ ਸਿੰਘ (ਲਾਲਾ) ਨੇ ਕਿਹਾ ਕਿ ਉਹਨਾਂ ਦੀ ਪਾਰਟੀ ਅਕਾਲੀ ਭਾਜਪਾ ਅਤੇ ਕਾਂਗਰਸ ਦੀ ਲੁਟ-ਘਸੁਟ ਤੋਂ ਪੰਜਾਬ ਨੂੰ ਛੁਟਕਾਰਾ ਦਿਵਾਉਣ ਅਤੇ ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਵਚਨਬਧ ਹੈ| ਉਹਨਾਂ ਕਿਹਾ ਕਿ ਪਾਰਟੀ ਕਿਸਾਨਾਂ ਨੂੰ ਫਸਲ ਦਾ ਉਚਿਤ ਮੁਲ ਦਿਵਾਉਣ, ਮੰਡੀਕਰਨ ਦਾ ਯੋਗ ਪ੍ਰਬੰਧ ਕਰਨ ਰਹੇਗੀ| ਨਸ਼ੇ ਛਡਾਉ ਕੇਂਦਰਾਂ ਦਾ ਪ੍ਰਬੰਧ ਅਤੇ ਨੌਜਵਾਨਾਂ ਦਾ ਨਸ਼ਾ ਛਡਵਾਉਣ ਦੇ ਯਤਨ ਕੀਤੇ              ਜਾਣਗੇ| ਪਾਰਟੀ ਬੇਰੁਜ਼ਗਾਰੀ ਦੂਰ ਕਰਨ, ਮੁਹਾਲੀ ਵਿੱਚ ਲੋਕਲ ਟਰਾਂਸਪੋਰਟ ਦਾ ਯੋਗ  ਪ੍ਰਬੰਧ ਕਰਨ, ਅਵਾਰਾ ਪਸ਼ੂਆਂ ਦੀ ਸਮਸਿਆ ਤੋਂ ਛੁਟਕਾਰਾ ਅਤੇ ਸਰਕਾਰੀ ਅਤੇ ਗੈਰ ਸਰਕਾਰੀ ਲੁਟ-ਘਸੁਟ ਤੋਂ ਬਚਾਇਆ ਜਾਵੇਗਾ|
ਇਸ ਸਮੇਂ ਸ੍ਰੀ ਮਹਿੰਦਰਪਾਲ ਸਿੰਘ ਤੋਂ ਬਿਨਾਂ ਜਿਲਾ ਪ੍ਰਧਾਨ ਅਮਰਜੀਤ ਸਿੰਘ ਵਾਲੀਆ, ਪ੍ਰੋ. ਨਾਨਕ ਸਿੰਘ, ਦਰਸ਼ਨ ਸਿੰਘ, ਤਜਿੰਦਰ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *