‘ਆਪਣਾ ਪੰਜਾਬ ਪਾਰਟੀ’ ਦੇ ਸੁਪਰੀਮੋ ਸੁੱਚਾ ਸਿੰਘ ਛੋਟੇਪੁਰ ਨੇ ਉਮੀਦਵਾਰਾਂ ਦੀ ਤੀਜੀ ਲਿਸਟ ਕੀਤੀ ਜਾਰੀ ਮੁਹਾਲੀ ਹਲਕੇ ਤੋਂ ਮੋਹਿੰਦਰ ਪਾਲ ਸਿੰਘ ਲਾਲਾ ਨੂੰ ਮਿਲੀ ਟਿਕਟ

ਗੁਰਦਾਸਪੁਰ, 30 ਦਸੰਬਰ (ਸ.ਬ.)  ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁੱਚਾ ਸਿੰਘ ਛੋਟੇਪੁਰ ਨੇ ‘ਆਪਣਾ ਪੰਜਾਬ ਪਾਰਟੀ’ ਵਲੋਂ  ਵਿਧਾਨ ਸਭਾ ਚੋਣਾਂ ਦੀ ਤੀਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ| ਇਸ ਤੋਂ ਪਹਿਲਾਂ ਛੋਟੇਪੁਰ ਨੇ ਉਮੀਦਵਾਰਾਂ ਦੀਆਂ ਦੋ ਲਿਸਟਾਂ ਜਾਰੀ ਕੀਤੀਆਂ ਸਨ| ਤਾਜ਼ਾ ਜਾਰੀ ਕੀਤੀ ਗਈ ਲਿਸਟ ਵਿੱਚ ਭੋਆ (ਐਸ. ਸੀ)-2 ਤੋਂ ਅਨਿਕਾ ਰਾਏ, ਗੁਰਦਾਸਪੁਰ (4) ਤੋਂ ਸੁੱਚਾ ਸਿੰਘ ਛੋਟੇਪੁਰ ਮਜੀਠਾ (13) ਤੋਂ ਐਡਵੋਕੇਟ ਇਕਬਾਲ ਸਿੰਘ ਭਾਗੋਵਾਲ, ਸੁਲਤਾਨਪੁਰ ਲੋਧੀ(28) ਤੋਂ ਅਮਨਦੀਪ ਸਿੰਘ ਭਿੰਦਰ , ਛੱਬੀਵਾਲ (ਐਸ. ਸੀ)-44 ਤੋਂ ਗੁਰਜੀਤ ਸਿੰਘ, ਮੁਹਾਲੀ (53) ਤੋਂ ਮੋਹਿੰਦਰ ਪਾਲ ਸਿੰਘ ਲਾਲਾ (ਜੋ ਕਿ ਬਾਕਰਪੁਰ ਦੇ ਵਸਨੀਕ ਹਨ), ਖੰਨਾ (57) ਤੋਂ ਵਿਨੇ ਡਾਇਮੰਡ, ਸਮਰਾਲਾ (58) ਤੋਂ ਭੁਪਿੰਦਰ ਸਿੰਘ, ਲੁਧਿਆਣਾ ਸਾਊਥ-61 ਤੋਂ ਪਰਮਿੰਦਰ ਸਿੰਘ ਕੁਕੀ, ਨਿਹਾਲ ਸਿੰਘ ਵਾਲਾ (ਐਸਸੀ)-71 ਤੋਂ ਮਲਕੀਤ ਸਿੰਘ, ਬਾਘਾਪੁਰਾਣਾ-72 ਤੋਂ ਗੁਰਦਾਸ ਸਿੰਘ, ਧਰਮਕੋਟ-74 ਤੋਂ ਸੁਖਪਾਲ ਸਿੰਘ ਚੀਮਾ, ਫਾਜ਼ਿਲਕਾ-80 ਤੋਂ ਕੀਰਤੀ ਸਿਆਗ, ਗਿੱਦੜਬਾਹਾ-84 ਤੋਂ ਇਕਬਾਲ ਸਿੰਘ, ਮੁਕਤਸਰ-86 ਤੋਂ ਰਾਜੇਸ਼ ਗਰਗ, ਸੁਨਾਮ 101 ਤੋਂ ਰਣਧੀਰ ਸਿੰਘ ਕਲੇਰ, ਧੂਰੀ-107 ਤੋਂ ਕਮਲਜੀਤ ਸਿੰਘ ਟਿੱਬਾ,  ਗੁਰੂਹਰਿਸਹਾਏ-78 ਤੋਂ ਰਾਜ ਕੁਮਾਰ ਕੰਬੋਜ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ

Leave a Reply

Your email address will not be published. Required fields are marked *