ਆਪਣਾ ਹੀ ਰਿਕਾਰਡ ਤੋੜ ਕੇ ਨਿਸ਼ਾਨੇਬਾਜ਼ ਸੌਰਭ ਬਣੇ ਜੂਨੀਅਰ ਵਿਸ਼ਵ ਚੈਂਪੀਅਨ

ਨਵੀਂ ਦਿੱਲੀ, 6 ਸਤੰਬਰ (ਸ.ਬ.) ਏਸ਼ੀਅਨ ਖੇਡਾਂ ਵਿਚ ਸੋਨ ਤਮਗਾ ਜੇਤੂ ਪਿਸਟਲ ਸ਼ੂਟਰ ਸੌਰਭ ਚੌਧਰੀ ਨੇ ਵੀਰਵਾਰ ਨੂੰ ਇਕ ਹੋਰ ਕੀਰਤੀਮਾਨ ਰੱਚ ਦਿੱਤਾ ਹੈ| ਸੌਰਭ ਨੇ ਚਾਂਗਵੋਨ ਵਿਚ ਚਲ ਰਹੀ ਆਈ. ਐਸ. ਐਸ. ਐਫ. ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣਾ ਹੀ ਵਿਸ਼ਵ ਰਿਕਾਰਡ ਤੋੜਦੇ ਹੋਏ ਜੂਨੀਅਰ 10 ਮੀਟਰ ਏਅਰ ਪਿਸਟਲ ਈਵੈਂਟ ਦਾ ਸੋਨ ਤਮਗਾ ਜਿੱਤਿਆ ਹੈ| 16 ਸਾਲਾਂ ਸੌਰਭ ਨੇ ਹਾਲ ਹੀ ਵਿੱਚ ਇੰਡੋਨੇਸ਼ੀਆ ਵਿਚ ਆਯੋਜਿਤ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਸੀ|
ਭਾਰਤ ਲਈ ਇਸ ਈਵੈਂਟ ਵਿਚ ਦੋਹਰੀ ਸਫਲਤਾ ਰਹੀ ਕਿਉਂਕਿ ਦੇਸ਼ ਦੇ ਹੋਰ ਨੌਜਵਾਨ ਸ਼ੂਟਰ ਅਰਜੁਨ ਸਿੰਘ ਚੀਮਾ ਨੇ ਕਾਂਸੀ ਤਮਗਾ ਜਿੱਤਿਆ| ਕੋਰੀਆ ਦੇ ਲਿਮ ਹੋਜਿਨ ਨੇ ਚਾਂਦੀ ਤਮਗਾ ਆਪਣੇ ਨਾਂ ਕੀਤਾ| ਯੂ. ਪੀ. ਮੇਰਠ ਦੇ ਰਹਿਣ ਵਾਲੇ ਸੌਰਭ ਨੇ 245.5 ਅੰਕ ਜੋੜਦੇ ਹੋਏ ਆਪਣਾ ਹੀ ਰਿਕਾਰਡ ਤੋੜਿਆ| ਉਸ ਨੇ ਇਹ ਵਿਸ਼ਵ ਰਿਕਾਰਡ ਪਿਛਲੇ ਸਾਲ ਜੂਨ ਵਿਚ ਬਣਾਇਆ ਸੀ| ਪਿਛਲੇ ਮਹੀਨੇ ਹੀ ਸੌਰਭ ਨੇ 10 ਮੀਟਰ ਏਅਰ ਪਿਸਟਲ ਈਵੈਂਟ ਵਿਚ ਸੋਨ ਤਮਗਾ ਆਪਣੇ ਨਾਂ ਕੀਤਾ ਸੀ| ਉਸ ਨੇ ਤੱਦ 240.7 ਦਾ ਸਕੋਰ ਕਰਦੇ ਹੋਏ ਸੁਨਹਿਰੀ ਨਿਸ਼ਾਨਾ ਲਗਾਇਆ ਸੀ| ਏਸ਼ੀਆ ਦੇ ਇਸ ਈਵੈਂਟ ਵਿਚ ਭਾਰਤ ਦੇ ਅਭਿਸ਼ੇਕ ਵਰਮਾ ਨੇ ਕਾਂਸੀ ਤਮਗਾ ਜਿੱਤਿਆ ਸੀ| ਸੌਰਭ ਨੇ ਪਹਿਲੀ ਵਾਰ ਏਸ਼ੀਆਈ ਖੇਡਾਂ ਵਿਚ ਹਿੱਸਾ ਲਿਆ

Leave a Reply

Your email address will not be published. Required fields are marked *