ਆਪਣੀ ਉਮੀਦਵਾਰੀ ਛੱਡਣ ਭਾਜਪਾ ਉਮੀਦਵਾਰ : ਬੌਬੀ ਕੰਬੋਜ

ਐਸ.ਏ.ਐਸ.ਨਗਰ, 3 ਫਰਵਰੀ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਬੋਬੀ ਕੰਬੋਜ ਨੇ ਕਿਹਾ ਹੈ ਕਿ ਭਾਜਪਾ ਵਲੋਂ ਜਿਹੜੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਉਮੀਦਵਾਰੀ ਛੱਡ ਦੇਣ।

ਸ੍ਰੀ ਕੰਬੋਜ (ਜੋ ਪਿਛਲੀ ਵਾਰ ਭਾਜਪਾ ਦੀ ਟਿਕਟ ਤੇ ਕੌਂਸਲਰ ਬਣੇ ਸਨ) ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਇਸ ਵਾਰ ਭਾਜਪਾ ਦੀ ਟਿਕਟ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਜਮੀਰ ਦੀ ਆਵਾਜ਼ ਸੁਣਦੇ ਹੋਏ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਆਪਣੀ ਉਮੀਦਵਾਰੀ ਤੋਂ ਪਿੱਛੇ ਹੱਟ ਜਾਣ ਹੈ ਜੋ ਕਿ ਉਨ੍ਹਾਂ ਕਿਸਾਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

Leave a Reply

Your email address will not be published. Required fields are marked *