ਆਪਣੀ ਟਿਕਟ ਨੂੰ ਲੈ ਕੇ ਭੰਬਲਭੂਸੇ ਵਿੱਚ ਹਨ ਖਰੜ ਦੇ ਕਾਂਗਰਸੀ ਉਮੀਦਵਾਰ

ਖਰੜ, 30 ਜਨਵਰੀ (ਪਵਨ ਰਾਵਤ) ਖਰੜ ਹਲਕੇ ਦੇ ਕਾਂਗਰਸੀ ਉਮੀਦਵਾਰ ਨਗਰ ਕੌਂਸਲ ਚੋਣਾਂ ਸੰਬਧੀ ਆਪਣੀ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਭੰਬਲਭੂਸੇ ਵਿੱਚ ਫਸੇ ਹੋਏ ਹਨ।

ਕੁੱਝ ਕਾਂਗਰਸੀ ਆਗੂਆਂ ਨੇ ਆਪਣਾ ਨਾਮ ਨਾ ਦੱਸਦਿਆਂ ਕਿਹਾ ਕਿ ਇੱਕ ਪਾਸੇ ਜਿਹੜੇ ਆਗੂ ਹੁਣ ਤਕ ਕਾਂਗਰਸ ਪਾਰਟੀ ਵਿੱਚ ੪ਾਮਿਲ ਨਹੀਂ ਹੋਏ ਜਾਂ ਕੁੱਝ ਸਮਾਂ ਪਹਿਲਾਂ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ੪ਾਮਿਲ ਹੋਏ ਹਨ, ਉਹ ਆਪਣੀ ਜਾਂ ਆਪਣੀ ਪਤਨੀ ਦੀ ਟਿਕਟ ਦੀ ਦਾਅਵੇਦਾਰੀ ਕਰ ਰਹੇ ਹਨ ਅਤੇ ਜਿਹੜੇ ਆਗੂ ਪਿਛਲੇ 20੍ਰ 20 ਸਾਲਾਂ ਤੋਂ ਕਾਂਗਰਸ ਵਿੱਚ ਸੇਵਾ ਨਿਭਾਉਂਦੇ ਆ ਰਹੇ ਹਨ ਉਨ੍ਹਾਂ ਦੀ ਸੇਵਾ ੯ ਪਾਰਟੀ ਵੱਲੋਂ ਕੋਈ ਤਰਜੀਹ ਨਹੀਂ ਦਿੱਤੀ ਜਾ ਰਹੀ।

ਕਾਂਗਰਸ ਪਾਰਟੀ ਵਲੋਂ ਟਿਕਟਾਂ ਦਾ ਰਸਮੀ ਐਲਾਨ ਨਾ ਕੀਤੇ ਜਾਣ ਕਾਰਨ ਇਹ ਭੰਬਲਭੂਸਾ ਉਦੋਂ ਤਕ ਜਾਰੀ ਰਹਿਣਾ ਹੈ ਜਦੋਂ ਤੱਕ ਕਾਂਗਰਸ ਪਾਰਟੀ ਵਲੋਂ ਆਪਣੇ ਸਮਰਥਿਤ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਹੋ ਜਾਂਦੀ।

Leave a Reply

Your email address will not be published. Required fields are marked *