ਆਪਣੀ ਮੁਹਿੰਮ ਤੋਂ ਪਿੱਛੇ ਹਟੀ ਗੁਰਮੇਹਰ

ਨਵੀਂ ਦਿੱਲੀ, 28 ਫਰਵਰੀ (ਸ.ਬ.) ਟਵਿੱਟਰ ਤੇ ਇਤਰਾਜ਼ਯੋਗ ਟਿੱਪਣੀਆਂ ਅਤੇ ਧਮਕੀਆਂ ਮਿਲਣ ਤੋਂ ਬਾਅਦ ਕਾਰਗਿਲ ਦੇ ਸ਼ਹੀਦ ਦੀ    ਬੇਟੀ ਗੁਰਮੇਹਰ ਕੌਰ ਨੇ ਰਾਮਜਸ ਕਾਲਜ ਵਿੱਚ ਵਿਦਿਆਰਥੀ ਧਿਰਾਂ ਦਰਮਿਆਨ ਹੋਈ ਹਿੰਸਾ ਦੇ ਵਿਰੋਧ ਵਿੱਚ ਸ਼ੁਰੂ ਕੀਤੀ ਗਈ ਆਪਣੀ ਮੁਹਿੰਮ ਤੋਂ ਅੱਜ ਪਿੱਛੇ ਹੱਟਣ ਦਾ ਐਲਾਨ ਕੀਤਾ| ਗੁਰਮੇਹਰ ਨੇ ਇਸ ਮਾਮਲੇ ਨੂੰ ਲੈ ਕੇ ਕਈ ਟਵੀਟ ਕੀਤੇ, ਜਿਸ ਵਿੱਚ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ਵਿੱਚ ਕਾਂਗਰਸ ਦੀ ਵਿਦਿਆਰਥੀ ਇਕਾਈ ਐਨ.ਐਸ.ਯੂ.ਆਈ. (ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ) ਵੱਲੋਂ ਸ਼ਾਂਤੀ ਮਾਰਚ ਮੁਹਿੰਮ ਵਿੱਚ ਵਿਦਿਆਰਥੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ| ਗੁਰਮੇਹਰ ਨੇ ਕਿਹਾ ਕਿ ‘ਮੈਂ ਮੁਹਿੰਮ ਤੋਂ ਪਿੱਛੇ ਹੱਟ ਰਹੀ ਹਾਂ| ਸਾਰਿਆਂ ਨੂੰ ਵਧਾਈ| ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਮੈਨੂੰ ਇਕੱਲਾ ਛੱਡ ਦਿਓ| ਮੈਂ ਜੋ ਕਹਿਣਾ ਸੀ, ਮੈਂ ਕਹਿ ਦਿੱਤਾ| ਜੇਕਰ ਕੋਈ ਮੇਰੀ ਸਾਹਸ ਅਤੇ ਬਹਾਦਰੀ ਤੇ ਸਵਾਲ ਕਰਦਾਜ ਹੈ ਤਾਂ ਮੈਂ ਕਹਿਣਾ ਚਾਹਾਂਗੀ ਕਿ ਮੈਂ ਪਹਿਲਾਂ ਹੀ ਕਾਫੀ ਸਾਹਸ ਦਿਖਾ ਚੁਕੀ ਹਾਂ|’ਉਨ੍ਹਾਂ  ਕਿਹਾ ਕਿ ‘ਇਹ ਮੁਹਿੰਮ ਵਿਦਿਆਰਥੀਆਂ ਨਾਲ ਜੁੜੀ ਹੋਈ ਹੈ ਨਾ ਕਿ ਮੇਰੇ ਨਾਲ| ਕ੍ਰਿਪਾ ਵੱਡੀ ਗਿਣਤੀ ਵਿੱਚ ਮਾਰਚ ਵਿੱਚ ਸ਼ਾਮਲ ਹੋਵੇ| ਸ਼ੁਭਕਾਮਨਾਵਾਂ|’
ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਦੇ ਇਕ ਪ੍ਰੋਗਰਾਮ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਨੇਤਾ ਉਮਰ ਖਾਲਿਦ ਅਤੇ ਸ਼ਹਿਲਾ ਰਸ਼ੀਦ ਨੂੰ ਬੁਲਾਉਣ ਦੇ ਮਾਮਲੇ ਨੇ ਹਿੰਸਕ ਰੂਪ ਲੈ ਲਿਆ ਸੀ| ਕਾਲਜ ਦੇ ਇਕ ਪ੍ਰੋਗਰਾਮ ਵਿੱਚ            ਜੇ.ਐਨ.ਯੂ. ਦੇ ਇਨ੍ਹਾਂ ਦੋਹਾਂ ਲੋਕਾਂ ਨੂੰ ਬੁਲਾਉਣ ਦੇ ਵਿਰੋਧ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵਰਕਰਾਂ ਨੇ ਰਾਮਜਸ ਕਾਲਜ ਵਿੱਚ ਹੰਗਾਮਾ ਕੀਤਾ ਸੀ, ਜਿਸ ਤੋਂ ਬਾਅਦ ਕਾਲਜ ਪ੍ਰਸ਼ਾਸਨ ਨੇ ਉਨ੍ਹਾਂ ਦਾ ਸੱਦਾ ਵਾਪਸ ਲੈ ਲਿਆ ਸੀ| ਇਸ ਦੌਰਾਨ    ਏ.ਬੀ.ਵੀ.ਪੀ. ਅਤੇ ਆਈਸਾ ਦੇ ਵਰਕਰਾਂ ਦਰਮਿਆਨ ਹਿੰਸਕ ਝੜਪ ਹੋਈ ਸੀ| ਜ਼ਿਕਰਯੋਗ ਹੈ ਕਿ ਰਾਮਜਸ ਕਾਲਜ ਵਿੱਚ ਹਿੰਸਾ ਦੇ ਵਿਰੋਧ ਵਿੱਚ ਐਨ.ਐਸ.ਯੂ.ਆਈ. ਵੱਲੋਂ ਸ਼ਾਂਤੀ ਮਾਰਚ ਕੱਢੇ ਜਾਣ ਦੀ ਅਪੀਲ ਤੋਂ ਬਾਅਦ ਸੋਸ਼ਲ ਮੀਡੀਆ ਤੇ ਗੁਰਮੇਹਰ ਨੂੰ ਧਮਕੀਆਂ ਮਿਲਣ ਲੱਗੀਆਂ ਸਨ|

Leave a Reply

Your email address will not be published. Required fields are marked *