ਆਪਣੀ ਸਖਤ ਨੀਤੀ ਤੇ ਚੀਨ ਨੇ ਅਖਤਿਆਰ ਕੀਤਾ ਨਰਮੀ ਦਾ ਰੁੱਖ, ਗੱਲਬਾਤ ਲਈ ਤਿਆਰ

ਬੀਜਿੰਗ, 6 ਜੁਲਾਈ (ਸ.ਬ.)  ਸੀਮਾ ਨੂੰ ਲੈ ਕੇ ਚੱਲ ਰਹੇ ਝਗੜੇ ਅਤੇ ਜੁਬਾਨੀ ਲੜਾਈ ਵਿੱਚ ਚੀਨ ਨੇ ਭਾਰਤ ਨੂੰ ਕੈਲਾਸ਼ ਮਾਨਸਰੋਵਰ ਯਾਤਰਾ ਲਈ ਨਵੇਂ ਰਸਤਿਆਂ ਦੇ ਵਿਕਲਪ ਖੋਜਣ ਲਈ ਗੱਲਬਾਤ ਦੀ ਪਹਿਲ ਕੀਤੀ ਹੈ| ਨਵੀਂ ਦਿੱਲੀ ਸਥਿਤ ਚੀਨੀ ਦੂਤਾਵਾਸ ਦੀ ਬੁਲਾਰਾ ਸ਼ੀਏ ਲਿਯਾਨ ਨੇ ਇਕ ਬਿਆਨ ਵਿੱਚ ਕਿਹਾ ਲਿਪੂਲੇਕੂ ਪਾਸ ਦੇ ਜ਼ਰੀਏ ਆਧਿਕਾਰਿਕ ਯਾਤਰਾ ਅਤੇ ਲਹਾਸਾ ਅਤੇ ਪੁਰੰਗ ਦੇ ਜ਼ਰੀਏ ਗੈਰ ਅਧਿਕਾਰਿਕ ਯਾਤਰਾ ਦੀ ਯੋਜਨਾ ਤੇ ਗੱਲ ਚੱਲ ਰਹੀ ਹੈ|
ਲਿਯਾਨ ਨੇ ਕਿਹਾ ਕਿ ਅਸੀਂ ਭਾਰਤੀ ਤੀਰਥ ਯਾਤਰੀਆਂ ਲਈ ਹੋਰ ਨਾਥੂ ਲਾ ਪਾਸ ਦੇ ਇਲਾਵਾ ਹੋਰ ਵਿਕਲਪਾਂ ਤੇ ਗੱਲਬਾਤ ਦੀ ਪਹਿਲ ਤੇ ਵਿਚਾਰ ਕਰ ਰਹੇ ਹਾਂ|
ਗੌਰਤਲਬ ਹੈ ਕਿ ਚੀਨ ਨੇ ਮੀਂਹ ਅਤੇ ਧਰਤੀ ਦੇ ਖਿਸਕਣ ਕਾਰਨ ਸਿੱਕਮ ਦੇ ਨਾਥੁਲਾ ਦੱਰਾ ਦੇ ਰਸਤੇ ਕੈਲਾਸ਼ ਮਾਨ ਸਰੋਵਰ ਦੀ ਯਾਤਰਾ ਤੇ ਗਏ 50 ਭਾਰਤੀਆਂ ਤੀਰਥ ਯਾਤਰੀਆਂ ਨੂੰ ਪ੍ਰਵੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ| ਮਾਮਲੇ ਦੀ ਜਾਣਕਾਰੀ ਮਿਲਦੇ ਹੀ ਭਾਰਤ ਨੇ ਇਸ ਮੁੱਦੇ ਨੂੰ ਬੀਜਿੰਗ ਸਾਹਮਣੇ ਉਠਾਇਆ| ਚੀਨ ਨੇ ਜਵਾਬ ਵਿੱਚ ਕਿਹਾ ਸੀ ਕਿ ਭਾਰਤੀ ਸੈਨਿਕਾਂ ਦੀ ਘੁਸਪੈਠ ਦੇ ਚੱਲਦੇ ਉਨ੍ਹਾਂ ਨੇ ਯਾਤਰਾ ਰੋਕੀ ਸੀ|

Leave a Reply

Your email address will not be published. Required fields are marked *