ਆਪਣੀ ਹਥਿਆਰਬੰਦ ਫੋਰਸਾਂ ਵਿੱਚ ਲੋੜੀਂਦਾ ਨਿਵੇਸ਼ ਕਰਨ ਲਈ ਵਚਨਬੱਧ ਕੈਨੇਡਾ : ਕ੍ਰਿਸਟੀਆ ਫਰੀਲੈਂਡ

ਟੋਰਾਂਟੋ, 7 ਜੂਨ (ਸ.ਬ.) ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਦੇਸ਼ ਨੂੰ ਹੁਣ ਆਪਣੀ ਫੌਜ ਤੇ ਵਧ ਖਰਚ ਕਰਨ ਦੀ ਲੋੜ ਹੈ, ਕਿਉਂਕਿ ਅਮਰੀਕਾ ਦੀ ਸੁਰੱਖਿਆ ਛੱਤਰੀ ਹੇਠ ਰਹਿਣ ਨਾਲ ਕੈਨੇਡਾ ਇਕ ਨਿਰਭਰ ਦੇਸ਼ ਬਣ ਜਾਵੇਗਾ| ਕ੍ਰਿਸਟੀਆ ਨੇ ਸੰਸਦ ਵਿੱਚ ਕਿਹਾ ਕਿ ਕੈਨੇਡਾ ਦਾ ਨਵਾਂ ਰੱਖਿਆ ਖਰਚ ਛੇਤੀ ਹੀ ਆਉਣਾ ਚਾਹੀਦਾ ਹੈ|  ਉਨ੍ਹਾਂ ਵਾਅਦਾ ਕੀਤਾ ਕਿ ਕੈਨੇਡਾ ਆਪਣੀ ਹਥਿਆਰਬੰਦ ਫੋਰਸ ਵਿੱਚ ਉਚਿਤ ਨਿਵੇਸ਼ ਲਈ ਵਚਨਬੱਧ ਹੈ|
ਕ੍ਰਿਸਟੀਆ ਨੇ ਕਿਹਾ ਕਿ ਰੱਖਿਆ ਮੰਤਰੀ ਹਰਜੀਤ ਸੱਜਨ ਫੌਜ ਦੇ ਭਵਿੱਖ ਲਈ ਖਾਕਾ ਤਿਆਰ     ਕਰਨਗੇ, ਜਿਸ ਵਿੱਚ ਰੱਖਿਆ ਨੀਤੀਆਂ ਦੀ ਸਮੀਖਿਆ ਤਹਿਤ ਇਕ ਲੰਬੇ ਸਮੇਂ ਦਾ ਬਜਟ ਵੀ ਸ਼ਾਮਲ ਹੋਵੇਗਾ| ਓਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਫੌਜੀ ਯੰਤਰਾਂ ਤੇ ਖਰਚ ਵਧਾਉਣ ਅਤੇ ਕੈਨੇਡੀਆਈ ਫੌਜੀਆਂ ਨੂੰ ਦਿੱਤੀ ਜਾਣ ਵਾਲੀਆਂ ਸੇਵਾਵਾਂ ਵਿੱਚ ਵੀ ਵਾਧਾ ਕਰੇਗੀ|
ਕ੍ਰਿਸਟੀਆ ਨੇ ਕਿਹਾ ਕਿ ਸਾਡੇ ਦੋਸਤ ਅਤੇ ਸਹਿਯੋਗੀ ਵੈਸ਼ਵਿਕ ਲੀਡਰਸ਼ਿਪ ਵਿਚ ਆਪਣੀ ਭੂਮਿਕਾ ਤੇ ਸਵਾਲ ਕਰ ਰਹੇ ਹਨ ਅਤੇ ਇਸ ਤੱਥ ਦੇ ਮੱਦੇਨਜ਼ਰ ਸਾਨੂੰ ਬਾਕੀ ਸਾਰੇ     ਦੇਸ਼ਾਂ ਲਈ ਆਪਣੀ ਸਪੱਸ਼ਟ ਨੀਤੀਆਂ ਤੈਅ ਕਰਨਾ ਜ਼ਰੂਰੀ ਹੋ ਜਾਂਦਾ ਹੈ|

Leave a Reply

Your email address will not be published. Required fields are marked *