ਆਪਣੀ ਹੱਦ ਪਾਰ ਕਰ ਰਹੀ ਹੈ ਕਾਂਗਰਸ, ਛੱਡ ਦੇਵਾਂਗਾ ਮੁੱਖ ਮੰਤਰੀ ਦਾ ਅਹੁਦਾ : ਕੁਮਾਰਸਵਾਮੀ

ਬੈਂਗਲੁਰੂ, 28 ਜਨਵਰੀ (ਸ.ਬ.) ਕਰਨਾਟਕ ਦੇ ਮੁੱਖ ਮੰਤਰੀ ਅਤੇ ਜੇ.ਡੀ.ਐਸ. ਨੇਤਾ ਐਚ.ਡੀ. ਕੁਮਾਰਸਵਾਮੀ ਨੇ ਸਿੱਧਰਮਈਆ ਕੈਂਪ ਵਲੋਂ ਹੋ ਰਹੇ ਹਮਲਿਆਂ ਤੋਂ ਦੁਖੀ ਹੋ ਕੇ ਅਹੁਦਾ ਛੱਡਣ ਦੀ ਧਮਕੀ ਦਿੱਤੀ ਹੈ| ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਿਧਾਇਕ ਆਪਣੀ ਹੱਦ ਪਾਰ ਕਰ ਰਹੇ ਹਨ ਅਤੇ ਕਾਂਗਰਸ ਨੇਤਾ ਉਨ੍ਹਾਂ ਤੇ ਰੋਕ ਲਗਾਉਣ| ਜ਼ਿਕਰਯੋਗ ਹੈ ਕਿ ਕੁਮਾਰਸਵਾਮੀ ਦਾ ਬਿਆਨ ਅਜਿਹੇ ਸਮੇਂ ਤੇ ਆਇਆ ਹੈ, ਜਦੋਂ ਸਿੱਧਰਮਈਆ ਦੇ ਸਮਰਥਕ ਵਿਧਾਇਕਾਂ ਨੇ ਉਨ੍ਹਾਂ ਨੂੰ ਆਪਣਾ ਮੁੱਖ ਮੰਤਰੀ ਦੱਸਿਆ ਸੀ| ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ ਨੇ ਅੱਜ ਸਿੱਧਰਮਈਆ ਸਮਰਥਕਾਂ ਦੇ ਬਿਆਨ ਤੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ,”ਕਾਂਗਰਸ ਲੀਡਰਸ਼ਿਪ ਨੂੰ ਇਨ੍ਹਾਂ ਸਾਰੇ ਮੁੱਦਿਆਂ ਨੂੰ ਦੇਖਣਾ ਹੋਵੇਗਾ| ਮੈਂ ਇਸ ਨੂੰ ਲੈ ਕੇ ਬਹੁਤ ਚਿੰਤਤ ਨਹੀਂ ਹਾਂ| ਜੇਕਰ ਉਹ ਇਨ੍ਹਾਂ ਸਾਰਿਆਂ ਨਾਲ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਮੈਂ ਅਹੁਦਾ ਛੱਡਣ ਲਈ ਤਿਆਰ ਹਾਂ| ਉਹ ਹੱਦ ਪਾਰ ਕਰ ਰਹੇ ਹਨ, ਕਾਂਗਰਸ ਨੇਤਾਵਾਂ ਨੂੰ ਆਪਣੇ ਵਿਧਾਇਕਾਂ ਨੂੰ ਕੰਟਰੋਲ ਵਿੱਚ ਰੱਖਣਾ ਹੋਵੇਗਾ|” ਇਸ ਦੌਰਾਨ ਮੁੱਖ ਮੰਤਰੀ ਕੁਮਾਰਸਵਾਮੀ ਦੇ ਅਹੁਦਾ ਛੱਡਣ ਦੀ ਧਮਕੀ ਤੇ ਕਾਂਗਰਸ ਵਲੋਂ ਵੀ ਬਿਆਨ ਆਇਆ ਹੈ| ਰਾਜ ਦੇ ਉੱਪ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਜੀ ਪਰਮੇਸ਼ਵਰਾ ਨੇ ਕਿਹਾ,”ਸਿੱਧਰਮਈਆ ਸਰਵਸ਼੍ਰੇਸ਼ਠ ਮੁੱਖ ਮੰਤਰੀ ਰਹੇ ਹਨ| ਉਹ ਸਾਡੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ| ਵਿਧਾਇਕਾਂ ਲਈ ਸਿੱਧਰਮਈਆ ਮੁੱਖ ਮੰਤਰੀ ਹਨ| ਉਨ੍ਹਾਂ ਨੇ ਆਪਣੀ ਰਾਏ ਰੱਖੀ ਹੈ, ਇਸ ਵਿੱਚ ਗਲਤ ਕੀ ਹੈ? ਅਸੀਂ ਕਰਨਾਟਕ ਦੇ ਮੁੱਖ ਮੰਤਰੀ ਐਚ. ਡੀ ਕੁਮਾਰਸਵਾਮੀ ਤੋਂ ਖੁਸ਼ ਹਾਂ|”

Leave a Reply

Your email address will not be published. Required fields are marked *