ਆਪਣੇ ਉਮੀਦਵਾਰ ਨੂੰ ਜਾਣੋ ਆਪਣੇ ਵਾਰਡ ਦੇ ਵਿਕਾਸ ਅਤੇ ਸਮਾਜ ਸੇਵਾ ਨੂੰ ਸਮਰਪਿਤ ਹਨ ਰਜਨੀ ਗੋਇਲ


ਪਿਛਲੀ ਵਾਰ ਦੇ ਨਗਰ ਨਿਗਮ ਮੁਹਾਲੀ ਦੇ ਵਾਰਡ ਨੰਬਰ 34 ਤੋਂ ਸਾਬਕਾ ਕਂੌਸਲਰ ਸ੍ਰੀਮਤੀ ਰਜਨੀ ਗੋਇਲ ਪੂਰੀ ਤਰ੍ਹਾਂ ਸਮਾਜ ਸੇਵਾ ਨੂੰ ਸਮਰਪਿਤ ਹਨ| 1977 ਵਿੱਚ ਸੰਗਰੂਰ ਵਿਖੇ ਜਨਮੇ ਸ੍ਰੀਮਤੀ ਰਜਨੀ ਗੋਇਲ ਦੇ ਪਿਤਾ ਸ੍ਰੀ ਐਲ ਡੀ ਜਿੰਦਲ ਸ਼ਹਿਰ ਦੇ ਮਸ਼ਹੂਰ ਸਮਾਜ ਸੇਵੀ ਸਨ ਅਤੇ 1978 ਵਿੱਚ ਉਹ ਪਰਿਵਾਰ ਸਮੇਤ ਸੰਗਰੂਰ ਤੋਂ ਮੁਹਾਲੀ ਆ ਕੇ ਵਸ ਗਏ ਸਨ| ਪਿਤਾ ਸ੍ਰੀ ਐਲ ਡੀ ਜਿੰਦਲ ਦੇ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਹੋਣ ਕਾਰਨ ਸ੍ਰੀਮਤੀ ਰਜਨੀ ਗੋਇਲ ਨੇ ਵੀ ਪਿਤਾ ਵਾਂਗ ਸਮਾਜ ਸੇਵਾ ਦਾ ਕੰਮ ਸ਼ੁਰੂ ਕੀਤਾ| ਵਿਆਹ ਤੋਂ ਬਾਅਦ ਉਹਨਾਂ ਦੇ ਪਤੀ ਅਰੁਣ ਗੋਇਲ ਨੇ ਉਹਨਾਂ ਨੂੰ ਹੋਰ ਹੱਲਾਸ਼ੇਰੀ ਦਿੱਤੀ ਅਤੇ ਖੁਦ ਵੀ ਸਮਾਜ ਸੇਵਾ ਵਿੱਚ ਯੋਗਦਾਨ ਪਾਇਆ|
ਸ੍ਰੀਮਤੀ ਰਜਨੀ  ਗੋਇਲ ਨੇ ਪਿਛਲੀ ਵਾਰ ਮੇਅਰ ਸ੍ਰ. ਕੁਲਵੰਤ ਸਿੰਘ ਦੇ ਆਜਾਦ ਗਰੁੱਪ ਤੋਂ ਨਗਰ ਨਿਗਮ ਦੇ ਵਾਰਡ ਨੰਬਰ 34 (ਸੈਥਟਰ 66) ਤੋਂ ਚੋਣ ਲੜੀ ਸੀ ਅਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਸੀ| ਉਹ ਇਸ ਵਾਰ ਵੀ ਇਸ ਖੇਤਰ ਤੋਂ ਹੀ ਚੋਣ ਲੜਣ ਦੀ ਤਿਆਰੀ ਕਰ  ਰਹੇ ਹਨ|  
ਸ੍ਰੀਮਤੀ ਰਜਨੀ ਗੋਇਲ ਨੇ ਕਿਹਾ ਕਿ ਪਿਛਲੀ ਵਾਰ  ਕਂੌਸਲਰ ਬਣ ਕੇ ਉਹਨਾਂ ਨੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਵਾਰਡ ਦੇ ਸਰਬਪੱਖੀ ਵਿਕਾਸ ਲਈ ਕੰਮ ਕੀਤਾ ਹੈ| ਵਾਰਡ ਵਿੱਚ ਸਮੇਂ ਤੇ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਵਾਉਣਾ, ਵਾਰਡ ਵਿੱਚ ਆ ਰਹੀ ਪਾਰਕਿੰਗ ਦੀ ਸਮੱਸਿਆ ਦਾ ਹਲ ਕਰਨਾ, ਪਾਰਕਾਂ ਦੇ ਪਾਰਕ ਦੇ ਚਾਰੋਂ ਪਾਸੇ ਪੇਵਰ ਬਲਾਕ ਲਗਵਾ ਕੇ ਲੋਕਾਂ ਦੇ ਵਾਹਨਾਂ ਦੀ ਪਾਰਕਿੰਗ ਲਈ ਥਾਂ ਬਣਾਉਣੀ ਅਤੇ ਪਾਰਕਾਂ ਵਿੱਚ ਗੱਡੀਆਂ ਖੜ੍ਹਾਉਣ ਦੀ ਸਮੱਸਿਆ ਦਾ ਹਲ ਕੀਤਾ ਗਿਆ| 
ਉਹਨਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਪਾਰਕ ਦੇ ਅੰਦਰ ਨਵੇਂ ਟਰੈਕ ਦੀ ਉਸਾਰੀ ਕਰਵਾਈ, ਪਾਰਕ ਵਿੱਚ ਨਵੇਂ ਝੂਲੇ ਲਗਵਾਏ, ਐਲ ਆਈ ਜੀ ਮਕਾਨਾਂ ਦੇ ਸਾਹਮਣੇ ਪਾਣੀ ਖੜ੍ਹਣ ਦੀ ਸਮੱਸਿਆ ਕਾਫੀ ਨੂੰ ਹੱਦ ਤਕ  ਹਲ ਕਰਵਾਇਆ, ਵਾਰਡ ਵਿੱਚ ਬੱਸ ਕਿਊ ਸੈਲਟਰ ਦੀ ਉਸਾਰੀ ਕਰਵਾਈ ਅਤੇ ਬਾਸਕਟ ਬਾਲ ਦਾ ਕੋਰਟ ਬਣਵਾਇਆ| ਵਾਰਡ ਦੇ  ਮੰਦਰ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਟਾਈਲਾਂ ਲਗਵਾਈਆਂ ਅਤੇ ਦੋਵਾਂ ਧਾਰਮਿਕ ਸਥਾਨਾਂ ਦੇ ਬਾਹਰ ਪਾਰਕਿੰਗ ਦੀ ਸਮੱਸਿਆ ਦੂਰ ਕਰਵਾਈ| ਵਾਰਡ ਵਿਚ ਉਹਨਾਂ ਵਲੋਂ  ਮਾਡਰਨ ਓਪਨ ਜਿੰਮ ਬਣਵਾਇਆ ਗਿਆ ਅਤੇ ਵਾਰਡ ਵਿੱਚ  ਐਲ ਈ ਡੀ ਸਟਰੀਟ ਲਾਈਟ ਦਾ ਕੰਮ ਕਰਵਾਇਆ ਗਿਆ| ਇਸ ਤੋਂ ਇਲਾਵਾ ਉਹਨਾਂ ਵਲੋਂ ਪੂਰੇ ਸੈਕਟਰ ਵਿੱਚ ਪੇਵਰ ਬਲਾਕ ਲਗਵਾਏ ਗਏ| 
ਉਹਨਾਂ ਦੱਸਿਆ ਕਿ ਇਸ ਦੌਰਾਨ ਉਹਨਾਂ ਵਲੋਂ ਆਪਣੇ ਵਾਰਡ ਵਿੱਚ ਕਰੀਬ ਤਿੰਨ ਕਰੋੜ ਰੁਪਏ ਦੇ ਕੰਮ ਕਰਵਾਏ ਗਏ ਹਨ| ਉਹਨਾਂ ਕਿਹਾ ਕਿ ਉਹਨਾਂ ਦੇ ਵਾਰਡ ਨੰਬਰ 34 (ਸੈਕਟਰ 66) ਦੀ ਚੋਣ ਭਾਵੇਂ 2015 ਵਿੱਚ ਹੋਈ ਸੀ ਪਰ ਗਮਾਡਾ ਵਲੋਂ 2017 ਵਿੱਚ ਇਹ ਸੈਕਟਰ ਨਗਰ ਨਿਗਮ ਨੂੰ ਦਿਤਾ ਗਿਆ ਸੀ ਅਤੇ ਉਹਨਾਂ ਨੂੰ  ਪੰਜ ਸਾਲ ਦੀ ਥਾਂ ਸਿਰਫ ਤਿੰਨ ਸਾਲ ਹੀ ਮੁਕੰਮਲ ਕੰਮ ਕਰਨ ਦਾ  ਮੌਕਾ ਮਿਲਿਆ ਪਰ ਮੇਅਰ ਕੁਲਵੰਤ ਸਿੰਘ ਦੇ ਸਹਿਯੋਗ ਨਾਲ ਇਸ ਵਾਰਡ ਵਿੱਚ  ਵਿਕਾਸ ਕੰਮ ਹੋਰਨਾਂ ਵਾਰਡਾਂ ਤੋਂ ਵੱਧ ਕਰਵਾਏ ਗਏ ਹਨ|
ਉਹਨਾਂ ਕਿਹਾ ਕਿ  ਉਹਨਾਂ ਦੇ ਵਾਰਡ ਵਿੱਚ ਹੁਣੇ ਵੀ ਕਈ ਸਮੱਸਿਆਵਾਂ ਹਨ ਜਿਹਨਾਂ ਦਾ ਹਾਲੇ ਹਲ ਕੀਤਾ ਜਾਣਾ ਹੈ| ਵਾਰਡ ਦੇ ਐਲ ਆਈ ਜੀ ਮਕਾਨਾਂ ਦੇ ਸਾਹਮਣੇ ਕੁੱਝ ਗਲੀਆਂ ਵਿੱਚ ਗੰਦਾ ਪਾਣੀ  ਖੜਾ ਰਹਿੰਦਾ ਹੈ, ਵਾਰਡ ਦੇ ਕੁੱਝ ਪਾਰਕਾਂ ਵਿੱਚ ਸੁਧਾਰ ਕਰਨ ਦੀ ਲੋੜ ਹੈ| ਆਵਾਰਾ ਕੁਤਿਆਂ ਦੀ ਸਮੱਸਿਆ ਵੀ ਬਹੁਤ ਹੈ, ਚੰਡੀਗੜ੍ਹ ਦਾ ਸੀਵਰੇਜ ਟ੍ਰੀਟਮਂੈਟ ਪਲਾਂਟ ਨੇੜੇ ਹੋਣ ਕਰਕੇ ਬਹੁਤ ਬਦਬੂ ਆਉਂਦੀ ਹੈ| ਇਸ ਵਾਰਡ ਵਿੱਚ  ਡਿਸਪੈਂਸਰੀ ਅਤੇ ਕਮਿਊਨਿਟੀ ਸਂੈਟਰ ਦੀ ਘਾਟ ਹੈ| ਸਭਤੋਂ ਵੱਡੀ ਸਮੱਸਿਆ ਗਮਾਡਾ ਵਲੋਂ ਸੈਕਟਰ 66 ਤੋਂ 80 ਵਿੱਚ ਪੀਣ ਵਾਲੇ ਪਾਣੀ ਦੇ ਕਈ ਗੁਨਾ ਰੇਟ ਵਸੂਲ ਕਰਨ ਦੀ ਹੈ| 
ਉਹਨਾਂ ਕਿਹਾ ਕਿ ਨਗਰ ਨਿਗਮ ਦੀ ਚੋਣ ਜਿੱਤਣ ਤੋਂ ਬਾਅਦ ਪਾਣੀ ਸਪਲਾਈ ਦਾ ਪ੍ਰਬੰਧ  ਗਾਮਾਡਾ ਤੋਂ ਲੈ ਕੇ ਨਗਰ ਨਿਗਮ ਅਧੀਨ ਲਿਆਂਦਾਂ ਜਾਵੇਗਾ ਤਾਂ ਕਿ ਲੋਕਾਂ ਨੂੰ ਪਾਣੀ ਦੇ ਬਿਲ ਜਿਆਦਾ ਨਾ ਆ ਸਕਣ|  ਇਸ ਤੋਂ ਇਲਾਵਾ  ਸੀਵਰੇਜ ਟੀ੍ਰਟਮੈਂਟ ਪਲਾਂਟ ਦੀ ਬਦਬੂ ਦਾ ਹਲ ਕਢਿਆ ਜਾਵੇਗਾ ਅਤੇ ਆਵਾਰਾ ਕੁਤਿਆਂ ਦੀ ਸਮੱਸਿਆ ਦੂਰ ਕਰਵਾਈ ਜਾਵੇਗੀ|
ਉਹਨਾਂ ਦਾਅਵਾ ਕੀਤਾ ਕਿ ਊਹਨਾਂ ਨੂੰ ਵਾਰਡ ਦੀਆਂ ਦੋ                ਵੈਲਫੇਅਰ ਸੁਸਾਇਟੀਆਂ, ਮੰਦਰ             ਕਮੇਟੀ, ਗੁਰਦੁਆਰਾ ਕਮੇਟੀ ਸਮੇਤ ਪੂਰੇ ਸੈਕਟਰ ਵਾਸੀਆਂ ਦਾ ਸਮਰਥਣ ਹਾਸਿਲ ਹੈ ਅਤੇ ਇਸਦੇ ਨਾਲ ਨਗਰ ਨਿਗਮ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦਾ ਸਮਰਥਣ ਅਤੇ ਸਹਿਯੋਗ ਮਿਲ ਰਿਹਾ ਹੈ|

Leave a Reply

Your email address will not be published. Required fields are marked *