ਆਪਣੇ ਉਮੀਦਵਾਰ ਨੂੰ ਜਾਣੋ ਕਥਨੀ ਅਤੇ ਕਰਨੀ ਦੇ ਪੂਰੇ ਹਨ ਇੰਜ: ਨਰਾਇਣ ਸਿੰਘ ਸਿੱਧੂ


ਵਾਰਡ ਨੰਬਰ ਦੋ ਤੋਂ ਸਿਟਿੰਗ ਕੌਂਸਲਰ ਇੰਜ: ਨਰੈਣ ਸਿੰਘ ਸਿੱਧੂ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ| 2015 ਵਿੱਚ ਨਗਰ ਨਿਗਮ ਦੇ ਕੌਸਲਰ ਬਨਣ ਤੋਂ ਪਹਿਲਾਂ ਉਹ ਲਗਾਤਾਰ ਛੇ ਸਾਲ ਤਕ 6 ਫੇਜ਼  ਦੀ ਰੈਜ਼ੀਡੈਂਟਸ ਦੀ ਵੈਲਫ਼ੇਅਰ ਐਕਸ਼ਨ ਕਮੇਟੀ ਦੇ ਪ੍ਰਧਾਨ ਰਹੇ| ਰੈਡ ਕਰਾਸ ਸੁਸਾਇਟੀ ਮੁਹਾਲੀ ਵੱਲੋਂ ਜਿੱਥੇ ਉਹਨਾਂ  ਨੂੰ ਆਪਣਾ ਪੈਟਰਨ ਬਣਾਇਆ ਗਿਆ ਹੈ ਉੱਥੇ ਪੰਜਾਬ ਸਰਕਾਰ ਵੱਲੋਂ ਡਿਪਟੀ ਮੁੱਖ ਮੰਤਰੀ ਨੇ 15 ਅਗਸਤ 2012 ਨੂੰ ਸਮਾਜ ਅਤੇ ਮਾਨਵਤਾ ਦੀ ਸੇਵਾ ਲਈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ| 2017 ਤੋਂ ਉਹ ਸੀਨੀਅਰ ਸਿਟੀਜ਼ਨ ਹੈਲਪ ਏਜ ਐਸੋਸੀਏਸ਼ਨ ਦੇ ਚੇਅਰਮੈਨ ਹਨ| 
ਸ੍ਰ. ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋੜਵੰਦਾ ਅਤੇ ਮਨੁੱਖਤਾ ਦੀ              ਸੇਵਾ ਕਰਨ ਵਿੱਚ ਸਕੂਨ ਮਿਲਦਾ ਹੈ| ਸੀਨੀਅਰ ਸਿਟੀਜ਼ਨ ਦੀ ਸੇਵਾ ਵਾਸਤੇ ਉਹਨਾਂ ਵਲੋਂ  ਸੇਵਾ ਦੇ ਅਨੇਕ ਪ੍ਰਾਜੈਕਟ ਪੂਰੇ ਕੀਤੇ ਗਏ ਹਨ ਜਿਹਨਾਂ ਵਿੱਚ ਸੀਨੀਅਰ ਸਿਟੀਜ਼ਨ ਨੂੰ ਮੁਫਤ ਧਾਰਮਿਕ ਯਾਤਰਾਵਾਂ, ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਮੁਫਤ ਬੱਸ ਦਾ ਪ੍ਰਬੰਧ ਕਰਨਾ, ਆਪਣੇ ਡਾਕਟਰ ਨੂੰ ਮਿਲੋ ਸਕੀਮ ਅਧੀਨ ਸੀਨੀਅਰ ਸਿਟੀਜ਼ਨ ਨੂੰ ਮਾਹਿਰ ਡਾਕਟਰ ਤੋਂ ਮੁਫਤ ਸਲਾਹ, ਡਿਸਕਸ਼ਨ ਅਤੇ ਫ੍ਰੀ ਮੈਡੀਕਲ ਕੈਂਪਾਂ ਦਾ ਪ੍ਰਬੰਧ ਕਰਨਾ, ਮੁਫ਼ਤ ਐਨਕਾਂ ਦੇਣਾ, ਦਰਖਤ ਲਗਾਉਣੇ, ਲੋੜਵੰਦਾਂ ਨੂੰ ਸਰਦੀਆਂ ਵਿੱਚ ਗਰਮ ਕੱਪੜੇ ਕੰਬਲ ਆਦਿ          ਦੇਣ ਤੋਂ ਇਲਾਵਾ ਲੋਕਾਂ ਨੂੰ ਪਾਣੀ ਦੀ ਸਹੀ ਵਰਤੋਂ ਕਰਨ ਅਤੇ ਪਲਾਸਟਿਕ ਬੈਗਾਂ ਦੀ ਨਾ ਵਰਤੋਂ ਕਰਨ, ਨਸ਼ਿਆਂ ਪ੍ਰਤੀ ਲੋਕਾਂ ਅਤੇ ਜਵਾਨਾਂ ਨੂੰ ਜਾਗਰੂਕ ਕਰਨ, ਸਿਵਲ ਹਸਪਤਾਲ ਮੁਹਾਲੀ ਅਤੇ ਪਿੰਗਲਵਾੜੇ ਵਿੱਚ ਜਾ ਕੇ ਲੋੜਵੰਦਾਂ ਨੂੰ ਲੰਗਰ ਫਲ ਵੰਡਣ ਅਤੇ ਪਿੰਗਲਵਾੜੇ ਵਿੱਚ ਹੀ ਧੀਆਂ ਦੀ ਲੋਹੜੀ ਮਨਾਉਣੀ ਅਦਿ ਸੇਵਾਵਾਂ ਚੱਲ ਰਹੀਆਂ ਹਨ|
ਉਹ ਦੱਸਦੇ ਹਨ ਕਿ 2015 ਵਿੱਚ ਵਾਰਡ  ਨੰ  2 ਦੇ ਵੋਟਰਾਂ ਨੇ ਉਨ੍ਹਾਂ ਤੇ ਭਰੋਸਾ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਆਪਣਾ ਕੌਂਸਲਰ ਚੁਣਿਆ ਸੀ ਅਤੇ ਉਹਨਾਂ ਨੇ ਆਪਣੇ ਫਰਜ਼ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਹੈ| ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਵਿੱਚ ਵਾਰਡ ਵਿੱਚ ਪੇਵਰ ਲਗਾਉਣੇ, ਮੈਂਗੋ ਪਾਰਕ ਅਤੇ ਡਬਲਿਊ ਡਬਲਿਊ ਆਈ ਸੀ ਪਾਰਕ ਦੇ ਨਾਲ ਲੱਗਦੇ ਪਾਰਕ ਵਿੱਚ ਬਰਸਾਤੀਪਾਣੀ ਇਕੱਠਾ ਹੋਣ ਦੀ ਸਮੱਸਿਆ ਨੂੰ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾ ਕੇ ਹੱਲ ਕਰਵਾਇਆ ਅਤੇ ਸੈਰ ਕਰਨ ਵਾਲੇ ਟਰੈਕ ਨੂੰ ਉੱਚਾ ਕਰਕੇ ਸੈਰ ਕਰਨ ਵਿੱਚ ਆਉਂਦੀ ਪ੍ਰੇਸ਼ਾਨੀ ਨੂੰ ਦੂਰ ਕਰਵਾਇਆ, ਪਾਰਕ 25 ਅਤੇ ਪਾਰਕ ਨੰ 9 ਵਿੱਚ ਜਿੰਮ ਲਗਵਾਏ ਅਤੇ ਡਬਲਿਊ ਡਬਲਿਊ ਆਈ ਸੀ ਪਾਰਕ ਵਿੱਚ ਔਰਤਾਂ ਲਈ ਵੱਖਰਾ ਯੋਗਾ ਸ਼ੈਡ ਬਣਾਇਆ ਗਿਆ ਜਿੱਥੇ ਔਰਤਾਂ ਯੋਗਾ ਅਤੇ ਕਸਰਤ ਕਰ ਸਕਦੀਆ ਹਨ| ਇਸਦੇ ਨਾਲ ਹੀ ਫੇਜ ਛੇ ਵਿੱਚ  ਲੰਮੇ ਸਮੇਂ ਤੋਂ ਅਣ ਅਧਿਕਾਰਤ ਚਲ ਰਹੀ ਮੀਟ ਅਤੇ ਮੱਛੀ ਮਾਰਕੀਟ ਨੂੰ ਚੁਕਵਾ ਕੇ ਇਸ ਥਾਂ ਤੇ ਸੁੰਦਰ ਪਾਰਕ ਬਣਾਇਆ ਜਾ ਰਿਹਾ ਹੈ |
ਸ੍ਰ. ਸਿੱਧੂ ਦੱਸਦੇ ਹਨ ਕਿ ਵਾਰਡ ਵਿੱਚ ਸੜਕਾਂ ਦੀ ਖਸਤਾ ਹਾਲਤ ਵਿੱਚ ਸੁਧਾਰ ਕਰਵਾ ਕੇ ਕਈ ਥਾਵਾਂ ਤੇ ਦੋਵੇਂ ਪਾਸੇ ਪੇਵਰ ਲਗਾਏ ਗਏ ਹਨ, ਮੁੱਖ ਸੜਕ ਦੇ ਇੱਕ ਪਾਸੇ ਸਲਿੱਪ ਰੋਡ ਬਣਾਈ ਗਈ ਹੈ, ਨੇਬਰਹੁੱਡ ਪਾਰਕ ਅਤੇ ਹੋਰ ਵੱਡੇ ਪਾਰਕਾਂ ਵਿੱਚ ਟਾਇਲਟ ਬਣਵਾਏ ਹਨ, ਛੇ ਫੇਜ਼ ਲਾਇਬ੍ਰੇਰੀ ਚਾਲੂ ਕਰਵਾਈ ਗਈ ਹੈ ਅਤੇ ਵਾਰਡ  ਦੋ ਦੀਆਂ ਸਾਰੀਆਂ ਸੜਕਾਂ ਦੀ ਕਾਰਪੈਟਿੰਗ ਕੀਤੀ ਗਈ ਹੈ| ਮੁਹਾਲੀ ਪਿੰਡ ਦੇ ਵਾਰਡ ਨੰਬਰ ਦੋ ਵਿੱਚ ਪੈਂਦੇਖੇਤਰ ਗਲੀਆਂ ਅਤੇ ਸੜਕਾਂ ਵਿੱਚ  ਪੇਵਰ ਲਾ ਕੇ ਉਸ ਦੀ ਨੁਹਾਰ ਬਦਲੀ ਗਈ ਹੈ|
ਭਵਿੱਖ ਵਿੱਚ ਸੇਵਾ ਦੇ ਟੀਚਿਆਂ ਬਾਰੇ ਉਹ ਕਹਿੰਦੇ ਹਨ ਕਿ ਹਰ ਨਾਗਰਿਕ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਬਹੁਤ ਜ਼ਰੂਰੀ ਹੈ ਜਿਸ ਲਈ ਛੇ ਫੇਜ਼ ਦੇ ਸਾਰੇ ਐਂਟਰੀ ਪਾਇਟਾਂ ਤੇ ਫੇਜ਼ ਦੇ ਵਸਨੀਕਾਂ ਦੀ ਕਮੇਟੀ ਦੀ ਦੇਖ ਰੇਖ ਵਿਚ  ਸੁਰਖਿਆ ਗੇਟ ਬਣਾਉਣ ਦੀ ਤਜਵੀਜ਼ ਨੂੰ ਪਹਿਲ ਦੇ ਆਧਾਰ ਤੇ            ਨੇਪਰੇ ਚਾੜ੍ਹਿਆ ਜਾਵੇਗਾ ਅਤੇ ਇਸ ਵਾਸਤੇ ਪੁਲੀਸ ਦੀ ਵੀ ਮਦਦ ਲਈ ਜਾਵੇਗੀ| ਇਸਤੋਂ ਇਲਾਵਾ ਬੱਚਿਆਂ ਅਤੇ ਨੌਜਵਾਨਾਂ ਲਈ ਮਿੰਨੀ                  ਸਟੇਡੀਅਮ ਵਰਗਾ ਖੇਡ ਮੈਦਾਨ, ਸੀਨੀਅਰ ਸਿਟੀਜ਼ਨ ਲਈ ਰੀਕ੍ਰੀਏਟਿੰਗ ਸੈਂਟਰ ਬਣਾਉਣਾ, ਲੋੜ ਅਨੁਸਾਰ ਟ੍ਰੈਫ਼ਿਕ ਲਾਈਟਾਂ ਲਗਾਉਣੀਆਂ, ਮੁਹਾਲੀ, ਚੰਡੀਗੜ੍ਹ-ਪੰਚਕੂਲਾ ਰੇਲਵੇ ਸਟੇਸ਼ਨ, ਏਅਰਪੋਰਟ ਲਈ ਲੋਕਲ ਬੱਸ ਸੇਵਾ ਚਲਾਉਣੀ, ਸ਼ਹਿਰ ਵਿਚ ਚੱਲਣ ਵਾਲੇ ਆਟੋ ਰਿਕਸ਼ਿਆਂ ਦਾ ਇੱਕ ਨਿਸ਼ਚਿਤ ਕਿਰਾਇਆ ਫਿਕਸ ਕਰਨਾ, ਰੇਹੜੀ ਫੜ੍ਹੀ ਵਾਲਿਆਂ ਵਲੋਂ ਕੀਤੇ ਜਾਂਦੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣਾ ਅਤੇ ਉਨ੍ਹਾਂ ਨੂੰ ਢੁਕਵੀਂ ਜਗ੍ਹਾ ਅਲਾਟ ਕਰਨ ਲਈ ਤਜਵੀਜ਼ ਤਿਆਰ ਕਰਨੀ, ਸ਼ਹਿਰ ਦੀ ਸੁੰਦਰ ਦਿੱਖ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਬਿਜਲੀ ਦੀਆਂ ਤਾਰਾਂ ਨੂੰ ਅੰਡਰ ਗਰਾਊਂਡ  ਕਰਨਾ ਅਤੇ ਖੰਭੇ ਹਟਾਉਣਾ ਲਈ ਪ੍ਰੋਗਰਾਮ ਦਾ ਖਰੜਾ ਤਿਆਰ ਕੀਤਾ ਗਿਆ ਹੈ| 
ਸ੍ਰ. ਸਿੱਧੂ ਕਹਿੰਦੇ ਹਨ ਕਿ ਉਹਨਾਂ ਨੂੰ ਪੂਰੀ ਆਸ ਹੈ ਕਿ ਵਾਰਡ ਦੇ ਵੋਟਰ ਉਹਨਾਂ ਦੀ ਕਾਰਗੁਜਾਰੀ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੂੰ ਸੇਵਾ ਦਾ ਮੌਕਾ ਜਰੂਰ ਦੇਣਗੇ|

Leave a Reply

Your email address will not be published. Required fields are marked *