ਆਪਣੇ ਉਮੀਦਵਾਰ ਨੂੰ ਜਾਣੋ – ਵਾਰਡ ਨੰਬਰ 28 ਵਾਰਡ ਦੇ ਸਰਬਪੱਖੀ ਵਿਕਾਸ ਲਈ ਨਿਗਮ ਚੋਣ ਲੜ ਰਹੇ ਹਨ ਰਾਜੇਸ਼ ਲਖਹੋਤਰਾ


ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰ ਦਿਨੋਂ ਦਿਨ ਸਾਹਮਣੇ ਆ ਰਹੇ ਹਨ| ਇਸੇ ਤਰਾਂ ਵਾਰਡ ਨੰਬਰ 28 ਤੋਂ ਚੋਣ ਲੜਨ ਦਾ ਐਲਾਨ ਕਰ ਚੁਕੇ ਸ੍ਰੀ           ਰਾਜੇਸ਼ ਲਖਹੋਤਰਾ ਲੰਮੇਂ ਸਮੇਂ ਤੋਂ ਸਮਾਜ ਸੇਵਾ ਵਿੱਚ ਸਰਗਰਮ ਹਨ| 
ਕੋਟ ਅਹਿਮਦ ਖਾਂ ਜਿਲਾ ਬਟਾਲਾ ਵਿਖੇ ਜਨਮੇ ਸ੍ਰੀ ਰਾਜੇਸ਼ ਲਖਹੋਤਰਾ 1980 ਤੋਂ ਮੁਹਾਲੀ ਵਿਖੇ ਰਹਿ ਰਹੇ ਹਨ| ਉਹਨਾਂ ਦੇ ਪਿਤਾ ਸ੍ਰੀ ਸੰਤ ਰਾਮ ਲਖਹੋਤਰਾ ਜੰਗਲਾਤ ਵਿਭਾਗ ਵਿੱਚ ਸਨ ਅਤੇ ਨਾਲ ਹੀ ਸਮਾਜ ਸੇਵਾ ਦੇ           ਖੇਤਰ ਵਿੱਚ ਵੀ ਸਰਗਰਮ ਸਨ| ਇਸ ਦੌਰਾਨ ਛੋਟੇ ਹੁੰਦਿਆਂ ਹੀ ਸ੍ਰੀ ਰਾਜੇਸ਼ ਲਖਹੋਤਰਾ ਆਪਣੇ ਪਿਤਾ ਦੀ ਪ੍ਰੇਰਨਾ ਨਾਲ ਸਮਾਜ ਸੇਵਾ ਵਿੱਚ ਸਰਗਰਮ ਹੋ ਗਏ| 
ਰਾਜੇਸ਼ ਲਖਹੋਤਰਾ ਨੇ ਸੀ ਅ ੈਸ ਆਈ ਓ ਵਿੱਚ ਡਿਪਲੋਮਾ ਕੀਤਾ ਹੋਇਆ ਹੈ| ਉਹਨਾਂ ਨੇ 1992 ਵਿੱਚ ਯੂਥ ਕਾਂਗਰਸ ਜੁਆਇਨ ਕੀਤੀ, ਉਸ ਸਮੇਂ ਉਹ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਮਰਹੂਮ ਸ੍ਰੀ ਭੂਪੇਸ਼ ਸ਼ਰਮਾ ਦੇ ਰਾਜਸੀ ਸਕੱਤਰ ਰਹੇ| ਇਸ ਤੋਂ ਇਲਾਵਾ ਸ੍ਰੀ ਰਾਜੇਸ਼ ਲਖਹੋਤਰਾ  ਯੂਥ ਕਾਂਗਰਸ ਦੇ ਵੱਖ ਵੱਖ ਅਹੁਦਿਆਂ ਤੇ ਰਹੇ| ਇਸ ਸਮੇਂ  ਰਾਜੇਸ਼ ਲਖਹੋਤਰਾ ਮੁਹਾਲੀ ਕਾਂਗਰਸ ਵਿੱਚ ਮੀਤ ਪ੍ਰਧਾਨ, ਚੇਅਰ ਮੈਨ ਐਸ ਸੀ ਸੈਲ ਮੁਹਾਲੀ, ਸੈਕਟਰ 68 ਕਾਂਗਰਸ ਦੇ ਪ੍ਰਧਾਨ ਹਨ| 
ਉਹਨਾਂ ਦਸਿਆ ਕਿ ਉਹਨਾਂ ਦੇ ਵਾਰਡ ਨੰਬਰ 28 ਵਿੱਚ ਅਨੇਕਾਂ ਸਮੱਸਿਆਵਾਂ ਹਨ| ਇਸ ਇਲਾਕੇ ਵਿੱਚ ਸਫਾਈ ਦਾ ਬੁਰਾ ਹਾਲ ਹੇ| ਵਾਰਡ ਵਿਚ ਪਂੈਦੇ ਪਾਰਕ ਦਾ ਬੁਰਾ  ਹਾਲ ਹੈ| ਵਾਰਡ ਵਿਕਾਸ ਪੱਖੋਂ ਪਿਛੜਿਆ ਹੋਇਆ ਹੈ| ਉਹਨਾਂ ਦਸਿਆ ਕਿ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਰਹਿਨੂਮਾਈ ਅਤੇ ਅਗਵਾਈ ਹੇਠ ਉਹਨਾਂ ਆਪਣੇ ਵਾਰਡ ਵਿਚ ਵਿਕਾਸ ਦੇ ਅਨੇਕਾਂ ਕੰਮ ਕਰਵਾਏ ਹਨ| ਇਸ ਤੋਂ ਇਲਾਵਾ ਸਿਹਤ ਮੰਤਰੀ ਸ੍ਰ. ਸਿੱਧੂ ਦੇ ਸਹਿਯੋਗ ਨਾਲ ਵਾਰਡ ਦੇ ਵੱਡੀ ਗਿਣਤੀ ਲੋਕਾਂ ਦੀ ਆਂ ਬੁਢਾਪਾ, ਨੀਲੇ ਕਾਰਡ ਅਤੇ ਆਯੂਸਮਾਨ ਕਾਰਡ ਬਣਵਾਏ ਹਨ| 
ਉਹਨਾਂ ਦਸਿਆ ਕਿ ਉਹਨਾਂ ਨੇ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਬਹੁਤ ਕਰੀਬੀ ਹੋਣ ਕਾਰਨ ਆਪਣੇ ਵਾਰਡ ਦੀਆਂ ਅਨੇਕਾਂ ਸਮੱਸਿਆਵਾਂ ਹਲ ਕਰਵਾਈਆਂ, ਇਸ ਤੋਂ ਇਲਾਵਾ ਸਿਹਤ ਮੰਤਰੀ ਸ੍ਰ. ਸਿੱਧੂ  ਨੂੰ ਕਹਿ ਕੇ ਯੂਨਾਇਟਿਡ ਸੁਸਾਇਟੀ ਅਤੇ ਮੁਹਾਲੀ ਇੰਪਲਾਈਜ ਸੁਸਾਇਟੀ ਦੇ  ਵਿਕਾਸ ਲਈ ਨਗਰ ਨਿਗਮ ਤੋਂ ਵਰਕ ਆਰਡਰ ਪਾਸ ਕਰਵਾਏ, ਜੋ ਕਿ ਪਹਿਲੀ ਵਾਰ ਕਿਸੇ ਸੁਸਾਇਟੀ ਵਿੱਚ  ਹੋਇਆ| 
ਹਰ ਵੇਲੇ ਸਮਾਜਸੇਵਾ ਵਿੱਚ ਰੁੱਝੇ ਰਹਿਣ ਵਾਲੇ ਸ੍ਰੀ ਲਖੋਤਰਾ ਨੇ ਆਪਣੇ ਸਕੂਟਰ ਨੂੰ ਹੀ ਆਪਣਾਂ ਦਫਤਰ ਬਣਾਇਆ ਹੋਇਆ ਹੈ, ਜਿਥੇ ਵੀ ਕੋਈ ਲੋੜਵੰਦ ਮਿਲਦਾ ਹੈ ਤਾਂ ਉਹ ਉਸਦਾ ਤੁਰੰਤ ਸਬੰਧਿਤ ਫਾਰਮ ਭਰਵਾ ਦਿੰਦੇ ਹਨ|   
ਉਹਨਾਂ ਦਾਅਵਾ ਕੀਤਾ ਕਿ ਉਹਨਾਂ ਨੂੰ ਪੂਰੇ ਵਾਰਡ ਦਾ ਸਮਰਥਣ ਮਿਲ ਰਿਹਾ ਹੈ| ਉਹਨਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਹ ਆਪਣੇ ਵਾਰਡ ਨੂੰ ਨੰਬਰ ਇਕ ਦਾ ਵਾਰਡ ਬਣਾਉਣ ਲਈ ਉਪਰਾਲੇ ਕਰਨਗੇ ਅਤੇ ਵਾਰਡ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹਲ ਕਰਵਾਉਣਗੇ|

Leave a Reply

Your email address will not be published. Required fields are marked *