ਆਪਣੇ ਉਮੀਦਵਾਰ ਨੂੰ ਜਾਣੋ : ਵਾਰਡ ਨੰਬਰ 27 ਵਾਰਡ ਦੀਆਂ ਸਮੱਸਿਆਵਾਂ ਨੂੰ ਹਲ ਕਰਵਾਉਣ ਲਈ ਚੋਣ ਮੈਦਾਨ ਵਿੱਚ ਹਨ ਸ੍ਰੀਮਤੀ ਪਰਵਿੰਦਰ ਕੌਰ


ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਲਈ ਮਾਹੌਲ ਭਖਣ ਲੱਗ ਪਿਆ ਹੈ ਅਤੇ ਰੋਜਾਨਾਂ ਹੀ ਨਵੇਂ ਉਮੀਦਵਾਰ ਸਾਹਮਣੇ ਆ ਰਹੇ ਹਨ| ਇਸ ਦੌਰਾਨ ਭਾਵੇਂ ਵੱਖ ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਪਰੰਤੂ ਕੁੱਝ ਉਮੀਦਵਾਰ ਅਜਿਹੇ ਹਨ ਜਿਹਨਾਂ ਨੂੰ ਪਾਰਟੀ ਲੀਡਰਸ਼ਿਪ ਵਲੋਂ ਹਰੀ ਝੰਡੀ ਮਿਲ ਚੁੱਕੀ ਹੈ| ਵਾਰਡ ਨੰਬਰ 27 (ਸੈਕਟਰ 68) ਤੋਂ ਚੋਣ ਮੈਦਾਨ ਵਿੱਚ ਉਤਰੇ ਸ੍ਰੀਮਤੀ ਪਰਵਿੰਦਰ ਕੌਰ (ਪਤਨੀ ਕੁਲਵਿੰਦਰ ਸਿੰਘ ਸੰਜੂ) ਵੀ ਅਜਿਹੇ ਹੀ ਉਮੀਦਵਾਰ ਹਨ ਜਿਹੜੇ ਕਾਂਗਰਸ ਦੀ ਟਿਕਟ ਤੇ ਵਾਰਡ ਦੀ ਚੋਣ ਲੜਣ ਦੀ ਤਿਆਰੀ ਕਰ ਰਹੇ ਹਨ| 
ਸ੍ਰੀਮਤੀ ਪਰਵਿੰਦਰ ਕੌਰ ਨੇ ਦਸਿਆ ਕਿ ਉਹਨਾਂ ਦਾ ਜਨਮ ਪਿੰਡ ਕਾਮੀਖੁਰਦ ਜਿਲਾ ਪਟਿਆਲਾ ਵਿਖੇ ਪਿਤਾ ਸ੍ਰ. ਅਮਰੀਕ ਸਿੰਘ ਮਾਤਾ ਸ੍ਰੀਮਤੀ ਗੁਰਮੀਤ ਕੌਰ ਦੇ ਘਰ ਹੋਇਆ|  ਸਾਲ 2004 ਵਿੱਚ ਉਹਨਾਂ ਦਾ ਵਿਆਹ ਕੁਲਵਿੰਦਰ ਸਿੰਘ ਸੰਜੂ ਨਾਲ ਹੋਇਆ| ਵਿਆਹ ਤੋਂ ਬਾਅਦ ਕੁਝ ਸਮਾਂ ਉਹਨਾਂ ਨੂੰ ਆਪਣੇ ਪਤੀ ਦੇ ਨਾਨਕੇ ਪਿੰਡ ਕੁਰੜੀ ਜਿਲਾ ਮੁਹਾਲੀ ਵਿਖੇ ਰਹਿਣਾ ਪਿਆ ਅਤੇ ਪਿਛਲੇ 12 ਸਾਲ ਤੋਂ ਉਹ ਵਾਰਡ ਨੰਬਰ 27 (ਸੈਕਟਰ 68) ਵਿੱਚ ਰਹਿ ਰਹੇ ਹਨ| 
ਪਰਵਿੰਦਰ ਕੌਰ ਅਨੁਸਾਰ ਉਹਨਾਂ ਦੇ ਪਤੀ ਦਾ ਨਾਨਕਾ ਪਰਿਵਾਰ ਰਾਜਸੀ ਅਤੇ ਸਮਾਜਿਕ ਖੇਤਰ ਵਿੱਚ ਸਰਗਰਮ ਹੈ ਅਤੇ ਉਹਨਾਂ ਦੇ ਪਤੀ ਵੀ ਸਮਾਜ            ਸੇਵਾ ਵਿਚ ਕਾਫੀ ਸਰਗਰਮ ਹਨ, ਜਿਥੋਂ ਉਹਨਾਂ ਨੂੰ ਸਮਾਜ ਸੇਵਾ ਦੀ ਲਗਨ ਲੱਗੀ| ਉਹਨਾਂ ਕਿਹਾ ਕਿ ਉਹਨਾਂ ਵਲੋਂ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਆਪਣੇ ਵਾਰਡ ਦੇ ਵਸਨੀਕਾਂ ਦੀ ਸਹਾਇਤਾ ਲਈ ਕਈ ਵਾਰ ਕਂੈਪ ਲਗਾ ਕੇ ਲੋੜਵੰਦਾਂ ਦੇ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਯੂਸਵਾਨ ਕਾਰਡ ਬਣਵਾਏ ਹਨ|  
ਸ੍ਰੀਮਤੀ ਪਰਵਿੰਦਰ ਕੌਰ ਅਨੁਸਾਰ ਉਹਨਾਂ ਦੇ ਵਾਰਡ ਵਿੱਚ ਕਈ ਸਮੱਸਿਆਵਾਂ ਹਨ ਜਿਹਨਾਂ ਵਿੱਚ ਆਵਾਰਾ ਪਸ਼ੂਆਂ, ਆਵਾਰਾ ਕੁੱਤਿਆਂ, ਸੜਕ ਦੀ ਮਾੜੀ ਹਾਲਤ ਅਤੇ ਸਫਾਈ ਵਿਵਸਥਾ ਦੀ ਮਾੜੀ ਹਾਲਤ ਦੀ ਸਮੱਸਿਆ ਵੀ ਸ਼ਾਮਿਲ ਹੈ| ਸਫਾਈ ਵਿਵਸਥਾ ਬਾਰੇ ਉਹਨਾਂ ਕਿਹਾ ਕਿ ਇਹ ਸਮੱਸਿਆ ਕਾਫੀ ਗੰਭੀਰ ਹੈ ਅਤੇ ਵਾਰਡ ਅਤੇ ਪਾਰਕ ਵਿੱਚ ਸਫਾਈ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣੇ ਜਰੂਰੀ ਹਨ|
ਸ੍ਰੀਮਤੀ ਪਰਵਿੰਦਰ ਕੌਰ ਅਨੁਸਾਰ ਚੋਣ ਜਿੱਤਣ ਤੋਂ ਬਾਅਦ ਉਹ ਆਪਣੇ ਵਾਰਡ ਦੀਆਂ ਸਾਰੀਆਂ ਸਮੱਂਸਿਆਵਾਂ ਪਹਿਲ ਦੇ ਅਧਾਰ ਤੇ ਹਲ ਕਰਵਾਉਣਗੇ ਅਤੇ ਨਾਲ ਹੀ ਵਾਰਡ ਵਿਚ ਕਮਿਊਨਿਟੀ ਸਂੈਟਰ ਅਤੇ ਡਿਸਪਂੈਸਰੀ ਬਣਾਉਣ ਲਈ ਉਪਰਾਲੇ ਕੀਤੇ  ਜਾਣਗੇ| 
ਜਸਵਿੰਦਰ ਸਿੰਘ

Leave a Reply

Your email address will not be published. Required fields are marked *