ਆਪਣੇ ਉਮੀਦਵਾਰ ਨੂੰ ਜਾਣੋ : ਵਾਰਡ ਨੰਬਰ 22 ਦੂਜੀ ਵਾਰ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਹਨ ਜਸਬੀਰ ਸਿੰਘ ਮਣਕੂ


ਪਿਛਲੀ ਵਾਰ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਕੇ ਕੌਂਸਲਰ ਬਣੇ ਸ੍ਰ. ਜਸਬੀਰ ਸਿੰਘ ਮਣਕੂ ਇਸ ਵਾਰ ਫਿਰ ਕਾਂਗਰਸ ਪਾਰਟੀ ਦੀ ਟਿਕਟ ਤੇ ਵਾਰਡ ਨੰਬਰ 22 ਤੋਂ ਚੋਣ ਮੈਦਾਨ ਵਿੱਚ ਹਨ| ਇਹ ਵਾਰਡ ਪੱਛੜੀਆਂ ਸ਼੍ਰੇਣੀਆਂ ਦੇ ਉਮੀਦਵਾਰ ਲਈ ਰਾਖਵਾਂ ਹੈ| 
ਚੰਡੀਗੜ੍ਹ ਵਿੱਚ ਜਨਮੇ ਸ੍ਰ. ਜਸਬੀਰ ਸਿੰਘ ਮਣਕੂ ਪਿਛਲੇ ਲਗਭਗ 25 ਸਾਲ ਤੋਂ (1986 ਤੋਂ) ਮੁਹਾਲੀ ਵਿੱਚ ਹੀ ਰਹਿ ਰਹੇ ਹਨ ਅਤੇ ਪੁਰਾਣੇ ਕਾਂਗਰਸੀ ਹਨ| ਉਹਨਾਂ ਨੇ ਆਪਣੈ ਸਿਆਸੀ ਸਫਰ ਦੀ ਸ਼ੁਰੂਆਤ ਯੂਥ ਕਾਂਗਰਸ ਤੋਂ ਕੀਤੀ ਸੀ ਅਤੇ 1994 ਵਿੱਚ ਉਹ ਯੂਥ ਕਾਂਗਰਸ ਦੀ ਸਥਾਨਕ ਇਕਾਈ ਦੇ ਜਨਰਲ ਸਕੱਤਰ ਬਣੇ ਸਨ| ਇਸਤੋਂ ਬਾਅਦ ਉਹ ਕਾਂਗਰਸ ਦੀ ਸਥਾਨਕ ਇਕਾਈ ਦੇ ਜਨਰਲ ਸਕੱਤਰ ਬਣੇ ਅਤੇ ਸਾਲ 2007 ਤੋਂ ਹੁਣ ਤਕ ਕਾਂਗਰਸ ਦੇ ਬੀ ਸੀ ਸੈਲ ਦੇ ਜਿਲ੍ਹਾ ਪ੍ਰਧਾਨ ਚਲੇ ਆ ਰਹੇ ਹਨ| 
ਸ੍ਰ. ਮਣਕੂ ਦੱਸਦੇ ਹਨ ਕਿ ਉਹ ਪਿਛਲੇ 25 ਸਾਲ ਤੋਂ ਸਮਾਜ ਸੇਵਾ ਕਰ ਰਹੇ ਹਨ| ਉਹਨਾਂ ਦਸਿਆ ਕਿ ਜਦੋਂ ਉਹ ਪਿਛਲੀ ਵਾਰ ਕੌਂਸਲਰ ਬਣੇ ਸਨ ਤਾਂ ਉਹਨਾਂ ਦਾ ਵਾਰਡ ਵਿਕਾਸ ਪੱਖੋਂ ਬੁਰੀ ਤਰ੍ਹਾ ਪਿਛੜਿਆ ਹੋਇਆ ਸੀ ਅਤੇ ਚੋਣ ਜਿੱਤਣ ਤੋਂ ਬਾਅਦ ਉਹਨਾਂ ਨੇ ਆਪਣੈ ਵਾਰਡ ਦਾ ਸਰਬਪੱਖੀ ਵਿਕਾਸ ਕਰਵਾਇਆ| ਇਸ ਦੌਰਾਨ ਉਹਨਾਂ ਵਲੋਂ ਆਪਣੇ ਵਾਰਡ ਵਿਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਕੰਮ ਠੀਕ ਕਰਵਾਇਆ, ਪਾਰਕਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਗਿਆ, ਬਰਸਾਤੀ ਪਾਣੀ ਦੀ ਨਿਕਾਸੀ ਲਈ ਰੋਡ ਗਲੀਆਂ ਦਰੁਸਤ ਕਰਵਾਈਆਂ ਗਈਆਂ ਅਤੇ ਨਵੀਂਆਂ ਰੋਡ ਗਲੀਆਂ ਦੀ ਉਸਾਰੀ ਕਰਵਾਈ ਗਈ| ਵਾਰਡ ਵਿੱਚ ਸਫਾਈ ਦੀ ਹਾਲਤ ਵਿੱਚ ਸੁਧਾਰ ਕੀਤਾ ਗਿਆ, ਪੇਵਰ ਬਲਾਕ ਲਗਵਾਏ ਗਹੇ ਅਤੇ ਵਿਕਾਸ ਦੇ ਰਹਿੰਦੇ ਕੰਮ ਕਰਵਾਏ ਗਏ ਅਤੇ ਆਪਣੇ ਵਾਰਡ ਦੀ ਪਾਣੀ ਦੀ ਸਮੱਸਿਆ ਹਲ ਕਰਵਾਈ ਗਈ ਹੈ| 
ਉਹਨਾਂ ਦਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨਾਲ ਜੁੜੇ ਹੋਏ ਹਨ ਅਤੇ ਸਿਹਤ ਮੰਤਰੀ ਦੀ ਰਹਿਨੁਮਾਈ ਹੇਠ ਆਪਣੇ ਵਾਰਡ ਦਾ ਸਰਬਪੱਂਖੀ ਵਿਕਾਸ ਕਰਵਾਉਂਦੇ ਆ ਰਹੇ ਹਨ ਅਤੇ ਇਸ ਦੌਰਾਨ ਵਾਰਡ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਹਲ ਕਰਨ ਦੇ ਨਾਲ ਨਾਲ ਲੋਕਾਂ ਦੀ ਸਲਾਹ ਅਨੁਸਾਰ ਕੰਮ ਕਰਵਾਏ ਜਾ ਰਹੇ ਹਨ| 
ਉਹਨਾਂ ਦਸਿਆ ਕਿ ਲਾਕਡਾਊਨ ਦੌਰਾਨ ਉਹਨਾਂ ਵਲੋਂ ਲੋੜਵੰਦਾਂ ਨੂੰ ਰਾਸ਼ਨ, ਸਬਜੀ ਅਤੇ ਹੋਰ ਸਮਾਨ ਵੰਡਿਆ ਗਿਆ ਹੈ ਅਤੇ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਮਾਰਗ ਦਰਸ਼ਨ ਅਤੇ ਸਹਿਯੋਗ ਨਾਲ ਉਹਨਾਂ ਨੇ ਆਪਣੇ ਵਾਰਡ ਵਾਸੀਆਂ ਦੀਆਂ ਬੁਢਾਪਾ ਪੈਨਸ਼ਨਾਂ ਲਗਵਾਈਆਂ, ਅੰਗਹੀਣ, ਆਯੂਸਵਾਨ ਕਾਰਡ ਬਣਵਾਏ, ਵਾਰਡ ਦੀਆਂ ਸੜਕਾਂ ਬਣਵਾਈਆਂ, ਪੇਵਰ ਬਲਾਕ ਲਗਵਾਏ ਗਏ ਅਤੇ ਐਲ ਈ ਡੀ ਸਟਰੀਟ ਲਾਈਟਾਂ ਲਗਵਾਈਆਂ ਗਈਆਂ ਹਨ| 
ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਵਾਰਡ ਦੇ ਵੋਟਰ ਪਿਛਲੀ ਵਾਰ ਵਾਂਗ ਇਸ ਵਾਰ ਵੀ ਉਹਨਾਂ ਨੂੰ ਸੇਵਾ ਦਾ ਮੌਕਾ ਜਰੂਰ ਦੇਣਗੇ ਅਤੇ ਉਹਨਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਪੂਰੇ ਵਾਰਡ ਨੂੰ ਮਾਡਰਨ ਵਾਰਡ ਬਣਾਇਆ ਜਾਵੇਗਾ|

Leave a Reply

Your email address will not be published. Required fields are marked *