ਆਪਣੇ ਉਮੀਦਵਾਰ ਨੂੰ ਜਾਣੋ : ਵਾਰਡ ਨੰਬਰ 30 ਸਮਾਜ ਸੇਵਾ ਲਈ ਰਾਜਨੀਤੀ ਵਿੱਚ ਆਏ ਹਨ ਵਾਰਡ ਨੰਬਰ 30 ਦੇ ਉਮੀਦਵਾਰ ਵਿਨੀਤ ਮਲਿਕ


ਨਗਰ ਨਿਗਮ  ਮੁਹਾਲੀ ਦੀਆਂ ਚੋਣਾਂ ਲਈ ਸਰਗਰਮੀਆਂ ਤੇਜ ਹੋ ਗਈਆਂ ਹਨ ਅਤੇ ਇਸ ਦੌਰਾਨ ਜਿੱਥੇ ਕਈ ਆਜਾਦ ਉਮੀਦਵਾਰ ਸਾਮਣੇ ਆ ਰਹੇ ਹਨ ਉੱਥੇ ਵੱਖ ਵੱਖ ਪਾਰਟੀਆਂ ਵਲੋਂ ਵੀ ਆਪੋ ਆਪਣੇ ਉਮੀਦਵਾਰ ਖੜ੍ਹੇ ਕਰਨ ਦੀ ਤਿਆਰੀ ਹੈ ਅਤੇ ਇਹਨਾਂ ਪਾਰਟੀਆਂ ਵਲੋਂ ਚੋਣ ਲੜਣ ਵਾਲੇ ਉਮੀਦਵਾਰ ਵੀ ਆਪਣੀਆਂ ਸਰਗਰਮੀਆਂ ਆਰੰਭ ਦਿੱਤੀਆਂ ਗਈਆਂ ਹਨ| 
ਮੁਹਾਲੀ ਦੇ ਸੈਕਟਰ 68 ਦੇ ਵਾਰਡ ਨੰਬਰ 30 ਤੋਂ ਕਾਂਗਰਸ ਪਾਰਟੀ ਵਲੋਂ ਚੋਣ ਲੜਣ ਜਾ ਰਹੇ ਸ੍ਰੀ ਵਿਨੀਤ ਮਲਿਕ ਇੱਥ ਅਜਿਹੇ ਉਮੀਦਵਾਰ ਹਨ ਜਿਹੜੇ ਇਸ ਖੇਤਰ ਵਿੱਚ ਕਾਫੀ ਸਮੇਂ ਤੋਂ ਸਰਗਰਮ ਹਨ ਅਤੇ                ਸਮਾਜਸੇਵੀ ਦੇ ਖੇਤਰ ਵਿੱਚ ਜਾਣਿਆ ਪਹਿਚਾਣਿਆ ਚਿਹਰਾ ਹਨ| 
ਪੰਜਾਬ ਦੇ ਬਟਾਲਾ ਵਿਖੇ ਜਨਮੇ ਸ੍ਰੀ ਵਿਨੀਤ ਮਲਿਕ ਦੱਸਦੇ ਹਨ ਕਿ ਉਹ ਚੰਡੀਗੜ੍ਹ ਵਿਖੇ ਪੜਾਈ ਕਰਨ ਲਈ ਆਏ ਸਨ ਅਤੇ 1998 ਤੋਂ ਮੁਹਾਲੀ ਵਿਖੇ ਰਹਿ ਹੀ ਰਹੇ ਹਨ| ਸ੍ਰੀ ਮਲਿਕ ਨੂੰ ਸਮਾਜਸੇਵਾ ਦੀ ਪ੍ਰੇਰਨਾ ਆਪਣੇ ਪਿਤਾ ਸਵ. ਡਾ. ਵਿਨੋਦ ਕੁਮਾਰ ਮਲਿਕ ਅਤੇ ਮਾਤਾ ਸਵ. ਸ੍ਰੀਮਤੀ ਸ਼ੁਭ ਲਤਾ ਮਲਿਕ ਤੋਂ ਮਿਲੀ ਅਤੇ ਉਹ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਹਨ|
ਸ੍ਰੀ ਵਿਨੀਤ ਅਨੁਸਾਰ 2008 ਵਿੱਚ ਉਹ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਸੰਪਰਕ ਵਿੱਚ ਆਏ ਅਤੇ ਉਦੋਂ ਤੋਂ ਸ੍ਰ. ਸਿੱਧੂ ਨਾਲ ਜੁੜੇ ਹੋਏ ਹਨ| ਉਹਨਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਪੰਚਮ ਸੁਸਾਇਟੀ ਸੈਕਟਰ 68 ਦੀ ਜਮੀਨ ਦਾ ਪੂਡਾ ਨਾਲ ਚਲਦਾ ਮਸਲਾ ਹਲ ਕਰਵਾਉਣ ਲਈ ਯਤਨ ਕਰ ਰਹੇ ਹਨ ਅਤੇ ਹੁਣ ਇਸ ਮਸਲੇ ਨੂੰ ਹਲ ਕਰਵਾਉਣ ਦੇ           ਨੇੜੇ ਪਹੁੰਚ ਚੁੱਕੇ ਹਨ| 
ਵਾਰਡ ਬਾਰੇ ਗੱਲ ਕਰਦਿਆਂ ਉਹ ਕਿਹਾ ਕਿ ਉਹਨਾਂ ਦੇ ਵਾਰਡ ਵਿੱਚ ਸਫਾਈ ਵਿਵਸਥਾ ਬਦਹਾਲੀ ਦੀ ਸ਼ਿਕਾਰ ਹੈ, ਸੈਕਟਰ 68 ਵਿੱਚ ਥਾਂ ਥਾਂ ਤੇ ਘੁੰਮਦੇ ਆਵਾਰਾ ਕੁੱਤੇ ਅਤੇ ਆਵਾਰਾ ਪਸ਼ੂ ਵੱਡੀ ਸਮੱਸਿਆ ਹਨ ਅਤੇ ਵਾਰਡ ਵਿੱਚ ਪੈਂਦੀਆਂ ਸੁਸਾਇਟੀਆਂ ਦੇ ਪਾਰਕਾਂ ਅਤੇ ਸੜਕਾਂ ਵੀ ਮਾੜੀ ਹਾਲਤ ਵਿੱਚ ਹਨ| ਇਸਤੋਂ ਇਲਵਾ ਇਲਾਕੇ ਵਿੱਚ ਸੁਰਖਿਆ ਦੇ ਸਹੀ ਇੰਤਜਾਮ ਨਾ ਹੋਣ ਕਾਰਨ ਚੋਰੀਆਂ ਦੀ ਭਰਮਾਰ ਹੈ| 
ਚੋਣ ਜਿੱਤਣ ਤੋਂ ਬਾਅਦ ਕਰਵਾਏ ਜਾਣ ਵਾਲੇ ਕੰਮਾਂ ਬਾਰੇ ਪੁੱਛਣ ਤੇ ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਆਪਣੇ ਵਾਰਡ ਵਿੱਚ ਪੈਂਦੀਆਂ ਸੁਸਾਇਟੀਆਂ ਨੂੰ ਨਗਰ ਨਿਗਮ ਅਧੀਨ ਲਿਆਉਣ ਲਈ ਯਤਨ ਕਰਨਗੇ ਅਤੇ ਸੁਸਾਇਟੀਆਂ ਦੇ ਮਸਲੇ ਹਲ ਕਰਵਾਉਣ ਲਈ ਕੰਮ ਕਰਨਗੇ| ਇਸਤੋਂ ਇਲਾਵਾ ਆਵਾਰਾ ਕੁਤੇ, ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹਲ ਕਰਨ ਲਈ ਕਾਰਵਾਈ ਕੀਤੀ ਜਾਵੇਗੀ ਅਤੇ ਵਾਰਡ ਦੀ ਸਫਾਈ ਵਿਵਸਥਾ ਵਿੱਚ ਲੋੜੀਂਦਾ ਸੁਧਾਰ ਕਰਕੇ ਵਾਰਡ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ| ਇਸਦੇ ਨਾਲ ਨਾਲ ਸਮੇਂ ਸਮੇਂ ਤੇ ਮੱਛਰਮਾਰ ਦਵਾਈ ਦਾ ਛਿੜਕਾਅ ਅਤੇ ਦਰਖਤਾਂ ਦੀ ਛੰਗਾਈ ਦਾ ਕੰਮ ਵੀ ਕਰਵਾਇਆ ਜਾਵੇਗਾ|  
ਉਹਨਾਂ ਆਸ ਜਾਹਿਰ ਕੀਤੀ ਕਿ ਵਾਰਡ ਦੇ ਵਸਨੀਕ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਮੌਕਾ ਜਰੂਰ ਦੇਣਗੇ ਤਾਂ ਜੋ ਉਹ ਆਪਣੇ ਵਾਰਡ ਦਾ ਸਰਬਪੱਖੀ ਵਿਕਾਸ ਕਰਵਾਉਣ ਦੇ ਸਮਰਥ ਹੋਣ| 

Leave a Reply

Your email address will not be published. Required fields are marked *