ਆਪਣੇ ਉਮੀਦਵਾਰ ਨੂੰ ਜਾਣੋ: ਵਾਰਡ ਨੰਬਰ 2 ਲੋਕਾਂ ਦੀ ਆਵਾਜ਼ ਬਣਨ ਲਈ ਚੋਣ ਲੜ ਰਿਹਾ ਹਾਂ : ਪ੍ਰਦੀਪ ਸੋਨੀ


ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਲਈ ਸਰਗਰਮੀਆਂ ਲਗਾਤਾਰ ਤੇਜ ਹੋ ਰਹੀਆਂ ਹਨ ਅਤੇ ਇਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਨਾਲ ਸਮਾਜਸੇਵਾ ਵਿੱਚ ਸਰਗਰਮ ਅਜਿਹੇ ਉਮੀਦਵਾਰ ਵੀ ਸਾਮ੍ਹਣੇ ਆ ਰਹੇ ਹਨ ਜਿਹੜੇ ਆਜਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜਮਾਊਣ ਲਈ ਚੋਣ ਮੈਦਾਨ ਵਿੱਚ ਨੇੱਤਰੇ ਹਨ| 
ਸਮਾਜ ਸੇਵੀ ਆਗੂ ਫੇਜ਼ 3 ਬੀ 1 ਦੇ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਪ੍ਰਧਾਨ ਸ੍ਰੀ ਪ੍ਰਦੀਪ ਸੋਨੀ ਵੀ ਅਜਿਹੇ ਹੀ ਉਮੀਦਵਾਰ ਹਨ ਜਿਹੜੇ ਵਾਰਡ ਨੰਬਰ 2 ਤੋਂ ਨਿਗਮ ਚੋਣ ਲੜਨ ਜਾ ਰਹੇ ਹਨ| ਸ੍ਰ. ਸੋਨੀ ਦੱਸਦੇ ਹਨ ਕਿ ਉਹ ਸ਼ੁਰੂ ਤੋਂ ਚੰਡੀਗੜ੍ਹ ਰਹਿੰਦੇ ਸਨ ਅਤੇ ਉਹਨਾਂ ਦੀ ਪੜਾਈ ਵੀ ਚੰਡੀਗੜ੍ਹ ਵਿੱਚ ਹੀ ਹੋਈ| ਬਾਅਦ ਵਿੱਚ (ਸਾਲ 1997 ਵਿੱਚ) ਉਹ ਮੁਹਾਲੀ ਵਿਖੇ ਰਹਿਣ ਲੱਗ ਪਏ| 
ਸ੍ਰ. ਸੋਨੀ ਪੀ ਡੀ ਡਬਲਯੂ ਬਿਲਡਿੰਗ ਅਤੇ ਰੋਡ ਮਹਿਕਮੇ ਤੋਂ ਐਸ ਡੀ ਓ ਰਿਟਾਇਰਡ ਹਨ| ਉਹ ਦੱਸਦੇ ਹਨ ਕਿ ਸਮਾਜ ਸੇਵਾ ਦੀ ਲਗਨ ਉਹਨਾਂ ਨੂੰ ਆਪਣੈ ਪਿਤਾ ਰੌਸ਼ਨ ਲਾਲ ਸੋਨੀ ਅਤੇ ਮਾਤਾ ਸ੍ਰੀਮਤੀ ਸੰਤੋਸ਼ ਸੋਨੀ ਤੋਂ ਲੱਗੀ| ਉਹਨਾਂ ਦੱਸਿਆ ਕਿ ਉਹਨਾਂ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਲਾਕਾ ਵਾਸੀਆਂ ਦੇ ਕਹਿਣ ਤੇ ਹੀ ਉਹ ਨਗਰ ਨਿਗਮ ਦੀ ਚੋਣ ਲੜ ਰਹੇ ਹਨ| ਉਹਨਾਂ ਕਿਹਾ ਕਿ ਇਹ ਚੋਣ ਉਹ ਖੁਦ ਨਹੀਂ ਬਲਕਿ ਲੋਕ ਹੀ ਲੜ ਰਹੇ ਹਨ ਅਤੇ ਉਹ ਲੋਕਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਮਸਲੇ ਹਲ ਕਰਵਾਉਣ ਲਈ ਯਤਨ            ਕਰਨਗੇ| ਉਹਨਾਂ ਦੱਸਿਆ ਕਿ ਉਹਨਾਂ ਨੂੰ  ਸਾਂਝਾ ਮੋਰਚਾ (ਪੰਜਾਬ ਸਰਕਾਰ) ਰਿਟਾਇਰੀ ਅਤੇ ਪੈਨਸ਼ਨਰ           ਐਸੋਸੀਏਸ਼ਨ ਅਤੇ ਪੂਰੇ ਵਾਰਡ ਵਾਸੀਆਂ  ਦਾ ਸਮਰਥਣ ਮਿਲ ਰਿਹਾ ਹੈ| 
ਵਾਰਡ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦੇ ਵਾਰਡ ਵਿੱਚ ਅਨੇਕਾਂ ਸਮੱਸਿਆਵਾਂ ਹਨ|  ਮੁਹਾਲੀ ਪਿੰਡ ਰੋਡ ਐਕਸੀਡਂੈਟ ਜੋਨ ਬਣ ਗਈ ਅਤੇ ਇਸਨੂੰ ਡਬਲ ਰੋਡ ਬਣਾਉਣ ਦੇ ਪ੍ਰੋਜੈਕਟ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ| ਉਹਨਾਂਕਿਹਾ ਕਿ ਬਜੁਰਗ ਇਹ ਸੜਕ ਪਾਰ ਨਹੀਂ ਕਰ ਸਕਦੇ, ਵਾਰਡ ਦੀਆਂ ਸੜਕਾਂ ਤੇ ਪਾਰਕਾਂ ਦਾ ਬੁਰਾ ਹਾਲ ਹੈ| ਫੇਜ਼ 3ਬੀ1 ਦੀ ਪਾਰਕਿੰਗ ਦੀ ਭਾਰੀ ਸਮੱਸਿਆ ਹੈ| ਆਵਾਰਾ ਕੁਤਿਆਂ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ| 
ਉਹਨਾਂ ਕਿਹਾ ਕਿ ਚੋਣ ਜਿਤਣ ਤੋਂ ਬਾਅਦ ਵਾਰਡ ਦੇ ਸਾਰੇ ਐਂਟਰੀ            ਗੇਟਾਂ ਤੇ ਆਊਟ ਸੋਰਸਿਸ ਚਂੌਕੀਦਾਰ ਰਖੇ ਜਾਣਗੇ, ਇੰਟਰਟਰਨਲ ਪਾਰਕ ਦਾ ਸੁੰਦਰੀਕਰਨ ਕਰਕੇ ਫੁਹਾਰਾ ਅਤੇ ਲਾਈਟਾਂ ਲਗਾਈਆਂ ਜਾਣਗੀਆਂ, 3ਬੀ1 ਮਾਰਕੀਟ ਦੀ ਪਾਰਕਿੰਗ ਦੀ ਸਮੱਸਿਆ ਹਲ ਕਰਵਾਈ ਜਾਵੇਗੀ, ਮੁਹਾਲੀ ਪਿੰਡ ਰੋਡ ਨੂੰ ਚੋੜਾ ਕਰਕੇ ਸਂੈਟਰ ਬਰਜ ਲਗਾਇਆ ਜਾਵੇਗਾ,  ਵੈਟਰਨਰੀ ਅਤੇ ਸਿਹਤ ਵਿਭਾਗ ਦੀ ਸਹਾਇਤਾ ਨਾਲ ਆਵਾਰਾ ਕਿਤਆਂ ਦੀ ਸਮੱਸਿਆ  ਹਲ ਕੀਤੀ ਜਾਵੇਗੀ, ਸਰਕਾਰ ਨਾਲ ਮਿਲ ਕੇ ਓਲਡ ਏਜ ਹੋਮ ਬਣਾਉਣ ਦਾ ਯਤਨ ਕੀਤਾ ਜਾਵੇਗਾ, ਖੁਦ ਟੈਕਨੀਕਲ ਮਾਹਰ ਹੋਣ ਕਰਕੇ ਐਸਟੀਮੇਟ ਬਣਾਕੇ ਘੱਟ ਪੈਸੇ ਵਿੱਚ ਜਿਆਦਾ ਕੰਮ ਕਰਵਾਏ  ਜਾਣਗੇ, ਸਟਰੀਟ ਲਾਈਟਾਂ ਸਹੀ ਹਾਲਤ ਵਿੱਚ ਰਖੀਆਂ ਜਾਣਗੀਆਂ, ਵਾਰਡ ਦੇ ਲੋਕਾਂ ਦੀਆਂ ਸਮੱਸਿਆ ਹਲ ਕਰਵਾਉਣ ਲਈ ਦਫਤਰ ਬਣਾਇਆ ਜਾਵੇਗਾ ਜੋ ਕਿ ਹਫਤੇ ਦੇ  ਸੱਤ ਦਿਨ ਅਤੇ 24 ਘੰਟੇ ਖੁਲਾ           ਹੋਵੇਗਾ| 
ਉਹਨਾਂ ਆਸ ਜਾਹਿਰ ਕੀਤੀ ਕਿ ਵਾਰਡ ਦੇ ਸੂਝਵਾਨ ਵੋਟਰ ਉਹਨਾਂ ਤੇ ਭਰੋਸਾ ਕਰਣਗੇ ਅਤੇ ਉਹਨਾਂ ਨੂੰ ਕਾਮਯਾਬ ਕਰਕੇ ਸੇਵਾ ਦਾ ਮੌਕਾ                  ਦੇਣਗੇ| 

Leave a Reply

Your email address will not be published. Required fields are marked *