ਆਪਣੇ ਉਮੀਦਵਾਰ ਨੂੰ ਜਾਣੋ ਸਮਾਜ ਸੇਵਾ ਦੇ ਕੰਮ ਨੂੰ ਅੱਗੇ ਵਧਾਉਣ ਲਈ ਨਿਗਮ ਚੋਣ ਲੜ ਰਹੇ ਹਨ ਕਮਲਪ੍ਰੀਤ ਸਿੰਘ ਬੰਨੀ


ਵਾਰਡ ਨੰਬਰ 23 ਤੋਂ ਪਿਛਲੀਆਂ ਨਗਰ ਨਿਗਮ ਚੋਣਾਂ ਲੜ ਚੁਕੇ ਫੇਜ਼ 9 ਦੇ ਵਸਨੀਕ ਕਮਲਪ੍ਰੀਤ ਸਿੰੰਘ ਬੰਨੀ ਪਿਛਲੇ 15 ਸਾਲਾਂ ਤੋਂ ਸਮਾਜ ਸੇਵਾ ਵਿਚ ਸਮਰਪਿਤ ਹਨ| ਉਹਨਾਂ ਦਾ ਜਨਮ 30 ਨਵੰਬਰ 1977 ਨੂੰ ਕੁੰਭੜਾ ਵਿਖੇ ਹੋਇਆ, ਸਮਾਜ ਸੇਵਾ ਦੀ ਲਗਨ ਬਚਪਣ ਤੋਂ ਉਹਨਾਂ ਦੇ ਅੰਦਰ ਪੈਦਾ ਹੋ ਗਈ ਸੀ, ਜੋ ਕਿ ਹ ੁਣ ਕਾਫੀ ਵੱਧ ਗਈ ਹੈ, ਇਸ ਕਰਕੇ ਉਹ ਇਸ ਵਾਰ ਵੀ ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਲੜਨ ਲਈ ਪੂਰੀ ਤਿਆਰੀ ਕਰ ਚੁਕੇ ਹਨ| 
ਬੰਨੀ ਵਲੋਂ ਆਪਣੇ ਵਾਰਡ ਦੇ ਲੋਕਾਂ ਨਾਲ ਮੇਲਜੇਲ ਵਧਾ ਦਿਤਾ ਗਿਆ ਹੈ ਅਤੇ ਵਾਰਡ ਵਾਸੀਆਂ ਦੇ ਹਰ ਦੁੱਖ ਸੁੱਖ ਵਿਚ ਸ਼ਾਮਲ ਹੋ ਰਹੇ ਹਨ| ਇਕ ਮੁਲਾਕਾਤ ਵਿਚ ਉਹਨਾਂ ਦਸਿਆ ਕਿ ਪਿਛਲੇ 9 ਮਹੀਨਿਆਂ ਦੌਰਾਨ ਉਹ ਆਪਣੇ ਵਾਰਡ ਵਿਚ ਅਜਿਹੇ ਵਿਕਾਸ ਕੰਮ ਕਰਵਾ ਚੁਕੇ ਹਨ, ਜੋ ਕਿ ਉਹਨਾਂ ਦੇ ਵਾਰਡ ਦੇ ਕੌਂਸਲਰ ਤੋਂ ਵੀ ਨਹੀਂ ਸੀ ਕਰਵਾਏ ਗਏ| ਉਹਨਾਂ ਕਿਹਾ ਕਿ ਜੇ ਨਗਰ ਨਿਗਮ ਚੋਣਾਂ ਵਿਚ ਉਹਨਾਂ ਦੀ ਜਿੱਤ ਹੁੰਦੀ ਹੈ ਤਾਂ ਉਹਨਾਂ ਦਾ ਇਕੋ ਇਕ ਨਿਸ਼ਾਨਾਂ ਆਪਣੇ ਵਾਰਡ ਦਾ ਸਰਵਪੱਖੀ ਵਿਕਾਸ ਕਰਨਾ ਹੋਵੇਗਾ| 
ਆਪਣੇ ਵਾਰਡ ਦੀਆਂ ਸਮੱਸਿਆਵਾਂ ਬਾਰੇ ਗਲ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦੇ ਵਾਰਡ ਅ ੰਦਰ   ਐਚ ਐਲ, ਐਚ ਐਮ, ਐਚ ਆਈ ਜੀ ਖੇਤਰ ਵਿੱਚ ਸੀਵਰੇਜ ਦੀ ਸਮੱਸਿਆ ਮੁੱਖ ਹੈ, ਜਿਸ ਨੂੰ ਹੱਲ ਕਰਵਾਊਣ ਲਈ ਉਹ ਪੂਰੀ ਵਾਹ ਲਗਾ ਦੇਣਗੇ| ਉਹਨਾਂ ਕਿਹਾ ਕਿ ਅਵਾਰਾ ਕੁਤੇ ਅਤੇ ਅਵਾਰਾ ਪਸ਼ੂ ਝੁੰਡਾਂ ਦੇ ਝੁੰਡ ਦੇ ਰੂਪ ਵਿਚ ਉਹਨਾਂ ਦੇ ਵਾਰਡ ਅੰਦਰ ਫਿਰਦੇ ਹਨ, ਇਸ ਲਈ ਚੋਣ ਜਿੱਤਣ ਤੋਂ ਬਾਅਦ ਊਹ ਆਵਾਰਾ ਕੁਤਿਆਂ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹਲ ਕਰਵਾਊਣਗੇ|  ਇਸ ਤੋਂ ਇਲਾਵਾ ਵਾਰਡ ਦਾ ਪੂਰੀ ਤਰਾਂ ਸੁੰਦਰੀਕਰਨ ਕੀਤਾ ਜਾਵੇਗਾ, ਵਾਰਡ ਵਿਚ ਸੁਰਖਿਆ ਗੇਟ ਲਗਵਾਏ ਜਾਣਗੇ ਅਤੇ ਸੁਰਖਿਆ ਲਈ ਸੀ ਸੀ ਟੀ ਵੀ ਕੈਮਰੇ ਵੀ ਲਗਵਾਏ ਜਾਂਣ ਦੇ ਯਤਨ ਕੀਤੇ ਜਾਣਗੇ|  ਉਹਨਾਂ ਕਿਹਾ ਕਿ ਚੋਣ ਜਿੱਤਣ ਤੋ. ਬਾਅਦ ਉਹ ਵਾਰਡ ਵਾਸੀਆ ਨੂੰ ਬੁਢਾਪਾ ਪੈਨਸ਼ਨ, ਨੀਲੇ ਕਾਰਡ ਬਣਵਾਉਣ ਲਈ ਯਤਨ ਕਰਨਗੇ| ਉਹਨਾਂ ਕਿਹਾ ਕਿ ਇਸ ਵਾਰਡ ਦੇ ਪਾਰਕ ਵਿਚ ਜਿੰਮ ਦੀ ਸਹੂਲਤ ਮੁਹਈਆ ਕਰਵਾਈ                ਜਾਵੇਗੀ ਅਤੇ ਪਾਰਕ ਵਿਚ ਬਜੁਰਗਾਂ ਦੇ ਬੈਠਣ ਲਈ ਵਧੀਆ ਪ੍ਰਬੰਧ ਕੀਤਾ ਜਾਵੇਗਾ| ਇਸ ਤੋਂ ਇਲਾਵਾ ਵਾਰਡ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਜਾਵੇਗੀ|
ਬੰਨੀ ਵਲੋਂ ਨਗਰ ਨਿਗਮ ਚੋਣਾਂ ਲੜਨ ਲਈ ਪੂਰੀ ਤਰਾਂ ਮਨ ਬਣਾਂਇਆ ਹੋਇਆ ਹੈ ਅਤੇ ਉਹਨਾਂ ਵਲੋਂ ਹਰ ਹਾਲ ਵਿਚ ਨਿਗਮ ਚੋਣਾਂ ਲੜੇ ਜਾਣ ਬਾਰੇ ਕਿਹਾ ਜਾ ਰਿਹਾ ਹੈ| ਬੰਨੀ ਵਲੋਂ ਜਿਥੇ ਇਲਾਕੇ ਦੇ ਵਸਨੀਕਾਂ ਨੂੰ ਆਪਣੀਆਂ ਹੁਣ ਤਕ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿਤੀ ਜਾ ਰਹੀ ਹੈ, ਉਥੇ ਉਹਨਾਂ ਵਲੋਂ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਉਪਰ ਹਲ ਕਰਵਾਉਣ ਲਈ ਯਤਨ ਕੀਤੇ ਜਾਂਦੇ ਹਨ| ਬੰਨੀ ਵਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਇਲਾਕੇ ਦੇ ਵੋਟਰ ਉਹਨਾਂ ਦੇ ਨਾਲ ਹਨ ਅਤੇ ਉਹਨਾਂ ਨੂੰ ਸਮਰਥਣ ਦੇ ਰਹੇ ਹਨ, ਜਿਸ ਕਾਰਨ ਊਹਨਾਂ ਨੂੰ ਉਮੀਦ ਬਣ ਗਈ ਹੈ ਕਿ ਨਿਗਮ ਚੋਣਾਂ ਵਿਚ ਉਹ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਿਛਾੜ ਦੇਣਗੇ ਅਤੇ ਜਿੱਤ ਪ੍ਰਾਪਤ ਕਰਨਗੇ| 
ਬੰਨੀ ਦਾ ਕਹਿਣਾ ਹੈ ਕਿ ਇਲਾਕੇ ਦੇ ਵਸਨੀਕਾਂ ਲਈ ਉਹਨਾਂ ਦੇ ਘਰ ਦੇ ਦਰਵਾਜੇ ਹਮੇਸ਼ਾ ਖੁਲ ੇਹਨ, ਇਲਾਕੇ ਦਾ ਕੋਈ ਵੀ ਵਸਨੀਕ ਆਪਣੀ ਕਿਸੇ ਵੀ ਸਮੱਸਿਆ ਨੂੰ ਹਲ ਕਰਵਾਉਣ ਲਈ ਕਿਸੇ ਵੀ ਸਮੇਂ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਅਤੇ ਉਹ ਆਪਣੇ ਇਲਾਕੇ ਦੇ ਵਸਨੀਕਾਂ ਦੇ ਮਸਲੇ ਹਲ ਕਰਵਾਉਣ ਲਈ ਆਪਣੀ ਪੂਰੀ ਵਾਹ ਲਾ ਦੇਣਗੇ|

Leave a Reply

Your email address will not be published. Required fields are marked *