ਆਪਣੇ ‘ਓਵਲ ਦਫਤਰ’ ਵਿੱਚ ਅਗਲੇ ਮੰਗਲਵਾਰ ਦੀਵਾਲੀ ਮਨਾਉਣਗੇ ਟਰੰਪ : ਵਾਈਟ ਹਾਊਸ

ਵਾਸ਼ਿੰਗਟਨ, 9 ਨਵੰਬਰ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਮੰਗਲਵਾਰ ਨੂੰ ਆਪਣੇ ‘ਓਵਲ ਦਫਤਰ’ ਵਿਚ ਦੀਵਾਲੀ ਮਨਾਉਣਗੇ| ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ| ਰਾਸ਼ਟਰਪਤੀ ਟਰੰਪ ਦੇ ਡਿਪਟੀ ਸਹਾਇਕ ਰਾਜ ਸ਼ਾਹ ਨੇ ਇਕ ਬਿਆਨ ਵਿਚ ਦੱਸਿਆ, ”ਰਾਸ਼ਟਰਪਤੀ ਅਗਲੇ ਮੰਗਲਵਾਰ ਨੂੰ ਆਪਣੇ ਓਵਲ ਆਫਿਸ ਵਿਚ ਦੀਵਾ ਜਗਾ ਕੇ ਦੀਵਾਲੀ ਮਨਾਉਣਗੇ|” ਟਰੰਪ ਨੇ ਬੁੱਧਵਾਰ ਨੂੰ ਦੁਨੀਆ ਭਰ ਵਿਚ ਦੀਵਾਲੀ ਮਨਾ ਰਹੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਸਨ ਅਤੇ ਕਿਹਾ ਸੀ ਕਿ ਇਹ ਭਾਰਤ ਅਤੇ ਅਮਰੀਕਾ ਵਿਚਕਾਰ ਦੋਸਤੀ ਦੇ ਰਿਸ਼ਤੇ ਨੂੰ ਜ਼ਿਆਦਾ ਮਜਬੂਤ ਬਣਾਉਣ ਦਾ ਖਾਸ ਮੌਕਾ ਹੈ| ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਵਿਕਾਸ ਵਿਚ ਭਾਰਤੀ-ਅਮਰੀਕੀ ਸਮੁਦਾਏ ਦੇ ਯੋਗਦਾਨ ਨੂੰ ਵੀ ”ਅਸਾਧਾਰਨ” ਕਰਾਰ ਦਿੱਤਾ| ਰਿਪਬਲਿਕਨ ਨੈਸ਼ਨਲ ਕਮੇਟੀ ਦੀ ਪ੍ਰਧਾਨ ਰੌਨਾ ਮੈਕਡੈਨੀਅਲ ਨੇ ਵੀ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ|

Leave a Reply

Your email address will not be published. Required fields are marked *