ਆਪਣੇ ਘਰਾਂ ਦੇ ਨਾਲ ਆਲੇ ਦੁਆਲੇ ਵੀ ਸਫਾਈ ਰੱਖਣ ਦੀ ਲੋੜ : ਕੁਲਜੀਤ ਸਿੰਘ ਬੇਦੀ ਲਾਇਨਜ ਕਲੱਬ ਮੁਹਾਲੀ ਨੇ ਸਫਾਈ ਮੁਹਿੰਮ ਚਲਾਈ

ਐਸ ਏ ਐਸ ਨਗਰ, 2 ਅਕਤੂਬਰ (ਸ.ਬ.) ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰਾਂ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਵੀ ਸਫਾਈ ਰੱਖੀਏ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੌਂਸਲਰ ਅਤੇ ਲਾਇਨਜ ਕਲੱਬ ਦੇ ਸੀਨੀਅਰ ਮੈਂਬਰ ਸ ਕੁਲਜੀਤ ਸਿੰਘ ਬੇਦੀ ਨੇ ਕੀਤਾ| ਸ੍ਰ. ਬੇਦੀ ਲਾਇਨਜ ਕਲੱਬ ਵਲੋਂ ਫੇਜ 3 ਬ ੀ 2 ਵਿਚ ਸ਼ੁਰੂ ਕੀਤੀ ਗਈ ਸਫਾਈ ਮੁਹਿੰਮ ਵਿਚ ਹਿੱਸਾ ਲੈਣ ਮੌਕੇ ਸੰਬੋਧਨ ਕਰ ਰਹੇ ਸਨ| ਇਸ ਮੌਕੇ ਸ੍ਰ. ਬੇਦੀ ਨੇ ਕਿਹਾ ਕਿ ਇਸ ਸਮੇਂ ਮੁਹਾਲੀ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਵਿਸ਼ੇਸ ਮੁਹਿੰਮ ਚਲ ਰਹੀ ਹੈ, ਜਿਸ ਵਿਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਵੱਖੋ-ਵੱਖ ਬਿਮਾਰੀਆਂ ਤੋਂ ਬਚਾਓ ਲਈ ਸਾਨੂੰ ਆਪਣੇ ਘਰਾਂ ਵਿਚ ਵੀ ਸਫਾਈ ਰੱਖਣ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਵੀ ਸਫਾਈ ਰਖਣੀ ਚਾਹੀਦੀ ਹੈ| ਸਫਾਈ ਕਰਨ ਨਾਲ ਮੱਖੀ ਮੱਛਰ ਤੇ ਹੋਰ ਕੀੜੇ ਮਕੌੜੇ ਵੀ ਪੈਦਾ ਨਹੀਂ ਹੁੰਦੇ| ਇਸਦੇ ਨਾਲ ਹੀ ਸਾਫ ਸੁਥਰਾ ਇਲਾਕਾ ਹਰ ਕਿਸੇ ਨੂੰ ਸੋਹਣਾ ਲੱਗਦਾ ਹੈ, ਇਸ ਲਈ ਸਫਾਈ ਵੱਲ ਵਿਸ਼ੇਸ ਧਿਆਨ ਦਿਤਾ ਜਾਵੇ| ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ, ਲਾਇਨਜ ਕਲੱਬ ਦੇ ਰੀਜਨ ਚੇਅਰਮੈਨ ਜੋਗਿੰਦਰ ਸਿੰਘ ਰਾਹੀ, ਸਕੱਤਰ ਜਤਿੰਦਰਪਾਲ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *