ਆਪਣੇ ਦਮ ਤੇ ਚੋਣ ਲੜੇਗੀ ਆਪ : ਪੰਨੂ
ਐਸ ਏ ਐਸ ਨਗਰ, 25 ਜਨਵਰੀ (ਜਸਵਿੰਦਰ ਸਿੰਘ) ਆਮ ਆਦਮੀ ਪਾਰਟੀ ਦੇ ਮੁਹਾਲੀ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਪੰਨੂੰ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ 14 ਫਰਵਰੀ ਨੂੰ ਹੋਣ ਜਾ ਰਹੀ ਨਗਰ ਨਿਗਮ ਮੁਹਾਲੀ ਦੀ ਚੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਨਗਰ ਨਿਗਮ ਚੋਣਾਂ ਵਿੱਚ ਮੁਹਾਲੀ ਦੇ ਵਸਨੀਕ ਆਮ ਆਦਮੀ ਪਾਰਟੀ ਦੇ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਜਿਤਾ ਕੇ ਨਗਰ ਨਿਗਮ ਵਿੱਚ ਭੇਜਣਗੇ।
ਉਹਨਾਂ ਕਿਹਾ ਕਿ ਕਿ ਆਮ ਆਦਮੀ ਪਾਰਟੀ ਮੁਹਾਲੀ ਵਿੱਚ ਆਪਣੇ ਦਮ ਤੇ ਚੋਣ ਲੜਨ ਲਈ ਤਿਆਰ ਹੈ। ਉਹਨਾਂ ਕਿਹਾ ਕਿ ਪਾਰਟੀ ਵਲੋਂ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਨਾਮਾਂ ਬਾਰੇ ਫੈਸਲਾ ਛੇਤੀ ਹੀ ਹੋ ਜਾਵੇਗਾ ਅਤੇ ਇਕ ਦੋ ਦਿਨ ਵਿੱਚ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਆਗੂ ਮਨਦੀਪ ਸਿੰਘ ਮਟੌਰ ਅਤੇ ਜੋਗਿੰਦਰ ਸਿੰਘ ਜੋਗੀ ਵੀ ਹਾਜ਼ਰ ਸਨ।