ਆਪਣੇ ਪ੍ਰਚਾਰ ਦਾ ਨਵੇਂ ਨਵੇਂ ਢੰਗ ਅਪਣਾ ਰਹੇ ਹਨ ਉਮੀਦਵਾਰ

ਐਸ.ਏ.ਐਸ ਨਗਰ, 8 ਫਰਵਰੀ (ਆਰ.ਪੀ.ਵਾਲੀਆ) ਨਗਰ ਨਿਗਮ ਚੋਣਾਂ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ ਅਤੇ ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੀ ਚੋਣ ਮੁਹਿੰਮ ਦੇ ਪ੍ਰਚਾਰ ਲਈ ਨਵੇਂ ਨਵੇਂ ਢੰਗ ਤਰੀਕੇ ਅਪਣਾ ਰਹੇ ਹਨ।

ਇਸ ਤਰ੍ਹਾਂ ਦੀ ਇੱਕ ਮਿਸਾਲ ਵਾਰਡ ਨੰ. 5 ਤੋਂ ਚੋਣ ਲੜਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕੁਲਦੀਪ ਕੌਰ ਕੰਗ ਵਲੋਂ ਪੇਸ਼ ਕੀਤੀ ਗਈ ਹੈ। ਉਨ੍ਹਾਂ ਵਲੋਂ ਆਪਣੀ ਚੋਣ ਮੁੰਹਿਮ ਦੌਰਾਨ ਆਪਣੇ ਚੋਣ ਦਫਤਰ ਦੇ ਬਾਹਰ ਆਪਣਾ ਆਦਮ ਕੱਦ (3ਡੀ) ਬੁੱਤ ਲਗਾਇਆ ਗਿਆ ਹੈ ਜਿਹੜਾ ਦੂਰੋਂ ਵੇਖਣ ਤੇ ਬਿਲਕੁੁਲ ਅਸਲੀ ਵਰਗਾ ਹੀ ਲੱਗਦਾ ਹੈ।

ਇਹ ਬੁੱਤ ਸ੍ਰੀਮਤੀ ਕੰਗ ਦੇ ਚੋਣ ਦਫਤਰ ਦੇ ਕਿਨਾਰੇ ਵਾਲੇ ਕਾਰਨਰ ਦੀ ਰੇਲਿੰਗ ਤੇ ਖੜ੍ਹਾ ਕੀਤਾ ਗਿਆ ਹੈ ਦੂਰੋਂ ਵੇਖਣ ਤੇ ਅਜਿਹਾ ਲੱਗਦਾ ਹੈ ਜਿਵੇਂ ਉਹ ਹਵਾ ਵਿੱਚ ਖੜ੍ਹੇ ਹੋਣ।

ਇਸ ਬੁਤ ਦੀ ਸਿਰਫ ਉਹਨਾਂ ਦੇ ਵਾਰਡ (ਫੇਜ਼ 4) ਵਿੱਚ ਹੀ ਨਹੀਂ ਬਲਕਿ ਸ਼ਹਿਰ ਵਿੱਚ ਵੀ ਚਰਚਾ ਹੋ ਰਹੀ ਹੈ ਅਤੇ ਲੋਕ ਵਿਸ਼ੇਸ਼ ਤੌਰ ਤੇ ਇਸ ਬੁਤ ਨੂੰ ਵੇਖਣ ਲਈ ਆ ਰਹੇ ਹਨ ਜਿਹੜਾ ਦਫਤਰ ਦੇ ਬਾਹਰ ਲਗਾਏ ਗਏ ਜੰਗਲੇ ਤੇ ਫਿਟ ਕੀਤਾ ਗਿਆ ਹੈ।

Leave a Reply

Your email address will not be published. Required fields are marked *