ਆਪਣੇ ਮੁਨਾਫੇ ਲਈ ਜਨਤਾ ਨੂੰ ਲੁੱਟ ਰਹੀ ਹੈ ਭਾਜਪਾ ਸਰਕਾਰ : ਰਣਦੀਪ ਸੁਰਜੇਵਾਲਾ

ਨਵੀਂ ਦਿੱਲੀ, 16 ਦਸੰਬਰ (ਸ.ਬ.) ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਨਤਾ ਨੂੰ ਲੁੱਟ ਕੇ ਮੁਨਾਫਾ ਕਮਾਂ ਰਹੀ ਹੈ| ਕਾਂਗਰਸ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਇਕ ਪੰਦਰਵਾੜੇ ਵਿੱਚ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 100 ਰੁਪਏ ਤੱਕ ਵਧਾ ਦਿੱਤੀ ਹੈ| 
ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਨੂੰ ਭਾਜਪਾ ਸਰਕਾਰ ਵਾਲੀ ਨੀਤੀ ਦਾ ਨਤੀਜਾ ਦੱਸਿਆ ਹੈ ਅਤੇ ਕਿਹਾ ਕਿ ਉਹ ਆਪਣੇ ਫਾਇਦੇ ਲਈ ਜਨਤਾ ਨੂੰ ਲੁੱਟ ਰਹੀ ਹੈ| ਉਨ੍ਹਾਂ ਨੇ ਟਵੀਟ ਕੀਤਾ ਕਿ ਕਿਸ ਦੇ ਚੰਗੇ ਦਿਨ ਹਨ ਮੋਦੀ ਜੀ| ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਦੀ ਕੀਮਤ 15 ਦਿਨਾਂ ਵਿੱਚ 100 ਰੁਪਏ ਵਧੀ ਹੈ|  
ਉਹਨਾਂ ਕਿਹਾ ਕਿ ਸਬਸਿਡੀ ਵਾਲਾ ਸਿਲੰਡਰ 2014 ਵਿੱਚ 412 ਰੁਪਏ ਅਤੇ ਅੱਜ 595 ਰੁਪਏ ਹੈ| ਉਹਨਾਂ ਕਿਹਾ ਕਿ ਵਾਧਾ 183.86 ਰੁਪਏ ਹੈ| ਇਕ ਅਗਸਤ 2019 ਨੂੰ ਇਕ ਸਿਲੰਡਰ ਦੀ ਕੀਮਤ 574.50 ਰੁਪਏ, ਜੋ ਅੱਜ-694 ਰੁਪਏ ਹੈ|

Leave a Reply

Your email address will not be published. Required fields are marked *