ਆਪਣੇ ਹੀ ਮਾਲਕ ਨੂੰ ਖਾ ਗਏ ਉਸਦੇ ਪਾਲਤੂ ਕੁੱਤੇ, ਡੀ. ਐਨ. ਏ ਟੈਸਟ ਵਿੱਚ ਖੁੱਲ੍ਹਿ੍ਹਆ ਭੇਦ

ਵਾਸ਼ਿੰਗਟਨ, 11 ਜੁਲਾਈ (ਸ.ਬ.) ਅਮਰੀਕਾ ਦੇ ਸੂਬੇ ਟੈਕਸਾਸ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ| ਇੱਥੇ ਬੀਤੇ ਕੁਝ ਦਿਨਾਂ ਤੋਂ ਲਾਪਤਾ ਸ਼ਖਸ਼ ਨੂੰ ਉਸ ਦੇ ਪਾਲਤੂ ਕੁੱਤਿਆਂ ਨੇ ਖਾ ਲਿਆ| ਅਧਿਕਾਰੀਆਂ ਮੁਤਾਬਕ ਕੁੱਤੇ ਆਪਣੇ ਮਾਲਕ ਦੀਆਂ ਹੱਡੀਆਂ ਤੱਕ ਚਬਾ ਗਏ| ਇੱਥੋਂ ਤੱਕ ਕਿ ਉਸ ਦੇ ਕੱਪੜੇ ਅਤੇ ਵਾਲ ਤੱਕ ਖਾ ਗਏ| ਡੀ.ਐਨ.ਏ. ਟੈਸਟ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ| ਇਸ ਮਾਮਲੇ ਨੇ ਪੁਲੀਸ ਸਮੇਤ ਸ਼ੇਰਿਫ ਨੂੰ ਵੀ ਹੈਰਾਨ ਕਰ ਦਿੱਤਾ| ਮੈਡੀਕਲ ਮਾਹਰਾਂ ਵੱਲੋਂ ਇਸ ਗੱਲ ਤੇ ਅਧਿਕਾਰਕ ਮੁਹਰ ਲਗਾਈ ਗਈ| ਜਿਸ ਵਿਅਕਤੀ ਦੀ ਮੌਤ ਹੋਈ ਉਸ ਦਾ ਨਾਮ ਫ੍ਰੇਡੀ ਮੈਕ ਸੀ ਅਤੇ ਉਮਰ 57 ਸਾਲ ਸੀ| ਫ੍ਰੇਡੀ 19 ਅਪ੍ਰੈਲ ਤੋਂ ਲਾਪਤਾ ਸਨ| ਜੌਨਸਨ ਕਾਊਂਟੀ ਦੇ ਸ਼ੇਰਿਫ ਵੱਲੋਂ ਦੱਸਿਆ ਗਿਆ ਕਿ ਕੁੱਤਿਆਂ ਦੇ ਚਿਹਰੇ ਤੋਂ ਹੱਡੀ ਦੇ ਕੁਝ ਟੁੱਕੜੇ ਮਿਲੇ ਅਤੇ ਫਿਰ ਡੀ.ਐਨ.ਏ. ਟੈਸਟ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਇਹ ਟੁੱਕੜੇ ਫ੍ਰੇਡੀ ਦੇ ਹੀ ਸਨ| ਕੁੱਤਿਆਂ ਨੇ 2 ਤੋਂ 5 ਇੰਚ ਤੱਕ ਦੀ ਹੱਡੀ ਦੇ ਟੁੱਕੜੇ ਦੇ ਇਲਾਵਾ ਹੋਰ ਕੁਝ ਨਹੀਂ ਛੱਡਿਆ ਸੀ| ਡਿਪਟੀ ਏਰਾਨ ਪਿਟਸ ਨੇ ਦੱਸਿਆ ਕਿ ਫ੍ਰੇਡੀ ਨੇ 18 ਮਿਕਸਡ ਬ੍ਰੀਡ ਦੇ ਕੁੱਤੇ ਪਾਲੇ ਹੋਏ ਸਨ| ਪਿਟਸ ਨੇ ਸਮਾਚਾਰ ਏਜੰਸੀ ਨਾਲ ਗੱਲ ਕਰਦਿਆਂ ਦੱਸਿਆ,”ਉਨ੍ਹਾਂ ਨੇ ਅੱਜ ਤੱਕ ਅਜਿਹੀ ਕਿਸੇ ਘਟਨਾ ਬਾਰੇ ਨਹੀਂ ਦੇਖਿਆ ਜਾਂ ਸੁਣਿਆ, ਜਿਸ ਵਿਚ ਕਿਸੇ ਇਨਸਾਨ ਨੂੰ ਪੂਰਾ ਖਾ ਲਿਆ ਗਿਆ ਹੋਵੇ| ਇੱਥੋਂ ਤੱਕ ਕਿ ਉਸ ਦੀਆਂ ਹੱਡੀਆਂ ਵੀ ਚਬਾ ਲਈਆਂ ਗਈਆਂ ਹੋਣ|” ਪ੍ਰਾਪਤ ਜਾਣਕਾਰੀ ਮੁਤਾਬਕ ਫ੍ਰੇਡੀ ਸਿਹਤ ਸਬੰਧੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ| ਹਾਲੇ ਇਹ ਸਾਫ ਨਹੀਂ ਹੋ ਪਾਇਆ ਹੈ ਫ੍ਰੇਡੀ ਕਿਸੇ ਬੀਮਾਰੀ ਨਾਲ ਮਰੇ ਅਤੇ ਫਿਰ ਕੁੱਤਿਆਂ ਨੇ ਉਨ੍ਹਾਂ ਨੂੰ ਖਾਧਾ ਜਾਂ ਫਿਰ ਕੁੱਤਿਆਂ ਨੇ ਹੀ ਉਨ੍ਹਾਂ ਨੂੰ ਮਾਰ ਦਿੱਤਾ| ਸ਼ੇਰਿਫ ਐਡਮ ਕਿੰਗ ਨੇ ਫ੍ਰੇਡੀ ਦੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ| ਮਈ ਮਹੀਨੇ ਵਿੱਚ ਫ੍ਰੇਡੀ ਦੇ ਇਕ ਰਿਸ਼ਤੇਦਾਰ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਖਬਰ ਦਿੱਤੀ ਸੀ|

Leave a Reply

Your email address will not be published. Required fields are marked *