ਆਪਰੇਸ਼ਨ ਬਲੂ ਸਟਾਰ ਦੌਰਾਨ ਸ਼ਹੀਦ ਹੋਏ ਫੌਜੀਆਂ ਅਤੇ ਪੁਲੀਸ ਅਧਿਕਾਰੀਆਂ ਦੀ ਆਤਮਿਕ ਸ਼ਾਂਤੀ ਲਈ ਰਾਮਾਇਣ ਦੇ ਪਾਠ 6 ਨੂੰ

ਖਰੜ, 3 ਜੂਨ (ਸ.ਬ.) ਆਲ ਇੰਡੀਆ ਹਿੰਦੂ ਸਟੂਡੈਂਟ ਫੇਡਰੇਸ਼ਨ ਦੀ ਇਕ ਮੀਟਿੰਗ ਦੋਆਬਾ ਪ੍ਰਧਾਨ ਕੀਰਤ ਸਿੰਘ ਮੋਹਾਲੀ ਅਤੇ ਉਪ ਚੇਅਰਮੈਨ ਰਜਿੰਦਰ ਧਾਰੀਵਾਲ ਦੀ ਅਗਵਾਈ ਵਿੱਚ ਹੋਈ| ਜਿਸ ਵਿੱਚ ਅਖਿਲ ਭਾਰਤੀ ਹਿੰਦੂ ਸੁਰਖਸ਼ਾ ਸਮਤੀ ਦੇ ਰਾਸ਼ਟਰੀ ਉਪ ਪ੍ਰਮੁੱਖ ਮਹੰਤ ਬ੍ਰਜੇਸ਼ਪੁਰੀ ਜੀ ਵਿਸ਼ੇਸ਼ ਰੂਪ ਤੇ ਪੁੱਜੇ| ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 6 ਜੂਨ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਆਪਰੇਸ਼ਨ ਬਲੂ ਸਟਾਰ ਦੌਰਾਨ ਸ਼ਹੀਦ ਹੋਏ ਭਾਰਤੀ ਸੈਨਾ ਅਤੇ ਪੁਲੀਸ ਦੇ ਸ਼ਹੀਦ ਅਧਿਕਾਰੀਆਂ ਦੀ ਆਤਮਾ ਦੀ ਸ਼ਾਂਤੀ ਲਈ ਰਮਾਇਣ ਦੇ ਪਾਠ ਦਾ ਭੋਗ ਪਾਇਆ ਜਾਏਗਾ| ਇਹ ਹਵਨ ਗੁਲਮੋਹਰ ਸਿਟੀ ਆਸ਼ਰਮ  ਵਡਾਲਾ ਰੋਡ, ਖਰੜ ਵਿੱਚ ਹੋਵੇਗਾ|

Leave a Reply

Your email address will not be published. Required fields are marked *