ਆਪਸੀ ਸਾਂਝ ਨੂੰ ਵਧਾਉਂਦੇ ਹਨ ਧਾਰਮਿਕ ਮੇਲੇ : ਗਰਚਾ

ਮੁੱਲਾਂਪੁਰ ਗਰੀਬਦਾਸ, 10 ਜੂਨ (ਸ.ਬ.) ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਵੱਸੇ ਪਿੰਡ ਸਿਸਵਾਂ ਸਥਿਤ ਸ੍ਰੀ ਭੈਰੋਂ ਜਤੀ ਦੇ ਪ੍ਰਾਚੀਨ ਮੰਦਰ ਵਿਖੇ ਸਾਲਾਨਾ ਮੇਲੇ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਵੀ ਹਾਜ਼ਰੀ ਲਗਵਾਈ| ਬੀਬੀ ਗਰਚਾ ਨੇ ਇਸ ਮੌਕੇ ਕਿਹਾ ਕਿ ਇਸ ਪ੍ਰਕਾਰ ਦੇ ਧਾਰਮਿਕ ਮੇਲੇ ਜਿੱਥੇ ਪਿੰਡਾ ਵਿਚ ਆਪਸੀ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਦੇ ਹਨ, ਉਸ ਦੇ ਨਾਲ ਹੀ ਨੌਜਵਾਨਾਂ ਨੂੰ ਗਲਤ ਕੰਮਾਂ ਤੋਂ ਰੋਕ ਕੇ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ ਅਤੇ ਨੌਜਵਾਨਾਂ ਵਿਚ ਧਾਰਮਿਕ ਅਸਥਾਨਾਂ ਪ੍ਰਤੀ ਆਸਥਾ ਵੱਧਦੀ ਹੈ|
ਮੰਦਰ ਦੇ ਮਹੰਤ ਕੁਲਬੀਰ ਗਿਰ ਵੱਲੋਂ ਬੀਬੀ ਗਰਚਾ ਦਾ ਮੰਦਰ ਵਿਖੇ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਸਾਬਕਾ ਸਰਪੰਚ ਸਿਸਵਾਂ ਅਮਰ ਗਿਰ, ਹਿਮਾਂਸ਼ੂ ਧੀਮਾਨ, ਬਿੱਟੂ ਪੜੌਲ, ਪ੍ਰਮੋਦ ਜੋਸ਼ੀ, ਰਾਜੇਸ਼ ਰਾਠੌਰ, ਅਮਿਤ ਕੁਰਾਲੀ, ਗੁਰਮੇਲ ਸਿੰਘ ਸਾਬਕਾ ਸਰਪੰਚ ਬੂਥਗੜ੍ਹ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *