ਆਪ ਆਗੂਆਂ ਨੇ ਰਾਸ਼ਟਰਪਤੀ ਦੇ ਨਾਮ ਡੀ.ਸੀ ਨੂੰ ਮੰਗ ਪੱਤਰ ਦਿੱਤਾ

ਐਸ. ਏ. ਐਸ ਨਗਰ, 14 ਜੂਨ (ਸ.ਬ.) ਆਮ ਆਦਮੀ ਪਾਰਟੀ ਦੀ ਇਕਾਈ ਵੱਲੋਂ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਦਿੱਲੀ ਦੇ ਆਈ.ਏ.ਐਸ ਅਧਿਕਾਰੀਆਂ ਵੱਲੋਂ ਹੜਤਾਲ ਖਤਮ ਕਰਨ ਲਈ ਇੱਕ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ ਨੂੰ ਡੀ. ਸੀ ਮੁਹਾਲੀ ਰਾਹੀਂ ਦਿੱਤਾ ਗਿਆ|
ਇਸ ਮੰਗ ਪੱਤਰ ਵਿੱਚ ਲਿਖਿਆ ਹੈ ਕਿ ਕੇਂਦਰ ਸਰਕਾਰ ਅਤੇ ਦਿੱਲੀ ਦੇ ਐਲ.ਜੀ ਵੱਲੋਂ (ਲੈਫਟੀਲੈਟ ਗਰਵਨਰ) ਵੱਜੋਂ ਲੰਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ| ਜਿਸ ਤੋਂ ਤੰਗ ਆ ਕੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਆਪਣੇ ਸਾਥੀਆਂ ਸਮੇਤ ਧਰਨੇ ਤੇ ਬੈਠੇ ਹਨ| ਦਿੱਲੀ ਦੇ ਮੁਖ ਮੰਤਰੀ ਦਾ ਇਹ ਕਸੂਰ ਹੈ ਕਿ ਆਮ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹਨ| ਦਿੱਲੀ ਦੇ ਆਈ.ਏ. ਐਸ ਅਧਿਕਾਰੀਆਂ ਵੱਲੋਂ ਐਲ. ਜੀ. ਦੇ ਦਬਾਅ ਦੇ ਹੇਠ ਆ ਕੇ ਲੋਕਾਂ ਦੇ ਕੰਮਾਂ ਵਿੱਚ ਅੜਚਨਾਂ ਪਾਈਆਂ ਜਾ ਰਹੀਆਂ ਹਨ ਜੋ ਕਾਨੂੰਨੀ ਤੌਰ ਤੇ ਗਲਤ ਹੈ ਤੇ ਦੇਸ਼ ਦੇ ਲੋਕਾਂ ਦੇ ਮੌਲਿਕ ਅਧਿਕਾਰਾਂ ਤੇ ਵੀ ਹਮਲਾ ਹੈ|
ਆਪ ਆਗੂਆਂ ਅਨੁਸਾਰ ਅਰਵਿੰਦ ਕੇਜਰੀਵਾਲ ਸਰਮਾਏਦਾਰਾਂ ਦੇ ਉਲਟ ਆਮ ਲੋਕਾਂ ਦੀਆਂ ਨੀਤੀਆਂ ਲਾਗੂ ਕਰ ਰਹੇ ਹਨ ਜੋ ਭਾਜਪਾ ਅਤੇ ਅਫਸਰਸ਼ਾਹੀ ਨੂੰ ਪਸੰਦ ਨਹੀਂ ਹਨ|
ਇਸ ਮੌਕੇ ਹਰੀਸ਼ ਕੌਂਸਲ, ਕੁਲਦੀਪ ਸਿੰਘ ਸਿੱਧੂ, ਨਵਦੀਪ ਸਿੰਘ ਬੱਬੂ, ਜਤਿੰਦਰ ਰਾਣਾ, ਗੋਬਿੰਦਰ ਮਿੱਤਲ, ਦਿਲਾਵਾਰ ਸਿੰਘ, ਆਰ. ਐਸ ਭੰਗੂ, ਅਮਰੀਕ ਸਿੰਘ, ਦਲਵਿੰਦਰ ਸਿੰਘ ਬੈਨੀਪਾਲ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ, ਕਰਨਲ ਜਸਵੀਰ ਸਿੰਘ ਸਰਾਏ ਅਤੇ ਬਲਜਿੰਦਰ ਕੌਰ ਹਾਜਿਰ ਸਨ|

Leave a Reply

Your email address will not be published. Required fields are marked *