‘ਆਪ’ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ

ਚੰਡੀਗੜ੍ਹ, 27 ਜਨਵਰੀ (ਸ.ਬ.) ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ| ਇਸ ਦੌਰਾਨ ਪਾਰਟੀ ਦੇ ਮੁੱਖ ਆਗੂ ਸੰਜੇ ਸਿੰਘ, ਭਗਵੰਤ ਮਾਨ, ਗੁਰਪ੍ਰੀਤ ਸਿੰਘ ਵੜੈਚ ਮੌਜੂਦ ਸਨ| ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਵਲੋਂ ਨੌਜਵਾਨਾਂ, ਕਰਮਚਾਰੀਆਂ ਅਤੇ ਕਿਸਾਨਾਂ ਲਈ ਮੈਨੀਫੈਸਟੋ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਕਿਹਾ ਕਿ ਸੱਤਾ ਵਿੱਚ ਆਉਣ ਤੇ ਉਹ ਆਪਣਾ ਹਰ ਵਾਅਦਾ ਪੂਰਾ ਕਰਨਗੇ| ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਮੈਨੀਫੈਸਟੋ ਪੰਜਾਬ ਦੇ ਲੋਕਾਂ ਨੂੰ ਪੁੱਛ-ਪੁੱਛ ਕੇ ਹੀ ਬਣਾਇਆ ਗਿਆ ਹੈ| ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਇਹ ਬਦਲਾਅ ਹੋ ਕੇ ਹੀ ਰਹੇਗਾ| ਉਨ੍ਹਾਂ ਕਿਹਾ ਅਕਾਲੀ ਅਤੇ ਕਾਂਗਰਸੀ                ਦੋਵੇਂ ਮਿਲੇ ਹੋਏ ਹਨ| ਇਸ ਮੌਕੇ ਬੋਲਦਿਆਂ ਕੰਵਰ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਜਨ ਲੋਕ ਪਾਲ ਬਿੱਲ ਪਾਸ ਕੀਤਾ ਜਾਵੇਗਾ ਅਤੇ ਸਿਆਸਤਦਾਨਾਂ ਵਲੋਂ ਚਲਾਏ ਜਾ ਰਹੇ ਰੇਤ-ਬੱਜਰੀ ਮਾਫੀਆ, ਬੱਸ ਮਾਫੀਆ ਨੂੰ ਜੇਲ ਭੇਜਿਆ| ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਿਰਪੱਖ ਤੌਰ ਤੇ ਇਸ ਦੇ ਟੈਂਡਰ ਦਿੱਤੇ ਜਾਣਗੇ|
ਆਪ ਦੇ ਮੈਨੀਫੈਸਟ ਅਨੁਸਾਰ ਪੰਜਾਬ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ, 5 ਲੱਖ ਤੱਕ ਦਾ ਇਲਾਜ ਸਰਕਾਰ ਆਪਣੇ ਜ਼ਿੰਮੇ ਲਵੇਗੀ, ਕਿਸਾਨ ਦਸੰਬਰ-2018 ਤੱਕ ਕਰਜ਼ਾ ਮੁਕਤ ਹੋਣਗੇ, ਧਾਰਮਿਕ ਬੇਅਦਬੀ ਮਾਮਲਿਆਂ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ, 25 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ, 5 ਰੁਪਏ ਵਿੱਚ ਭੋਜਨ ਮੁਹੱਈਆ ਕਰਾਇਆ ਜਾਵੇਗਾ, ਮੰਤਰੀ, ਨੇਤਾ ਨਹੀਂ ਕਰਨਗੇ ਲਾਲ ਬੱਤੀ ਦਾ ਇਸਤੇਮਾਲ, ਨੌਕਰੀ ਵਿੱਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਅਤੇ ਨੌਕਰੀ ਲਈ ਆਪਣੇ ਜ਼ਿਲੇ ਵਿੱਚ ਪਹਿਲ ਦਿੱਤੀ ਜਾਵੇਗੀ, ਪੁਲੀਸ ਦੀ 8 ਘੰਟੇ ਦੀ ਸ਼ਿਫਟ ਅਤੇ ਵਿਭਾਗ ਵਿੱਚੋਂ ਸਿਆਸੀ ਦਖਲ ਖਤਮ ਕੀਤਾ ਜਾਵੇਗਾ, 3 ਸਪੋਰਟਸ ਕਾਲਜ ਅਤੇ 3 ਸਪੋਰਟਸ ਸਕੂਲ ਪੰਜਾਬ ਵਿੱਚ ਖੋਲ੍ਹੇ ਜਾਣਗੇ, ਓਲਡ ਏਜ ਹੋਮ ਹਰ ਜ਼ਿਲੇ ਵਿੱਚ ਬਣਾਏ ਜਾਣਗੇ, ਖੇਤ ਮਜ਼ਦੂਰਾਂ ਨੂੰ ਫਸਲ ਬਰਬਾਦ ਹੋਣ ਦੀ ਸਥਿਤੀ ਵਿੱਚ 10 ਹਜ਼ਾਰ ਮਜ਼ਦੂਰੀ ਦਿੱਤੀ ਜਾਵੇਗੀ, 5 ਲੱਖ ਤੱਕ ਦਾ ਸਿਹਤ ਬੀਮਾ ਪੰਜਾਬੀਆਂ ਲਈ ਹੋਵੇਗਾ, ਮੁਸਲਮਾਨਾਂ ਅਤੇ ਈਸਾਈਆਂ ਨੂੰ ਘਰ ਦਿੱਤੇ ਜਾਣਗੇ, ਕਬਰਿਸਤਾਨ ਲਈ ਜਗ੍ਹਾ ਦਿੱਤੀ ਜਾਵੇਗੀ,  ਲਾਅ ਐਂਡ ਆਰਡਰ ਲਈ ਸਾਰੇ ਪੁਲਸ ਥਾਣਿਆਂ ਵਿੱਚ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ, ਸੜਕ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇਗੀ, ਅਗਲਾ ਉਪ ਮੁੱਖ ਮੰਤਰੀ ਦਲਿਤ ਆਗੂ ਹੋਵੇਗਾ|

Leave a Reply

Your email address will not be published. Required fields are marked *