ਆਪ ਵਲੰਟੀਅਰਾਂ ਉਤੇ ਹੋਏ ਪਰਚੇ ਵਿੱਚ ਮੇਰਾ ਕੋਈ ਰੋਲ ਨਹੀਂ : ਭਗਵੰਤ ਮਾਨ

ਮਹਿਲ ਕਲਾਂ, 15 ਅਗਸਤ (ਸ.ਬ.) ਬੀਤੇ ਦਿਨੀਂ ਪਿੰਡ ਪੰਡੋਰੀ ਵਿੱਚ ਭਗਵੰਤ ਮਾਨ ਨੂੰ ਘੇਰਨ ਵਾਲੇ ਪੰਜ ਆਪ ਵਲੰਟੀਅਰਾਂ ਉਤੇ ਪੁਲੀਸ ਥਾਣਾ ਮਹਿਲ ਕਲਾਂ ਵਿੱਚ ਦਰਜ ਹੋਏ ਪਰਚੇ ਸਬੰਧੀ ਪ੍ਰਤੀਕਰਮ ਦਿੰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਸ ਵਿਚ ਉਨ੍ਹਾਂ ਦਾ ਕੋਈ ਰੋਲ ਨਹੀਂ ਹੈ| ਇਹ ਪਰਚਾ ਉਨ੍ਹਾਂ ਦੇ ਪੀ.ਐਸ.ਓ. ਲਖਵੀਰ ਸਿੰਘ ਵਲੋਂ ਕਰਵਾਇਆ ਗਿਆ| ਉਨ੍ਹਾ ਨੇ ਲਖਵੀਰ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਸੀ, ਪਰ ਸ਼ੋਸ਼ਲ ਮੀਡੀਆ ਉਪਰ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਉਹ ਬੇਇਜ਼ਤੀ ਮੰਨ ਗਿਆ, ਜਿਸ ਕਾਰਨ ਉਸ ਨੇ ਇਹ ਕਦਮ ਚੱਕਿਆ| ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਇਹ ਪੰਜਾਬ ਪੁਲੀਸ ਵਲੋਂ ਸੁਰੱਖਿਆ ਵਿੱਚ ਤਾਇਨਾਤ ਕਮਾਡੋ ਫੋਰਸ ਦਾ ਜਵਾਨ ਸੀ, ਇਹ ਕੋਈ ਉਨ੍ਹਾਂ ਵਲੋਂ ਰੱਖਿਆ ਨਿੱਜੀ ਬਾਂਊਸਰ ਨਹੀਂ ਸੀ| ਇਹ ਸਰੁੱਖਿਆ ਕਰਮੀ ਉਨ੍ਹਾਂ ਨੂੰ ਵੋਟਾਂ ਤੋਂ ਪਹਿਲਾ ਮਲੋਟ ਰੈਲੀ ਵਿੱਚ ਹੋਏ ਹਮਲੇ ਤੋਂ ਬਾਅਦ ਡੀ.ਜੀ.ਪੀ. ਸੁਰੇਸ਼ ਕੁਮਾਰ ਅਰੋੜਾ ਵਲੋਂ ਦਿੱਤੇ ਹੋਏ ਹਨ| ਉਹ ਖੁਦ ਅਜਿਹੀ ਕਿਸੇ ਕਾਰਵਾਈ ਦੇ ਹੱਕ ਵਿੱਚ ਨਹੀਂ ਹਨ, ਇਸ ਲਈ ਉਨ੍ਹਾ ਮਹਿਲ ਕਲਾਂ ਪੁਲੀਸ ਨਾਲ ਗੱਲਬਾਤ ਕਰਕੇ ਆਪ ਵਲੰਟੀਅਰਾਂ ਨੂੰ ਛੁਡਵਾ ਦਿੱਤਾ ਹੈ| ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਭੋਗ ਤੋਂ ਬਾਅਦ ਇਹ ਮਾਮਲਾ ਸੁਲਝਾ ਲਿਆ ਜਾਵੇਗਾ| ਉਨ੍ਹਾਂ ਖਹਿਰਾ ਦੇ ਉਸ ਬਿਆਨ ਦੀ ਵੀ ਨਿੰਦਾ ਕੀਤੀ, ਜਿਸ ਵਿਚ ਅੱਜ ਸਵੇਰੇ ਖਹਿਰਾ ਨੇ ਕਿਹਾ ਸੀ ਕਿ ਇਹ ਪਰਚਾ ਭਗਵੰਤ ਮਾਨ ਨੇ ਆਪਣੇ ਸੁਰੱਖਿਆ ਕਰਮੀ ਰਾਹੀਂ ਕਰਵਾਇਆ ਹੈ| ਉਨ੍ਹਾਂ ਸਮੂਹ ਵਲੰਟੀਅਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ|

Leave a Reply

Your email address will not be published. Required fields are marked *