‘ਆਪ’ ਵਿੱਚ  ਹੁਣ ਕੁਮਾਰ ਵਿਸ਼ਵਾਸ ਨੇ ਵੱਖਰੀ ਸੁਰ ਅਲਾਪੀ

ਨਵੀਂ ਦਿੱਲੀ, 14 ਜੂਨ (ਸ.ਬ.)  ਆਮ ਆਦਮੀ ਪਾਰਟੀ ਨੇ ਹਾਲ ਹੀ ਵਿੱਚ ਕੁਮਾਰ ਵਿਸ਼ਵਾਸ ਨੂੰ ਰਾਜਸਥਾਨ ਦਾ ਇੰਚਾਰਜ ਨਿਯੁਕਤ ਕੀਤਾ ਹੈ| ਇੰਚਾਰਜ ਬਣਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਪਾਰਟੀ ਇਸ ਵਾਰ ਰਾਜਸਥਾਨ ਵਿੱਚ ਵੱਖ ਤਰੀਕੇ ਨਾਲ ਚੋਣਾਂ ਲੜੇਗੀ ਪਰ ਸੂਤਰਾਂ ਅਨੁਸਾਰ ਤਾਂ ਪਾਰਟੀ ਦੇ ਅੰਦਰ ਵਿਸ਼ਵਾਸ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ|
ਉਹ ਪਾਰਟੀ ਦੇ ਅੰਦਰ ਹੀ ਬੇਭਰੋਸਗੀ ਦੇ ਸ਼ਿਕਾਰ ਹਨ| ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਨਿੱਜੀ ਗੱਲਬਾਤ ਵਿੱਚ ਉਨ੍ਹਾਂ ਤੇ ਰਾਸ਼ਟਰੀ ਕਨਵੀਨਰ ਬਣਨ ਲਈ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ| ਇਸ ਦਰਮਿਆਨ ਵਿਸ਼ਵਾਸ ਅਤੇ ਕੇਜਰੀਵਾਲ ਨੇ ਜਨਤਕ ਤੌਰ ਤੇ ਕਿਸੇ ਵੀ ਵਿਵਾਦ ਤੋਂ ਇਨਕਾਰ ਕੀਤਾ ਸੀ| ਹਾਲਾਂਕਿ ਇਸ ਤੋਂ ਬਾਅਦ ਦੇ ਘਟਨਾਕ੍ਰਮਾਂ ਨੇ ਕੁਮਾਰ ਵਿਸ਼ਵਾਸ ਨੂੰ ਕੁਝ ਧੱਕਾ ਤਾਂ ਜ਼ਰੂਰ ਦਿੱਤਾ| ਮੁਅੱਤਲ ਦੇ ਠੀਕ ਬਾਅਦ ਦਿੱਲੀ ਦੇ ਮਨੀਸ਼ ਸਿਸੌਦੀਆ ਅਮਾਨਤੁੱਲਾਹ ਨੂੰ ਮਿਲਣ ਉਨ੍ਹਾਂ ਦੇ ਘਰ ਗਏ ਅਤੇ 6 ਮੈਂਬਰਾਂ ਦੇ ਹਾਊਲਸ ਪੈਨਲ ਵਿੱਚ ਉਨ੍ਹਾਂ ਨੂੰ ਸਥਾਨ ਦਿੱਤਾ| ਇਸ ਤੋਂ ਸਪੱਸ਼ਟ ਹੋ ਗਿਆ ਕਿ ਮੁਅੱਤਲ ਦੇ ਬਾਵਜੂਦ ਅਮਾਨਤੁੱਲਾਹ ਦੀ ਭੂਮਿਕਾ ਘੱਟ ਨਹੀਂ ਹੋਈ ਹੈ|
ਉਥੇ ਹੀ ਵਿਸ਼ਵਾਸ ਨੇ ਵੀ ਹਮਲਾਵਰ ਰਵੱਈਆ ਅਪਣਾਉਂਦੇ ਹੋਏ ਕਿਹਾ ਹੈ ਕਿ ਦਿੱਲੀ ਦੇ ਵੱਡੇ ਨੇਤਾਵਾਂ ਦੀ ਫੋਟੋ ਰਾਜਸਥਾਨ ਵਿੱਚ ਨਹੀਂ ਲੱਗੇਗੀ| ਜ਼ਾਹਰ ਹੈ ਕਿ ਉਨ੍ਹਾਂ ਦਾ ਇਸ਼ਾਰਾ ਸੰਜੇ ਸਿੰਘ ਅਤੇ ਮਨੀਸ਼ ਸਿਸੌਦੀਆ ਵੱਲ ਹੈ| ਇਹ ਦੋਵੇਂ ਨੇਤਾ ਦਿੱਲੀ ਵਿੱਚ ਉਨ੍ਹਾਂ ਨੂੰ ਨਿਪਟਾਉਣ ਵਿੱਚ ਲੱਗੇ ਦੱਸੇ ਜਾ ਰਹੇ ਹਨ| ਇਸ ਲਈ ਵਿਸ਼ਵਾਸ ਨਾਲ ਸਿਰਫ ਅਰਵਿੰਦ ਕੇਜਰੀਵਾਲ ਦੀ ਫੋਟੋ ਲੱਗੇਗੀ ਅਤੇ ਬਾਕੀ ਪ੍ਰਦੇਸ਼ ਦੇ ਨੇਤਾਵਾਂ ਦੇ ਚਿਹਰੇ ਅੱਗੇ ਕੀਤੇ ਜਾਣਗੇ| ਦਿੱਲੀ ਦੇ ਜ਼ਿਆਦਾ ਨੇਤਾ ਪ੍ਰਚਾਰ ਲਈ ਵੀ ਨਹੀਂ ਬੁਲਾਏ ਜਾਣਗੇ|
ਵਿਸ਼ਵਾਸ ਨੇ ਇਹ ਵੀ ਕਹਿ ਦਿੱਤਾ ਹੈ ਕਿ ਉਨ੍ਹਾਂ ਨੂੰ ਖੁੱਲ੍ਹਾ ਹੱਥ ਚਾਹੀਦਾ ਅਤੇ ਉਹ ਨਤੀਜਿਆਂ ਦੀ ਪੂਰੀ ਜ਼ਿੰਮੇਵਾਰੀ ਲੈਣਗੇ| ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਜੇਕਰ ਕੋਈ ਪਾਰਟੀ ਦੇ ਟਿਕਟ ਤੇ ਚੋਣਾਂ ਲੜਨਾ ਚਾਹੁੰਦਾ ਹੈ ਤਾਂ ਉਸ ਨੂੰ ਪਾਰਟੀ ਦਾ ਘੱਟੋ-ਘੱਟ ਇਕ ਸਾਲ ਤੋਂ ਮੈਂਬਰ ਹੋਣਾ ਪਵੇਗਾ| ਰਾਜਸਥਾਨ ਵਿੱਚ ਇਸ ਸਾਲ ਦੇ ਆਖਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ|

Leave a Reply

Your email address will not be published. Required fields are marked *