ਆਪ ਵੱਲੋਂ ਕੀਤੀਆਂ ਪ੍ਰਤੀਕ੍ਰਿਆਵਾਂ, ਇਨ੍ਹਾਂ ਅੰਦਰ ਹਾਰ ਦਾ ਡਰ ਦਰਸਾਉਂਦੀਆਂ ਨੇ: ਕੈਪਟਨ ਅਮਰਿੰਦਰ

ਚੰਡੀਗੜ੍ਹ, 10 ਫਰਵਰੀ (ਸ.ਬ.) ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਡਰ ਵਜੋਂ ਦਿੱਤੀਆਂ ਜਾ ਰਹੀਆਂ ਪ੍ਰਤੀਕ੍ਰਿਆਵਾਂ ਨੂੰ ਪਾਸੇ ਕਰਦਿਆਂ, ਇਨ੍ਹਾਂ ਨੂੰ ਅਰਵਿੰਦ                    ਕੇਜਰੀਵਾਲ ਦੀ ਪਾਰਟੀ ਅੰਦਰ ਇਨ੍ਹਾਂ ਦੀ ਤੈਅ ਹਾਰ ਦੇ ਡਰ ਦਾ ਲੱਛਣ ਕਰਾਰ ਦਿੱਤਾ ਹੈ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਪਹਿਲਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਭਰੋਸੇਮੰਦੀ ਉਪਰ ਸ਼ੱਕ ਪ੍ਰਗਟਾਉਣ ਤੋਂ ਬਾਅਦ, ਜਿਥੇ ਇਸਨੂੰ ਨਿਆਂਪਾਲਿਕਾ ਤੱਕ ਨੇ ਵੀ ਫਟਕਾਰ ਲਗਾਈ ਹੈ, ਆਪ ਹੁਣ ਈ.ਵੀ.ਐਮਜ਼ ਸਟਰਾਂਗ ਰੂਮਾਂ ਵਿੱਚ ਆਪਣੇ ਕੈਮਰੇ ਲਗਾਉਣ ਵਰਗੀਆਂ ਮੰਗਾਂ ਕਰ ਰਹੀ ਹੈ| ਇਸ ਬਾਰੇ, ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਹਿਮਾਇਤ ਵਿੱਚ ਰਿਪੋਰਟਾਂ ਦੇ ਮੱਦੇਨਜ਼ਰ ਇਹ ਸਾਫ ਤੌਰ ਤੇ ਪਾਰਟੀ ਵੱਲੋਂ ਬਗੈਰ ਸੋਚੇ ਸਮਝੇ ਦਿੱਤੀਆਂ ਜਾ ਰਹੀਆਂ ਪ੍ਰਤੀਕ੍ਰਿਆਵਾਂ ਹਨ|
ਇਹ ਪ੍ਰਤੀਕ੍ਰਿਆ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ           ਨੇ, ਪਹਿਲਾਂ ਤੋਂ ਸਟਰਾਂਗ ਰੂਮਾਂ ਦੇ ਅੰਦਰਲੇ ਦ੍ਰਿਸ਼ਾਂ ਤੇ ਨਿਗਰਾਨੀ ਰੱਖਣ ਲਈ ਵੱਡੀਆਂ ਐਲ.ਸੀ.ਡੀ ਸਕ੍ਰੀਨਾਂ ਲੱਗੀਆਂ ਹੋਣ ਦੇ ਬਾਵਜੂਦ, ਪਟਿਆਲਾ ਸ਼ਹਿਰੀ ਤੋਂ ਉਨ੍ਹਾਂ ਦੇ ਵਿਰੋਧੀ ਆਪ ਉਮੀਦਵਾਰ ਡਾ. ਬਲਬੀਰ ਸਿੰਘ ਵੱਲੋਂ ਚੋਣ ਕਮਿਸ਼ਨ ਤੋਂ ਵਿਧਾਨ ਸਭਾ ਚੋਣਾਂ ਦੇ ਈ.ਵੀ.ਐਮਜ਼ ਸਟਰਾਂਗ ਰੂਮਾਂ ਅੰਦਰ ਆਪਣੇ ਸੀ.ਸੀ.ਟੀ.ਵੀ ਕੈਮਰੇ ਲਗਾਉਣ ਸਬੰਧੀ ਮੰਗ ਕਰਨ ਦੇ            ਮੱਦੇਨਜ਼ਰ ਪ੍ਰਗਟਾਈ ਹੈ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਚੋਣਾਂ ਦੌਰਾਨ ਸਾਰਿਆਂ ਉਮੀਦਵਾਰਾਂ ਤੇ ਪਾਰਟੀਆਂ ਦਾ ਹੱਕ ਤੇ ਜ਼ਿੰਮੇਵਾਰੀ ਹੈ ਕਿ ਉਹ ਈ.ਵੀ.ਐਮਜ਼ ਦੀ ਪੂਰੀ ਤਰ੍ਹਾਂ ਸੁਰੱਖਿਆ ਪੁਖਤਾ ਕਰਨ ਲਈ ਚੋਣ ਕਮਿਸ਼ਨ ਨੂੰ ਸਹਿਯੋਗ ਕਰਨ, ਪਰ ਆਪ ਦੇ ਆਗੂਆਂ ਵੱਲੋਂ ਪੂਰੀ ਤਰ੍ਹਾਂ ਨਾਲ ਦਿਖਾਇਆ ਜਾ ਰਿਹਾ ਕਾਹਲਪਣ ਦਰਸਾਉਂਦਾ ਹੈ ਕਿ                      ਕੇਜਰੀਵਾਲ ਦੀ ਪਾਰਟੀ ਨੇ ਸਪੱਸ਼ਟ ਤੌਰ ਤੇ ਨਜ਼ਰ ਆ ਰਹੀ ਸੱਚਾਈ ਨੂੰ ਪੜ੍ਹ ਲਿਆ ਹੈ|
ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਆਪ ਤੇ ਖਾਸ ਕਰਕੇ ਇਸਦੇ ਕੌਮੀ ਕਨਵੀਨਰ ਅਰਵਿੰਦ           ਕੇਜਰੀਵਾਲ ਦੀ ਹਾਰ ਤਰ੍ਹਾਂ ਦੇ ਛੋਟੇ ਛੋਟੇ ਮੁੱਦਿਆਂ ਉਪਰ ਚੋਣ ਕਮਿਸ਼ਨ ਨਾਲ ਲੜਨ ਦੀ ਆਦਤ ਦੀ ਵੀ ਅਲੋਚਨਾ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਇਹ ਆਦਤ ਦੇਸ਼ ਦੀਆਂ ਲੋਕਤਾਂਤਰਿਕ ਸੰਸਥਾਵਾਂ ਪ੍ਰਤੀ ਇਨ੍ਹਾਂ ਅੰਦਰ ਪੂਰੀ ਤਰ੍ਹਾਂ ਅਨਾਦਰ ਨੂੰ ਦਰਸਾਉਂਦੀ ਹੈ|
ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਆਪ ਦੇ ਵਤੀਰੇ ਦੀ ਅਲੋਚਨਾ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਥੋਂ ਤੱਕ ਕਿ ਮਾਨਯੋਗ ਜੱਜਾਂ ਨੇ ਵੀ ਆਪ ਦੀ ਡਰਾਮੇਬਾਜੀ ਨੂੰ ਪੂਰੀ ਤਰ੍ਹਾਂ ਵੇਖਿਆ ਤੇ ਪਾਇਆ ਕਿ ਪਾਰਟੀ ਬਗੈਰ ਸੋਚੇ ਸਮਝੇ ਨਿਰਾਸ਼ਾਪੂਰਨ ਕੰਮ ਕਰ ਰਹੀ ਹੈ|
ਇਸ ਦਿਸ਼ਾ ਵਿੱਚ, ਆਪ ਵੱਲੋਂ ਈ.ਵੀ.ਐਮਜ਼ ਲਈ ਉਚ ਸੁਰੱਖਿਆ ਮੰਗੇ ਜਾਣ ਸਬੰਧੀ ਅਪੀਲ ਉਪਰ ਸੁਣਵਾਈ ਕਰਦਿਆਂ, ਅਦਾਲਤ ਨੇ ਵੇਖਿਆ ਕਿ ਪਾਰਟੀ ਅਜਿਹੇ ਮੁੱਦੇ ਚੁੱਕ ਕੇ ਪ੍ਰੀਕ੍ਰਿਆ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਦਿਲੀ ਚੋਣਾਂ ਸਬੰਧੀ ਕੋਰਟ ਨੇ ਟਿੱਪਣੀ ਦਿੱਤੀ ਕਿ ਜੇਕਰ ਤੁਸੀਂ ਜਿੱਤਦੇ ਹੋ, ਤਾਂ ਇਹ ਉਚਿਤ ਹੈ ਪਰ ਅਜਿਹਾ ਨਾ ਹੋਣ ਤੇ, ਤੁਸੀਂ ਕੁਝ ਹੋਰ ਕਹਿੰਦੇ ਹੋ, ਇਹ ਸਹੀ ਨਹੀਂ ਹੈ|

Leave a Reply

Your email address will not be published. Required fields are marked *