ਆਬਾਦੀ ਤੇ ਕਾਬੂ ਕਰਨ ਲਈ ਘੱਟ ਬੱਚੇ ਪੈਦਾ ਕਰਨ ਵਾਲੇ ਮਾਪਿਆਂ ਨੂੰ ਵਿਸ਼ੇਸ਼ ਸਹੂਲਤਾਂ ਦੇਵੇ ਸਰਕਾਰ : ਐਚ ਪੀ ਸਿੰਘ

ਐਸ ਏ ਐਸ ਨਗਰ, 5 ਜਨਵਰੀ (ਸ.ਬ.) ਸਮਾਜਸੇਵੀ ਆਗੂ ਸ੍ਰ ਐਚ ਪੀ ਸਿੰਘ ਨੇ ਕਿਹਾ ਹੈ ਕਿ ਦੇਸ਼ ਵਿੱਚ ਲਗਾਤਾਰ ਵੱਧਦੀ ਆਬਾਦੀ ਤੇ ਕਾਬੂ ਕਰਨ ਲਈ ਸਰਕਾਰ ਨੂੰ ਘੱਟ ਬੱਚੇ ਪੈਦਾ ਕਰਨ ਵਾਲੇ ਮਾਪਿਆਂ ਲਈ ਵਿਸ਼ੇਸ਼ ਸਹੂਲਤਾਂ ਦਾ ਐਲਾਨ ਕਰਨਾ ਚਾਹੀਦਾ ਹੈ|
ਉਹਨਾਂ ਕਿਹਾ ਕਿ ਦੇਸ਼ ਦੀ ਲਗਾਤਾਰ ਵੱਧਦੀ ਆਬਾਦੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ ਅਤੇ ਦੇਸ਼ ਦੀ ਤਰੱਕੀ ਅਤੇ ਜਨਤਾ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਜਰੂਰੀ ਹੈ ਕਿ ਲਗਾਤਾਰ ਵੱਧਦੀ ਆਬਾਦੀ ਤੇ ਕਾਬੂ ਕਰਨ ਲਈ ਸਰਕਾਰ ਵਲੋਂ ਲੋੜੀਂਦੇ ਕਦਮ ਚੁੱਕੇ ਜਾਣ| ਉਹਨਾਂ ਕਿਹਾ ਕਿ ਲਗਾਤਾਰ ਵੱਧਦੀ ਆਬਾਦੀ ਕਾਰਨ ਹਰ ਪਾਸੇ ਭੀੜ ਵੱਧ ਗਈ ਹੈ| ਉਹਨਾਂ ਕਿਹਾ ਕਿ ਲਗਾਤਾਰ ਵੱਧਦੀ ਆਬਾਦੀ ਨੇ ਨੌਜਵਾਨਾਂ ਦੇ ਰੁਜਗਾਰ ਦੇ ਮੌਕੇ ਖੋਹ ਲਏ ਹਨ ਅਤੇ ਜਿੱਥੇ ਯੂ ਪੀ ਬਿਹਾਰ ਦੇ ਲੋਕ ਪ੍ਰਵਾਸ ਕਰਕੇ ਪੰਜਾਬ ਆ ਰਹੇ ਹਨ ਉੱਥੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ|
ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਆਬਾਦੀ ਵਿੱਚ ਵਾਧੇ ਦੀ ਰਫਤਾਰ ਨੂੰ ਰੋਕਣ ਲਈ ਵਿਸ਼ੇਸ਼ ਯੋਜਨਾਬੰਦੀ ਕਰੇ ਜਿਸਦੇ ਤਹਿਤ ਜਿਸ ਪਰਿਵਾਰ ਕੋਲ ਸਿਰਫ ਇੱਕ ਬੱਚਾ ਹੈ ਉਸ ਬੱਚੇ ਦੇ ਸਾਰੇ ਖਰਚਿਆਂ ਦੀ ਜਿੰਮੇਵਾਰੀ ਸਰਕਾਰ ਲਵੇ| ਦੋ ਬੱਚਿਆਂ ਵਾਲੇ ਪਰਿਵਾਰ ਨੂੰ ਵੀ ਕੁੱਝ ਸਹੂਲਤਾਂ ਦਿੱਤੀਆਂ ਜਾਣ ਪਰੰਤੂ ਦੋ ਤੋਂ ਵੱਧ ਬੱਚਿਆਂ ਵਾਲੇ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਤਾਂ ਜੋ ਲੋਕ ਘੱਟ ਬੱਚੇ ਪੈਦਾ ਕਰਨ ਅਤੇ ਆਬਾਦੀ ਵਿੱਚ ਵਾਧੇ ਦੀ ਰਫਤਾਰ ਨੂੰ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *