ਆਭਾ ਬਾਂਸਲ ਬਣੇ ਬ੍ਰਾਹਮਣ ਸਭਾ ਦੇ ਸੀਨੀਅਰ ਮੀਤ ਪ੍ਰਧਾਨ

ਐਸ. ਏ. ਐਸ. ਨਗਰ, 29 ਅਗਸਤ (ਜਸਵਿੰਦਰ ਸਿੰਘ) ਸ੍ਰੀਮਤੀ ਆਭਾ ਬਾਂਸਲ ਨੂੰ ਬ੍ਰਾਹਮਣ ਸਭਾ ਦਾ ਸੀਨੀਅਰ ਵਾਈਸ ਪ੍ਰਧਾਨ ਬਣਾਈਆ ਗਿਆ ਹੈ| ਇਸ ਸੰਬੰਧੀ ਬ੍ਰਾਹਮਣ ਸਭਾ ਦੇ ਪ੍ਰਧਾਨ ਸ੍ਰੀ ਵੀ ਕੇ ਵੈਦ ਵਲੋਂ ਸ੍ਰੀਮਤੀ ਆਭਾ ਬੰਸਲ ਨੂੰ ਨਿਯੂਕਤੀ ਪੱਤਰ ਦਿੱਤਾ ਗਿਆ| 
ਸ੍ਰੀ ਵੈਦ ਨੇ ਦੱਸਿਆ ਕਿ ਮੁਹਾਲੀ ਦੇ ਉਦਯੋਗਿਕ ਖੇਤਰ ਫੇਜ਼-9 ਦੇ ਨਾਲ ਬਣੇ ਭਗਵਾਨ ਸ੍ਰੀ ਪਰਸ਼ੂਰਾਸ ਮੰਦਰ ਵਿੱਚ ਉਦਯੋਗਪਤੀ ਸ੍ਰੀ ਸੁਨੀਲ ਬਾਂਸਲ ਅਤੇ ਉਹਨਾਂ ਦੇ ਪਤੀ ਆਭਾ ਬਾਂਸਲ ਵਲੋਂ 15%15 ਦਾ ਸ਼ਨੀ ਮੰਦਰ  ਬਣਾਇਆ ਜਾ ਰਿਹਾ ਹੈ ਜਿਸਦਾ ਦਾ ਭੂਮੀ ਪੂਜਨ ਅੱਜ ਸਨਾਤਨ ਰੀਤੀ ਰਿਵਾਜ਼ ਨਾਲ ਕੀਤਾ ਗਿਆ| 
ਉਹਨਾਂ ਦੱਸਿਆ ਕਿ ਇਸ ਭਵਨ ਅਤੇ ਮੂਰਤੀ ਸਥਾਪਨਾ ਦਾ ਸਾਰਾ ਖਰਚਾ ਬਾਂਸਲ ਪਰਿਵਾਰ ਵਲੋਂ ਕੀਤਾ ਜਾਵੇਗਾ ਅਤੇ ਇਸ ਨਾਲ ਹੀ ਭਗਵਾਨ ਸ੍ਰੀ ਪਰਸ਼ੂਰਾਮ  ਮੰਦਰ ਵਿੱਚ ਲੱਗਣ ਵਾਲੀਆਂ ਮੂਰਤੀਆਂ ਵੀ ਇਸ ਪਰਿਵਾਰ ਵਲੋਂ ਲਗਾਈਆਂ ਜਾਣਗੀਆਂ| ਇਸ ਮੌਕੇ ਕੀਰਤਨ ਮੰਡਲ ਦੇ ਇੰਚਾਰਜ ਹੇਮਾ              ਗੁਲੇਰੀਆ ਅਤੇ ਹੋਰਨਾਂ ਮੋਹਤਬਰਾਂ ਵਲੋਂ ਸ੍ਰੀ ਸੁਨੀਲ ਬੰਸਲ ਅਤੇ ਸ੍ਰੀਮਤੀ ਆਭਾ ਬਾਂਸਲ ਦਾ ਸਨਮਾਨ ਕੀਤਾ ਗਿਆ| 
ਇਸ ਮੌਕੇ ਜੇ. ਪੀ. ਐਸ. ਰਿਸ਼ੀ,  ਅਸ਼ੋਕ ਝਾਅ ਸਾਬਕਾ ਕੌਂਸਲਰ, ਗੋਪਾਲ ਸ਼ਰਮਾ, ਕੇ. ਕੇ. ਛਿੱਬਰ, ਰਾਜ ਕੁਮਾਰ ਕਾਲੀਆ ਮਿਸ਼ਰਾ ਕੈਸ਼ੀਅਰ, ਆਰ. ਕੇ. ਦੱਤਾ, ਮਨਮੋਹਨ ਦਾਦਾ, ਰਜਨੀਸ਼ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਨਵਲ ਕਿਸ਼ੋਰ ਸ਼ਰਮਾ ਅਤੇ ਵਿਨੋਦ ਵੈਦ ਮੈਨੇਜਰ ਹੋਰ ਹਾਜਿਰ ਸਨ|

Leave a Reply

Your email address will not be published. Required fields are marked *