ਆਮਦਨ ਕਰ ਵਿਭਾਗ ਵਲੋਂ ਮਸ਼ਹੂਰ ਟ੍ਰੈਵਲ ਏਜੰਟ ਵਿਨੈ ਹਰੀ ਦੇ ਟਿਕਾਣਿਆਂ ਤੇ ਛਾਪੇਮਾਰੀ

ਚੰਡੀਗੜ੍ਹ, ਮੁਹਾਲੀ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਇੱਕੋ ਸਮੇਂ ਹੋਈ ਕਾਰਵਾਈ, ਰਿਕਾਰਡ ਕਬਜੇ ਵਿੱਚ ਲਿਆ
ਐਸ ਏ ਐਸ ਨਗਰ, 30 ਅਗਸਤ (ਸ.ਬ.) ਆਮਦਨ ਕਰ ਵਿਭਾਗ ਦੇ ਸਪੈਸ਼ਲ ਇਨਫੋਰਸਮੈਂਟ ਵਿੰਗ ਵਲੋਂ ਕਮਿਸ਼ਨਰ ਪੱਧਰ ਦੇ ਇੱਕ ਅਧਿਕਾਰੀ ਦੀ ਅਗਵਾਈ ਵਿੱਚ ਅੱਜ ਟ੍ਰੈਵਲ ਏਜੰਟ ਵਿਨੇ ਹਰੀ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਬੰਧੀ ਆਮਦਨ ਕਰ ਵਿਭਾਗ ਵਲੋਂ ਵਿਭਾਗ ਦੀ ਕਮਿਸ਼ਨਰ ਮਧੂ ਮਹਾਜਨ ਦੀ ਅਗਵਾਈ ਵਿੱਚ ਉਕਤ ਏਜੰਟ ਦੀ ਮੁਹਾਲੀ ਦੇ ਸੈਕਟਰ 70 ਵਿੱਚ ਹੋਮ ਲੈਂਡ ਫਲੈਟਾਂ ਵਿਚਲੀ ਰਿਹਾਇਸ਼ ਤੇ ਛਾਪੇਮਾਰੀ ਕੀਤੀ ਗਈ ਜਦੋਂਕਿ ਵਿਭਾਗ ਵਲੋਂ ਵਿਨੈ ਹਰੀ ਦੇ ਜੰਲਧਰ ਵਿਚਲੇ ਘਰ ਤੋਂ ਇਲਾਵਾ ਉਸਦੇ ਚੰਡੀਗੜ੍ਹ, ਅੰਮ੍ਰਿਤਸਰ ਅਤੇ ਮੁਹਾਲੀ ਸਥਿਤ ਟਿਕਾਣਿਆਂ ਤੇ ਛਾਪੇਮਾਰੀ ਕਰਕੇ ਸਾਰਾ ਰਿਕਾਰਡ ਸੀਲ ਕਰ ਦਿੱਤਾ ਗਿਆ ਹੈ|
ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਵਲੋਂ ਸਵੇਰੇ ਅੱਠ ਵਜੇ ਦੇ ਕਰੀਬ ਸ਼ੁਰੂ ਕੀਤੀ ਗਈ ਇਸ ਕਾਰਵਾਈ ਦੌਰਾਨ ਕੀ ਕੁੱਝ ਬਰਾਮਦ ਹੋਇਆ ਹੈ ਇਸ ਬਾਰੇ ਤਾਂ ਕੋਈ ਪੁਖਤਾ ਜਾਣਕਾਰੀ ਹਾਸਿਲ ਨਹੀਂ ਹੋ ਪਾਈ ਹੈ ਪਰੰਤੂ ਪ੍ਰਾਪਤ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਵਲੋਂ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਵਿਭਾਗ ਦੇ ਅਧਿਕਾਰੀਆਂ ਵਲੋਂ ਉਕਤ ਏਜੰਟ ਦੇ ਟਿਕਾਣਿਆਂ ਤੋਂ ਮਿਲੇ ਪੂਰੇ ਰਿਕਾਰਡ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਗਿਆ ਹੈ ਅਤੇ ਬਰਾਮਦ ਹੋਏ ਦਸਤਾਵੇਜਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ| ਖਬਰ ਲਿਖੇ ਜਾਣ ਤਕ ਏਜੰਟ ਦੇ ਟਿਕਾਣਿਆਂ ਤੇ ਛਾਪੇਮਾਰੀ ਦਾ ਇਹ ਅਮਲ ਜਾਰੀ ਸੀ|

Leave a Reply

Your email address will not be published. Required fields are marked *