ਆਮਦਨ ਟੈਕਸ ਵਿਭਾਗ ਦੇ ਛਾਪੇ ਵਿਚ ਸੈਕਸ ਰੈਕੇਟ ਦਾ ਪਰਦਾਫਾਸ਼

ਨਵੀਂ ਦਿੱਲੀ, 21 ਜੁਲਾਈ (ਸ.ਬ.) ਦਿੱਲੀ ਦੇ ਸਫਦਰਗੰਜ ਐਨਕਲੇਵ ਇਲਾਕੇ ਵਿਚ ਆਮਦਨ ਟੈਕਸ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਵਿਚ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ| ਇਸ ਛਾਪੇਮਾਰੀ ਵਿਚ ਬਰਾਮਦ-ਦਰਾਮਦ ਤਕਨਾਲੋਜੀ ਕੰਸਲਟੇਂਟ ਹੈਡ ਦੇ ਘਰ ਤੋਂ ਕਈ ਵਿਦੇਸ਼ੀ ਲੜਕੀਆਂ ਮਿਲੀਆਂ ਹਨ| ਇਸ ਵਿਚ ਇਕ ਰੂਸੀ ਮੂਲ ਦੀ ਔਰਤ ਵੀ ਸ਼ਾਮਿਲ ਹੈ| ਦੋਸ਼ੀ ਦੀ ਪਛਾਣ 63 ਸਾਲ ਦੇ ਪੀ.ਐਨ. ਸਾਨਿਆਲ ਦੇ ਰੂਪ ਵਿਚ ਹੋਈ ਹੈ|
ਛਾਪੇਮਾਰੀ ਵਿਚ ਲੜਕੀਆਂ ਤੋਂ ਇਲਾਵਾ ਕਈ ਕਾਗਜ਼ਾਤ ਵੀ ਬਰਾਮਦ ਕੀਤੇ ਗਏ ਹਨ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇੱਥੇ ਕਾਫੀ ਪਹਿਲਾਂ ਤੋਂ ਹੀ ਸੈਕਸ ਰੈਕੇਟ ਚੱਲ ਰਿਹਾ ਸੀ| ਪੁਲੀਸ ਨੇ ਮਾਮਲੇ ਵਿਚ ਸੈਕਸ ਰੈਕੇਟ ਅਤੇ ਮਨੁੱਖੀ ਤਸਕਰੀ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ| ਪੁਲੀਸ ਅਨੁਸਾਰ ਦੋਸ਼ੀ ਕਈ ਨੇਤਾਵਾਂ ਅਤੇ ਫੌਜ ਦੇ ਕਈ ਵੱਡੇ ਪੱਧਰ ਦੇ ਅਧਿਕਾਰੀਆਂ ਨੂੰ ਵੀ ਲੜਕੀਆਂ ਮੁਹੱਈਆ ਕਰਵਾਉਂਦਾ ਸੀ| ਛਾਪੇਮਾਰੀ ਵਿਚ ਕਈ ਨੇਤਾਵਾਂ ਦੇ ਪਲੇਨ ਲੈਟਰ ਪੈਡ ਮਿਲੇ ਹਨ, ਜਿਨ੍ਹਾਂ ਤੇ ਉਨ੍ਹਾਂ ਦੇ ਦਸਤਖ਼ਤ ਹਨ| ਪੁਲੀਸ ਅਜੇ ਜਾਂਚ ਵਿਚ ਵੀ ਜੁਟੀ ਹੈ|

Leave a Reply

Your email address will not be published. Required fields are marked *