ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀ ਗੰਢਤੁਪ ਸਾਹਮਣੇ ਆਈ : ਮੱਛਲੀ ਕਲਾਂ

ਐਸ ਏ ਐਸ ਨਗਰ, 10 ਫਰਵਰੀ (ਸ.ਬ.) ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਹਰਕੇ੪ ਚੰਦ ੪ਰਮਾ ਮੱਛਲੀ ਕਲਾਂ ਨੇ ਕਿਹਾ ਹੈ ਕਿ ਕੁਲਵੰਤ ਸਿੰਘ ਐਂਡ ਪਾਰਟੀ ਨਾਲ ਆਮ ਆਦਮੀ ਪਾਰਟੀ ਦੁਆਰਾ ਕੀਤੇ ਗਏ ਗਠਜੋੜ ਤੋਂ ਬਾਅਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ੪zੋਮਣੀ ਅਕਾਲੀ ਦਲ ਨਾਲ ਪਰਦੇ ਪਿੱਛੇ ਕੀਤੀ ਜਾ ਰਹੀ ਗੰਢਤੁੱਪ ਵੀ ਲੋਕਾਂ ਸਾਹਮਣੇ ਉਜਾਗਰ ਹੋ ਗਈ ਹੈ।

ਵਾਰਡ ਨੰਬਰ 32 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਭੋਲੂ ਦੇ ਹੱਕ ਵਿਚ ਪ੍ਰਚਾਰ ਦੌਰਾਨ ਸ੍ਰੀ ਮਛਲੀ ਕਲਾਂ ਨੇ ਕਿਹਾ ਕਿ ਅਜਾਦ ਗਰੁੱਪ ਦੇ ਆਗੂ ਚੋਣਾਂ ਤੋਂ ਬਾਅਦ ਦੁਬਾਰਾ ਸੁਖਬੀਰ ਸਿੰਘ ਬਾਦਲ ਦੀ ਬੁੱਕਲ ਵਿਚ ਚਲੇ ਜਾਣਗੇ। ਉਹਨਾਂ ਕਿਹਾ ਕਿ ਅਜਾਦ ਗਰੁੱਪ ਦੇ ਆਗੂ ਸzy ਕੁਲਵੰਤ ਸਿੰਘ ਆਪਣੀ ਹਾਰ ਹੁੰਦੀ ਵੇਖ ਕੇ ਬੁਰੀ ਤਰ੍ਹਾਂ ਬੋਖਲਾ ਗਏ ਹਨ ਅਤੇ ਇਸ ਕਾਰਨ ਹੀ ਉਨ੍ਹਾਂ ੯ ਸ. ਸਿੱਧੂ ਦੀ ਬਦੌਲਤ ੪ਹਿਰ ਵਿਚ ਬਣ ਰਹੇ ਮੈਡੀਕਲ ਕਾਲਜ, ਡਿਸਪੈਂਸਰੀਆਂ, ਕਮਿਊਨਿਟੀ ਸੈਂਟਰ, ਲਾਂਡਰਾਂ ਚੌਂਕ, ਸੀਵਰੇਜ ਦਾ ਨਵੀਨੀਕਰਨ ਵਰਗੇ ਅਹਿਮ ਕੰਮ ਨ੭ਰ ਨਹੀਂ ਆ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਠੇਕੇਦਾਰ ਮੋਹਨ ਸਿੰਘ ਬਠਲਾਣਾ, ਸੌਰਵ ੪ਰਮਾ, ਮਨਜੀਤ ਸਿੰਘ ਤੰਗੋਰੀ, ਉਪਿੰਦਰ ਸਿੰਘ, ਪੁ੪ਪਿੰਦਰ ਸਿੰਘ, ਰਤਨ ਸਿੰਘ ਬੈਂਸ, ਨਿਰਮਲ ਸਿੰਘ ਅਤੇ ਅਮਨ ਧਨੋਆ ਵੀ ਮੌਜੂਦ ਸਨ।

Leave a Reply

Your email address will not be published. Required fields are marked *