ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ

ਖਰੜ, 20 ਅਗਸਤ (ਸ਼ਮਿੰਦਰ ਸਿੰਘ) ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਦੇ ਇੰਚਾਰਜ ਸ੍ਰ. ਰਣਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਨੌਜਵਾਨ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ|  ਇਨ੍ਹਾਂ ਨੌਜਵਾਨਾਂ ਨੂੰ ਸ਼ਾਮਿਲ  ਕਰਵਾਉਣ ਦਾ ਸਿਹਰਾ ਹਲਕਾ ਖਰੜ ਪ੍ਰਧਾਨ ਅਮਨ ਸ਼ਰਮਾ ਦੇ ਸਿਰ ਬੰਨਿਆ ਗਿਆ|
ਇਸ ਮੌਕੇ ਸ਼ਾਮਿਲ ਹੋਏ ਨੌਜਵਾਨਾਂ ਨੇ ਕਿਹਾ ਕਿ ਜੋ ਕੰਮ ਅਕਾਲੀ ਦਲ ਦੇ ਸਮੇਂ ਹੋਏ ਹਨ ਉਹ ਆਮ ਆਦਮੀ ਪਾਰਟੀ ਨਹੀਂ ਕਰ ਸਕਦੀ| ਸ਼੍ਰੀ ਰਣਜੀਤ ਸਿੰਘ ਗਿੱਲ ਨੇ ਆਮ ਆਦਮੀ ਪਾਰਟੀ ਛੱਡ ਕੇ ਆਏ ਨੌਜਵਾਨਾਂ ਦਾ ਸਰੋਪੇ ਪਾ ਕੇ ਸਵਾਗਤ ਕੀਤਾ|
ਇਸ ਮੌਕੇ ਸ੍ਰ. ਰਣਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਮਾਲਵਾ ਜ਼ੋਨ ਸਰਕਲ ਦੇ ਪ੍ਰਧਾਨ ਗਗਨਦੀਪ ਸਿੰਘ ਪੰਨੂ ਉਚੇਚੇ ਤੌਰ ਤੇ ਇਥੇ ਪਹੁੰਚੇ ਅਤੇ ਆਈ. ਟੀ . ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਰਕਲ ਪ੍ਰਧਾਨ ਬਣਾਉਣੇ ਸ਼੍ਰੁਰੂ ਕੀਤੇ ਹਨ| 
ਉਹਨਾਂ ਦੱਸਿਆ ਕਿ ਸ਼੍ਰੀ ਅਮਨ ਸ਼ਰਮਾ ਨੂੰ ਖਰੜ ਹਲਕਾ ਇੰਚਾਰਜ ਲਗਾਇਆ ਗਿਆ ਹੈ ਅਤੇ 10  ਸਰਕਲ ਹਨ ਜਿਨ੍ਹਾਂ ਵਿੱਚੋਂ ਅੱਜ 7  ਪ੍ਰਧਾਨ ਲਗਾ ਦਿਤੇ ਹਨ ਜਿਹਨਾਂ ਵਿੱਚੋਂ ਕਰਨ ਕੋਚਰ ਨੂੰ ਸਰਕਲ 1 ਖਰੜ,×ਹਰਪ੍ਰੀਤ ਸਿੰਘ ਹੈਪੀ ਨੂੰ ਸਰਕਲ 2 ਖਰੜ, ਚਰਨ ਪ੍ਰੀਤ ਸਿੰਘ ਚੰਨੀ ਨੂੰ   ਸਰਕਲ 3 ਖਰੜ, ਰਵੀ ਰਾਣਾ ਨੂੰ ਸਰਕਲ ਝੰਜੇੜੀ, ਹਰਮਿੰਦਰ ਸਿੰਘ ਨੂੰ ਸਰਕਲ ਸਿਸਵਾਂ, ਅਮਰਿੰਦਰ ਸਿੰਘ ਨੋਨੀ ਨੂੰ ਸਰਕਲ ਮਾਜਰੀ ਖਿਜਰਾਬਾਦ, ਗੁਰਪ੍ਰੀਤ ਸਿੰਘ ਨੂੰ ਸਰਕਲ ਕੁਰਾਲੀ, ਤੇਜਵੀਰ ਸਿੰਘ ਨੂੰ ਸਰਕਲ ਮੁਲਾਂਪੁਰ  ਅਤੇ ਗਗਨਦੀਪ ਸਿੰਘ ਪੰਨੂ ਨੂੰ ਸਰਕਲ 2 ਮਾਲਵਾ ਪ੍ਰਧਾਨ ਬਣਾਇਆ ਗਿਆ ਹੈ|  ਇਸ ਮੌਕੇ ਗਗਨਦੀਪ ਸਿੰਘ ਪੰਨੂ ਨੇ ਸ਼੍ਰੀ ਗਿੱਲ, ਅਮਨ ਸ਼ਰਮਾ ਅਤੇ ਨਾਲ ਜੁੜੇ ਨੌਜਵਾਨਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *