ਆਮ ਆਦਮੀ ਪਾਰਟੀ ਦੀ ਖੇਡ ਵਿਗਾੜ ਸਕਦੇ ਹਨ ਆਪ ਤੋਂ ਵੱਖ ਹੋ ਕੇ ਬਣੀਆਂ ਪਾਰਟੀਆਂ ਦੇ ਉਮੀਦਵਾਰ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 21 ਜਨਵਰੀ

ਪੰਜਾਬ ਵਿੱਚ ਪਿਛਲੀ ਵਾਰ ਹੋਈਆਂ ਲੋਕਸਭਾ ਚੋਣਾਂ ਦੌਰਾਨ ਚਾਰ ਸੀਟਾਂ ਤੇ ਜਿੱਤ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਹੋਂਦ ਵਿੱਚ ਆਈਆਂ ਸਿਆਸੀ ਪਾਰਟੀਆਂ (ਡੈਮੋਕ੍ਰੇਟਿਕ ਸਵਰਾਜ ਪਾਰਟੀ ਅਤੇ ਅਪਨਾ ਪੰਜਾਬ ਪਾਰਟੀ) ਵਲੋਂ ਪੰਜਾਬ ਦੀਆਂ ਵੱਖੋ ਵੱਖਰੀਆਂ ਸੀਟਾਂ ਤੇ ਖੜ੍ਹੇ ਕੀਤੇ ਉਮੀਦਵਾਰ ਆਮ ਆਦਮੀ ਪਾਰਟੀ ਦੀ ਹੀ ਖੇਡ ਵਿਗਾੜਣ ਦਾ ਕੰਮ ਕਰ ਰਹੇ ਹਨ|             ਜੇਕਰ ਮੁਹਾਲੀ ਵਿਧਾਨਸਭਾ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਚੋਣ ਮੈਦਾਨ ਵਿੱਚ Tਤਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਨਰਿੰਦਰ ਸਿੰਘ            ਸ਼ੇਰਗਿਲ ਨੂੰ ਜਿੱਥੇ ਬਾਹਰੀ ਉਮੀਦਵਾਰ ਹੋਣ ਦੇ ਠੱਪੇ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਉੱਥੇ ਉਹਨਾਂ ਨੂੰ ਲੋਕਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਹੀ ਪੁਰਾਣੇ ਵਲੰਟੀਅਰਾਂ (ਜਿਹਨਾਂ ਨੂੰ ਆਪ ਤੋਂ ਵੱਖ ਹੋਈਆਂ ਪਾਰਟੀਆਂ ਵਲੋਂ ਉਮੀਦਵਾਰ ਬਣਾਇਆ ਗਿਆ ਹੈ) ਦੀ ਚੁਣੌਤੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ|
ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਤੋਂ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਵਲੋਂ ਇੱਥੋਂ ਸ੍ਰ. ਹਿੰਮਤ ਸਿੰਘ ਸ਼ੇਰਗਿਲ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਉਦੋਂ  ਹੀ ਪਾਰਟੀ ਦੇ ਜਿਆਦਾਤਰ ਵਲੰਟੀਅਰ (ਖਾਸ ਕਰ ਪਾਰਟੀ ਟਿਕਟ ਦੇ ਚਾਹਵਾਨ) ਆਪਣੀ ਸੁਰ ਬਦਲ ਗਏ ਸਨ| ਬਾਅਦ ਵਿੱਚ ਵਾਪਰੇ ਘਟਨਾਚੱਕਰ ਦੌਰਾਨ ਜਦੋਂ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ. ਸੁੱਚਾ ਸਿੰਘ ਛੋਟੇਪੁਰ ਦੀ ਵਿਦਾਇਗੀ ਹੋ ਗਈ ਤਾਂ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਸਮਰਥਕ ਵੀ ਪਾਰਟੀ ਛੱਡ ਗਏ ਅਤੇ ਉਹਨਾਂ ਨੇ ਆਪਣੀ ਵੱਖਰੀ ਪਾਰਟੀ ਬਣਾ ਲਈ| ਇਸੇ ਦੌਰਾਨ            ਕੇਂਦਰੀ ਲੀਡਰਸ਼ਿਪ ਵਿੱਚੋਂ ਆਪ ਦੇ ਮੋਢੀ ਨੇਤਾਵਾਂ ਸ੍ਰੀ ਯੋਗਿੰਦਰ ਯਾਦਵ ਅਤੇ ਸ੍ਰੀ ਪ੍ਰਸ਼ਾਂਤ ਭੂਸ਼ਣ ਦੀ ਛੁੱਟੀ ਹੋਣ ਅਤੇ ਉਹਨਾਂ ਵਲੋਂ ਆਪਣੀ ਵੱਖਰੀ ਪਾਰਟੀ ਬਣਾਏ ਜਾਣ ਦੌਰਾਨ ਵੀ ਆਮ ਆਦਮੀ ਪਾਰਟੀ ਵਿੱਚ ਹੋਈ ਵੰਡ ਦੌਰਾਨ ਕਈ ਵਲੰਟੀਅਰ ਦੂਜੇ ਪਾਸੇ ਚਲੇ ਗਏ|
ਜੇਕਰ ਮੁਹਾਲੀ ਹਲਕੇ ਦੀ ਗੰਲ ਕਰੀਏ ਤਾਂ ਇਸ ਵਾਰ ਜਿੱਥੇ           ਡੈਮੋਕ੍ਰੇਟਿਕ ਸਵਰਾਜ ਪਾਰਟੀ ਵਲੋਂ ਆਪ ਦੇ ਪੁਰਾਣੇ ਵਲੰਟੀਅਰ ਸ੍ਰ. ਬਲਵਿੰਦਰ ਸਿੰਘ ਕੁੰਭੜਾ ਉਮੀਦਵਾਰ ਹਨ ਉੱਥੇ ਅਪਨਾ ਪੰਜਾਬ ਪਾਰਟੀ ਵਲੋਂ ਸ੍ਰ. ਮਹਿੰਦਰਪਾਲ ਸਿੰਘ ਲਾਲਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ| ਹਾਲਾਂਕਿ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਵੱਖਰਾ ਆਧਾਰ ਕਾਇਮ ਚੁੱਕਿਆ ਹੈ ਅਤੇ ਇਸਦੇ ਮੁਕਾਬਲੇ ਡੈਮੋਕ੍ਰੇਟਿਕ ਸਵਰਾਜ ਪਾਰਟੀ ਅਤੇ ਅਪਨਾ ਪੰਜਾਬ ਪਾਰਟੀ ਦਾ ਆਧਾਰ ਕਿਤੇ ਨਹੀਂ ਠਹਿਰਦਾ ਪਰੰਤੂ ਇਹ ਦੋਵੇਂ ਉਮੀਦਵਾਰ ਆਪਣੇ ਨਿੱਜੀ ਰਸੂਖ ਅਤੇ ਅਤੇ ਸਮਰਥਕਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਖੇਡ ਵਿਗਾੜਣ ਲਈ ਪੂਰਾ ਜੋਰ ਲਗਾ ਰਹੇਹਨ| ਇਹ ਦੋਵੇਂ ਉਮੀਦਵਾਰ ਹਲਕੇ ਦੇ ਪਿੰਡਾਂ ਨਾਲ ਹੀ ਸੰਬੰਧਿਤ ਹਨ ਅਤੇ ਇਹਨਾਂ ਦਾ ਜਿਹੜਾ ਆਧਾਰ ਹੈ ਉਹ ਵੀ ਪੇਂਡੂ ਖੇਤਰ ਤਕ ਹੀ ਸੀਮਿਤ ਹੈ| ਇਹਨਾਂ ਦੋਵਾਂ ਉਮੀਦਵਾਰਾਂ ਦਾ ਲੋਕਾਂ ਵਿੱਚ ਨਿੱਜੀ ਰਸੂਖ ਵੀ ਹੈ ਅਤੇ ਇਹਨਾਂ ਵਲੋਂ ਪੂਰੇ ਜਰ ਸ਼ੋਰ ਨਾਲ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ| ਹਾਲਾਂਕਿ ਇਹ ਉਮੀਦਵਾਰ ਇਹ ਦਾਅਵਾ ਕਰ ਰਹੇ ਹਨ ਕਿ ਉਹ ਇਹ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਉਣ ਲਈ ਨਹੀਂ ਬਲਕਿ ਖੁਦ ਜਿੱਤਣ ਲਈ ਲੜ ਰਹੇ ਹਨ ਪਰੰਤੂ ਇਹ ਵੀ ਹਕੀਕਤ ਹੈ ਕਿ ਇਹ ਉਮੀਦਵਾਰ ਮੁੱਖ ਮੁਕਾਬਲੇ ਵਿੱਚ ਸ਼ਾਮਿਲ ਨਹੀਂ ਮੰਨੇ ਜਾ ਰਹੇ|
ਸਿਆਸੀ ਮਾਹਿਰ ਇਹ ਕਹਿੰਦੇ ਹਨ ਕਿ ਇਹਨਾਂ ਉਮੀਦਵਾਰਾਂ ਨੂੰ ਜਿਹੜੀ ਵੀ ਵੋਟ ਮਿਲੇਗੀ ਉਹ ਆਮ ਆਦਮੀ ਪਾਰਟੀ ਨੂੰ ਮਿਲਣ ਵਾਲੀਆਂ ਵੋਟਾਂ ਤੋਂ ਹੀ ਘੱਟ ਹੋਵੇਗੀ ਅਤੇ ਅਜਿਹੇ ਵਿੱਚ ਇਹ ਉਮੀਦਵਾਰ ਆਮ ਆਦਮੀ ਦੀ ਖੇਡ ਵਿਗਾੜਣ ਵਾਲੇ ਵੀ ਸਾਬਿਤ ਹੋ ਸਕਦੇ ਹਨ| ਹਾਲਾਂਕਿ ਆਮ ਆਦਮੀ ਪਾਰਟੀ ਦੇ ਆਗੂ ਅਜਿਹਾ ਨਹੀਂ ਮੰਨਦੇ| ਆਮ ਆਦਮੀ ਪਾਰਟੀ ਦੇ ਆਗੂ ਤਰਕ ਦਿੰਦੇ ਹਨ ਕਿ ਇਹਨਾਂ ਉਮੀਦਵਾਰਾਂ ਦਾ ਪਾਰਟੀ ਉਮੀਦਵਾਰ ਨੂੰ ਕੋਈ ਨੁਕਸਾਨ ਨਹੀ੍ਹ ਹੋਣਾ ਕਿਉਂਕਿ ਇਹ ਉਮੀਦਵਾਰ ਅਤੇ ਇਹਨਾਂ ਦੇ ਪੱਕੇ ਸਮਰਥਕ ਤਾਂ ਵੈਸੇ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਭੁਗਤਣੇ ਸਨ ਅਤੇ ਜੇਕਰ ਇਹ ਕਿਸੇ ਹੋਰ ਪਾਰਟੀ ਨਾਲ ਹੱਥ ਮਿਲਾਉਂਦੇ ਤਾਂ ਦੂਜੇ ਉਮੀਦਵਾਰ ਨੂੰ ਫਾਇਦਾ ਹੁੰਦਾ ਪਰੰਤੂ ਜਦੋਂ ਇਹ ਉਮੀਦਵਾਰ ਖੁਦ ਮੈਦਾਨ ਵਿੱਚ ਹਨ ਤਾਂ ਇਹਨਾਂ ਨੂੰ ਮਿਲਣ ਵਾਲੀਆਂ ਵੋਟਾਂ ਆਮ ਆਦਮੀ ਪਾਰਟੀ ਦਾ ਕੋਈ ਨੁਕਸਾਨ ਨਹੀਂ ਕਰਦੀਆਂ| ਹੁਣ ਵੇਖਣਾ ਇਹ ਹੈ ਕਿ ਇਹਨਾਂ ਉਮੀਦਵਾਰਾਂ ਨੂੰ ਮਿਲਣ ਵਾਲੀਆਂ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਖੇਡ ਵਿਗਾੜਣ ਵਿੱਚ ਕਿਸ ਹੱਦ ਤਕ ਕਾਮਯਾਬ ਹੁੰਦੀਆਂ ਹਨ|

Leave a Reply

Your email address will not be published. Required fields are marked *