ਆਮ ਆਦਮੀ ਪਾਰਟੀ ਦੀ ਮੀਟਿੰਗ ਆਯੋਜਿਤ

ਘਨੌਰ, 9 ਸਤੰਬਰ (ਅਭਿਸ਼ੇਕ ਸੂਦ) ਨੇੜਲੇ ਪਿੰਡ ਬਸੰਤਪੁਰਾ ਵਿਖੇ ਆਮ ਆਦਮੀ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਪਦ ਤੋਂ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਦੀ ਪ੍ਰਾਪਰਟੀ ਕੁਰਕ ਕਰਕੇ ਪੈਸੇ ਰਿਕਵਰ ਕੀਤੇ ਜਾਣ| 
ਮੀਟਿੰਗ ਦੌਰਾਨ ਪਾਰਟੀ ਆਗੂਆਂ ਬੰਤ ਸਿੰਘ, ਧਰਮਿੰਦਰ ਸਿੰਘ ਬਸੰਤਪੁਰਾ, ਗੁਰਪ੍ਰੀਤ ਸਿੰਘ ਧਮੋਲੀ ਅਤੇ ਰਜਿੰਦਰ ਸਿੰਘ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੇ ਦਲਿਤ ਵਰਗ ਲਈ ਆਏ ਫੰਡਾਂ ਦੀ ਦੁਰਵਰਤੋਂ ਕਰਕੇ ਗਰੀਬਾਂ ਦੇ ਬੱਚਿਆਂ ਨਾਲ ਧਰੋਹ ਕਮਾਇਆ ਹੈ| 
ਇਸ ਮੌਕੇ ਪਾਰਟੀ ਵਲੋਂ ਆਕਸੀਮੀਟਰ ਵੰਡਣ ਦੀ ਮੁਹਿੰਮ ਦੀ ਸ਼ਲਾਘਾ ਵੀ ਕੀਤੀ ਗਈ| ਇਸ  ਦੌਰਾਨ ਇਲਾਕਾ ਨਿਵਾਸੀਆਂ ਦੀਆਂ ਦੋ ਮੁਖ ਮੰਗਾਂ ਜਿਸ ਵਿੱਚ ਬਸੰਤਪੁਰਾ ਦਾ                 ਰੇਲਵੇ ਪੁਲ ਅਤੇ ਪਿੰਡ ਅਲੂਣਾ ਤੋਂ ਧਰਮਗੜ੍ਹ ਦੀ ਸੜਕ ਬਨਾਉਣ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ| ਇਸ ਮੌਕੇ ਬਚਨ ਸਿੰਘ ਅਲੂਣਾ, ਜਗਦੀਸ਼ ਸਿੰਘ, ਰਵੀ ਕੁਮਾਰ ਬਸੰਤਪੁਰਾ,  ਅਮਨਦੀਪ ਸਿੰਘ, ਹਰਨੇਕ ਸਿੰਘ ਅਤੇ ਲਖਵਿੰਦਰ ਸਿੰਘ ਹਾਜ਼ਿਰ ਸਨ|

Leave a Reply

Your email address will not be published. Required fields are marked *