ਆਮ ਆਦਮੀ ਪਾਰਟੀ ਦੇ ਵਲੰਟੀਅਰ ਹੋਏ ਇਕਜੁੱਟ

ਖਰੜ, 27 ਜੂਨ (ਸ.ਬ.) ਆਮ ਆਦਮੀ ਪਾਰਟੀ ਜ਼ਿਲ੍ਹਾ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਦੀ ਅਗਵਾਈ ਹੇਠ ਹਲਕਾ ਖਰੜ ਦੇ ਬਲਾਕ ਮਾਜਰੀ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਪੁਰਾਣੇ ਵਲੰਟੀਅਰਾਂ ਨੂੰ ਦੁਬਾਰਾ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ| 
ਇਸ ਮੌਕੇ ਜਗਦੇਵ ਸਿੰਘ ਮਲੋਆ ਨੇ ਕਿਹਾ ਕਿ ਪਾਰਟੀ ਦੇ ਮਿਹਨਤੀ ਆਗੂਆਂ ਸਤਿਕਾਰ ਉਸੇ ਤਰ੍ਹਾਂ ਕਾਇਮ ਹੈ ਜਿਸ ਤਰ੍ਹਾਂ ਪਹਿਲਾਂ ਸੀ| ਉਨ੍ਹਾਂ ਕਿਹਾ ਕਿ ਖਰੜ ਹਲਕੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਸਾਡਾ ਮਿਸ਼ਨ ਹੈ|
ਇਸ ਮੌਕੇ ਸੁਖਬੀਰ ਸਿੰਘ ਮਹਿਰਾ ਜ਼ਿਲ੍ਹਾ ਪ੍ਰਧਾਨ ਵਾਲਮੀਕਿ ਸਮਾਜ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ| ਇਸ ਮੌਕੇ ਸਟੇਜ ਸੱਕਤਰ ਦੀ ਭੂਮਿਕਾ ਪ੍ਰੋਫੈਸਰ ਮਨਿੰਦਰ ਸਿੰਘ ਖਿਜ਼ਰਾਬਾਦ ਵਲੋਂ ਸੰਭਾਲੀ ਗਈ| ਇਸ ਤੋਂ ਇਲਾਵਾ ਰਾਮ ਸਿੰਘ, ਭਾਗ ਸਿੰਘ ਅਭੀਪੁਰ, ਸੋਨੀ ਖੇੜਾ, ਜੱਸਾ, ਸ਼ੁਭਮ, ਜੱਗੀ ਕਾਦੀਮਾਜਰਾ, ਨਵਦੀਪ ਕੁਰਾਲੀ, ਦਰਸ਼ਨ ਖਰੜ, ਮੋਨਾ ਰਾਣੀਮਾਜਰਾ, ਬਿੱਲਾ ਰਾਣੀ ਮਾਜਰਾ ਅਤੇ ਹੋਰ ਸਾਥੀ ਸ਼ਾਮਿਲ ਸਨ|

Leave a Reply

Your email address will not be published. Required fields are marked *