ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਪਾਰਟੀ ਛੱਡ ਕੇ ਬੀਬੀ ਗਰਚਾ ਨੂੰ ਦਿੱਤਾ ਸਮਰਥਨ

ਐਸ ਏ ਐਸ ਨਗਰ, 10 ਫਰਵਰੀ (ਸ.ਬ.) ਵਿਧਾਨ ਸਭਾ ਹਲਕਾ ਖਰੜ ਦੀ ਨਗਰ ਕੌਂਸਲ ਨਵਾਂਗਰਾਉਂ ਅਧੀਨ ਆਉਂਦੇ ਪਿੰਡ ਕਾਂਸਲ ਵਿਖੇ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਸਰਗਰਮ ਸਮਰਥਕਾਂ/ਵਰਕਰਾਂ ਨੇ ਪਾਰਟੀ ਛੱਡ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ. ਐਸ. ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੂੰ ਸਮਰਥਨ ਦੇ ਦਿੱਤਾ ਹੈ| ਬੀਬੀ ਗਰਚਾ ਨੇ ਆਪਣੇ ਖੇਮੇ ਵਿੱਚ ਸ਼ਾਮਿਲ ਹੋਏ ਭਗਵਾਨ ਗਿਰੀ ਭਾਨੂੰ, ਪਰਮਿੰਦਰ ਪੰਮਾ, ਦੀਪਕ ਟੋਨੀ, ਸ਼ੌਂਕੀ ਬਾਵਾ, ਪਵਨ ਫੌਜੀ, ਬਾਵਾ ਗਿਰੀ ਉਰਫ਼ ਕਾਲਾ, ਹਿੰਮਤ ਪਾਹਵਾ, ਰੌਕੀ ਬਾਵਾ, ਵਿਕਾਸ ਸਮੇਤ ਆਪ ਦੇ ਸਮਰਥਕਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਹਰ ਸਮੱਸਿਆ ਵਿਚ ਸਾਥ ਦੇਣ ਦਾ ਵਾਅਦਾ ਕੀਤਾ|
ਇਸ ਮੌਕੇ ਭਗਵਾਨ ਗਿਰੀ ਭਾਨੂੰ ਅਤੇ ਪਰਮਿੰਦਰ ਪੰਮਾ ਨੇ ਕਿਹਾ ਕਿ ਹਲਕਾ ਖਰੜ ਨੂੰ ਇਸ ਵੇਲੇ ਕਿਸੇ ਵੀ ਰਾਜਨੀਤਕ ਪਾਰਟੀ ਨਾਲੋਂ ਬੀਬੀ ਗਰਚਾ ਵਰਗੇ ਚੰਗੇ ਲੀਡਰ ਦੀ ਲੋੜ ਹੈ ਜਿਹੜਾ ਕਿ ਲੋਕਾਂ ਦੀ ਮੁਸ਼ਕਿਲਾਂ ਨੂੰ ਸੁਣੇ ਅਤੇ ਉਨ੍ਹਾਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਯਤਨਸ਼ੀਲ ਹੋਵੇ| ਉਨ੍ਹਾਂ ਕਿਹਾ ਕਿ ਉਹਨਾਂ ਸਾਰਿਆਂ ਨੇ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਵਿਧਾਨ ਸਭਾ ਚੋਣਾਂ ਵਿਚ ਆਪ ਦੇ ਉਮੀਦਵਾਰ ਕੰਵਰ ਸਿੰਘ ਸੰਧੂ ਦੀ ਭਰਪੂਰ ਮਦਦ ਕਰਕੇ ਉਨ੍ਹਾਂ ਨੂੰ ਹਲਕਾ ਖਰੜ ਤੋਂ ਵਿਧਾਇਕ ਬਣਾਉਣ ਵਿਚ ਆਪਣਾ ਪੂਰਾ ਯੋਗਦਾਨ ਦਿੱਤਾ| ਪ੍ਰੰਤੂ ਦੁੱਖ ਦੀ ਗੱਲ ਇਹ ਰਹੀ ਕਿ ਕੰਵਰ ਸੰਧੂ ਨੇ ਵਿਧਾਇਕ ਬਣਨ ਤੋਂ ਬਾਅਦ ਕਦੇ ਉਨ੍ਹਾਂ ਦਾ ਹਾਲ ਨਹੀਂ ਪੁੱਛਿਆ ਜਦਕਿ ਸੰਧੂ ਦੀ ਰਿਹਾਇਸ਼ ਵੀ ਉਨ੍ਹਾਂ ਦੇ ਨਜ਼ਦੀਕ ਹੀ ਹੈ|
ਉਹਨਾਂ ਕਿਹਾ ਕਿ ਇਸ ਦੇ ਉਲਟ ਬੀਬੀ ਗਰਚਾ ਹਲਕਾ ਖਰੜ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਪੂਰੀ ਮਿਹਨਤ ਕਰਦੇ ਹਨ| ਭਾਨੂੰ ਅਤੇ ਪੰਮਾ ਨੇ ਕਿਹਾ ਕਿ ਬੀਬੀ ਗਰਚਾ ਦੀ ਹਲਕੇ ਵਿੱਚ ਸਰਗਰਮੀ ਅਤੇ ਉਨ੍ਹਾਂ ਦੀ ਸਮਾਜ ਪ੍ਰਤੀ ਚੰਗੀ ਸੋਚ ਨੂੰ ਦੇਖਦਿਆਂ ਉਨ੍ਹਾਂ ਬੀਬੀ ਗਰਚਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਲਿਆ| ਇਸ ਮੌਕੇ ਹਰਜੀਤ ਸਿੰਘ ਗੰਜਾ, ਮਨਜੀਤ ਸਿੰਘ ਕੰਬੋਜ਼, ਰਘੁਬੀਰ ਸਿੰਘ, ਟੋਨੀ ਜਕੜਮਾਜਰਾ, ਰਵਿੰਦਰ ਸਿੰਘ ਰਵੀ ਪੈਂਤਪੁਰ ਆਦਿ ਵੀ ਮੌਜੂਦ ਸਨ|

Leave a Reply

Your email address will not be published. Required fields are marked *