ਆਮ ਆਦਮੀ ਪਾਰਟੀ ਨੇ ਅਹੁਦੇਦਾਰ ਥਾਪੇ

ਐਸ ਏ ਐਸ ਨਗਰ, 26 ਜਨਵਰੀ (ਸ.ਬ.) ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਵਲੋਂ ਆਮ ਆਦਮੀ ਪਾਰਟੀ ਦੇ ਸਾਬਕਾ ਜਿਲ੍ਹਾ ਕਨਵੀਨਰ ਸ੍ਰ. ਅਜੀਤ ਸਿੰਘ ਬਾਂਬਰਾ ਅਤੇ ਸੀਨੀਅਰ ਪਾਰਟੀ ਆਗੂ ਸ੍ਰੀਮਤੀ ਸੁਖਵੰਤ ਕੌਰ ਘੁੰਮਣ ਨੂੰ ਜਾਇੰਟ ਸਕੱਤਰ ਅਤੇ ਸ੍ਰ. ਵਿਕਰਮ ਸਿਘ ਨੂੰ ਜਾਇੰਟ ਸਕੱਤਰ (ਕਲਚਰਲ ਵਿੰਗ) ਨਿਯੁਕਤ ਕੀਤਾ ਗਿਆ ਹੈ|  ਉਕਤ ਆਗੂਆਂ (ਜੋ ਮੁਹਾਲੀ ਵਿਧਾਨਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਦੀ ਚੋਣ ਪ੍ਰਚਾਰ ਮੁਹਿੰਮ ਵਿੱਚ ਪਹਿਲਾ ਤੋਂ ਹੀ ਸਰਗਰਮ ਹਨ) ਨੇ ਕਿਹਾ ਕਿ ਪਾਰਟੀ ਵਲੋਂ ਉਹਨਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ|

Leave a Reply

Your email address will not be published. Required fields are marked *