ਆਮ ਆਦਮੀ ਪਾਰਟੀ ਨੇ ਫੂਕਿਆ ਸਰਕਾਰ ਦਾ ਪੁਤਲਾ

ਆਮ ਆਦਮੀ ਪਾਰਟੀ ਨੇ ਫੂਕਿਆ ਸਰਕਾਰ ਦਾ ਪੁਤਲਾ
ਰੇਤ ਮਾਫੀਆ ਵੱਲੋਂ ਰੋਪੜ ਦੇ ਵਿਧਾਇਕ ਦੀ ਕੁੱਟਮਾਰ ਵਿਰੁੱਧ ਪ੍ਰਗਟਾਇਆ ਰੋਸ
ਐਸ. ਏ. ਐਸ ਨਗਰ, 22 ਜੂਨ (ਸ.ਬ.) ਬੀਤੇ ਦਿਨ ਰੇਤ ਮਾਫੀਆ ਵੱਲੋਂ ਰੋਪੜ ਦੇ ਵਿਧਾਇਕ ਸ੍ਰੀ ਅਮਰਜੀਤ ਸਿੰਘ ਸੰਦੋਆ ਅਤੇ ਉਸ ਦੇ ਅੰਗ ਰੱਖਿਅਕਾਂ (ਪੁਲੀਸ ਮੁਲਾਜਮਾਂ) ਤੇ ਕੀਤੇ ਜਾਨ ਲੇਵਾ ਹਮਲੇ ਵਿਰੁੱਧ ਆਮ ਆਦਮੀ ਪਾਰਟੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਦੇ ਦਫਤਰ ਦੇ ਬਾਹਰ ਰੋਸ ਪ੍ਰਗਟ ਕੀਤਾ ਗਿਆ ਅਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ|
ਇਸ ਮੌਕੇ ਪਾਰਟੀ ਦੇ ਜਿਲ੍ਹਾ ਪ੍ਰਾਧਨ ਦਰਸ਼ਨ ਸਿੰਘ ਧਾਲੀਵਾਲ ਐਡਵੋਕੇਟ ਨੇ ਕਿਹਾ ਕਿ ਪੰਜਾਬ ਵਿੱਚ ਰੇਤ ਮਾਫੀਆ ਪ੍ਰਸ਼ਾਸ਼ਨ ਅਤੇ ਰਾਜਨੀਤਕ ਲੋਕਾਂ ਦੀ ਮਿਲੀ ਭੁਗਤ ਨਾਲ ਲਗਾਤਾਰ ਚਲ ਰਿਹਾ ਹੈ ਅਤੇ ਸਰਕਾਰ ਨੂੰ ਸਾਲਾਨਾ ਹਜਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਹੈ| ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜੇਕਰ ਕਾਨੂੰਨ ਬਣਾਉਣ ਵਾਲੇ (ਵਿਧਾਇਕ) ਤੇ ਕਾਨੂੰਨ ਦੀ ਰਾਖੀ ਕਰਨ ਵਾਲੇ (ਪੁਲੀਸ) ਵੀ ਸੁਰੱਖਿਅਤ ਨਹੀਂ ਹੈ ਤਾਂ ਆਮ ਨਾਗਰਿਕ ਦਾ ਕੀ ਹਾਲ ਹੋਵੇਗਾ ਇਸ ਬਾਰੇ ਤਾਂ ਪੰਜਾਬ ਦੇ ਲੋਕਾਂ ਹੀ ਜਾਣਦੇ ਹਨ ਤੇ ਇਸ ਸਰਕਾਰ ਤੋਂ ਬਹੁਤ ਦੁਖੀ ਹਨ| ਉਨ੍ਹਾਂ ਕਿਹਾ ਕਿ ਸਰਕਾਰ ਬਦਲਣ ਦੇ ਨਾਲ ਰੇਤ ਮਾਫੀਏ ਨੂੰਕੋਈ ਫਰਕ ਨਹੀਂ ਪਿਆ ਇਹ ਧੰਦਾ ਜਿਵੇਂ ਅਕਾਲੀ ਭਾਜਪਾ ਸਰਕਾਰ ਸਮੇਂ ਚੱਲਦਾ ਸੀ ਉਸੇ ਤਰ੍ਹਾਂ ਚੱਲ ਰਿਹਾ ਹੈ ਤੇ ਫਰਕ ਸਿਰਫ ਇਹ ਪਿਆ ਹੈ ਕਿ ਪਹਿਲਾਂ ਇਸ ਗੈਰ ਕਾਨੂੰਨੀ ਧੰਦੇ ਵਿੱਚ ਅਕਾਲੀਆਂ ਤੇ ਭਾਜਪਾਈਆਂ ਦਾ ਵੱਧ ਹਿੱਸਾ ਸੀ ਤੇ ਹੁਣ ਕਾਂਗਰਸੀਆ ਦਾ ਵੱਧ ਤੇ ਅਕਾਲੀਆਂ ਦਾ ਘੱਟ ਹੈ ਪਰ ਸਿਮਟਮ ਵਿੱਚ ਕੋਈ ਸੁਧਾਰ ਨਹੀਂ ਹੋਇਆ| ਉਨ੍ਹਾਂ ਦੋਸ਼ ਲਗਾਇਆ ਕਿ ਸ੍ਰੀ ਸੰਦੋਆ ਤੇ ਹਮਲਾ ਲੋਕਤੰਤਰ ਤੇ ਹਮਲਾ ਹੈ ਅਤੇ ਪੰਜਾਬ ਵਿੱਚ ਜੰਗਲ ਰਾਜ ਦੀ ਨਿਸ਼ਾਨੀ ਹੈ| ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚੋਣ ਵਾਅਦੇ ਮੁਤਾਬਕ ਮਾਈਨਿੰਗ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਹੈ ਅਤੇ ਇਸ ਨਾਲ ਜਿੱਥੇ ਰੇਤ ਮਾਫੀਆਂ ਖਤਮ ਹੋਵੇਗਾ ਉਥੇ ਸੂਬਾ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਆਮਦਨ ਵੀ ਹੋਵੇਗੀ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹਾਲੀ ਹਲਕੇ ਦੇ ਪ੍ਰਧਾਨ ਨਰਿੰਦਰ ਸਿੰਘ ਸ਼ੇਰ ਗਿੱਲ, ਦਿਲਾਵਰ ਸਿੰਘ, ਅਮਰੀਕ ਸਿੰਘ, ਰਮੇਸ਼ ਸ਼ਰਮਾ, ਦਲਵਿੰਦਰ ਸਿਘ ਬੈਨੀਪਾਲ, ਸੁਖਦੇਵ ਸਿੰਘ ਬਰੌਲੀ, ਹਰੀਸ਼ ਕੌਸ਼ਲ, ਮਨਦੀਪ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ ਮਾਜਰੀ, ਅਮਰੀਕ ਸਿੰਘ ਨੰਬਰਦਾਰ, ਗੁਰਜੀਤ ਸਿੰਘ ਬੈਨੀਪਾਲ, ਲਖਵੀਰ ਸਿੰਘ ਜੈਂਟੀ, ਗੁਰਮੇਜ ਸਿੰਘ ਕਾਹਲੋਂ, ਅਨੂ ਗੁਲੇਰੀਆ, ਕਸ਼ਮੀਰ ਕੌਰ, ਸਵਰਨ ਲਤਾ, ਮਾਸਟਰ ਲਖਵੀਰ ਸਿੰਘ ਅਤੇ ਹਰਨੈਲ ਸਿੰਘ ਸਵਾੜਾ ਵੀ ਹਾਜਰ ਸਨ|

Leave a Reply

Your email address will not be published. Required fields are marked *