ਆਮ ਆਦਮੀ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਖੋਲ੍ਹਿਆ ਮੋਰਚਾ

ਆਮ ਆਦਮੀ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਖੋਲ੍ਹਿਆ ਮੋਰਚਾ
ਏ ਕੇ ਜੋਤੀ ਤੇ ਲਗਾਇਆ ਮੋਦੀ ਦਾ ਏਜੰਟ ਹੋਣ ਦਾ ਇਲਜਾਮ
ਦਿੱਲੀ, 20 ਜਨਵਰੀ (ਸ.ਬ.) ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਮੈਂਬਰਸ਼ਿਪ ਤੋਂ ਅਯੋਗ ਦੱਸਣ ਵਾਲੀ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਹੁਣ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ| ਇਸ ਸੰਬੰਧੀ ਰਾਜ ਸਭਾ ਦੇ ਸਾਂਸਦ ਸੰਜੈ ਸਿੰਘ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਮੁੱਖ ਚੋਣ ਕਮਿਸ਼ਨ ਤੇ ਸਰਕਾਰੀ ਫਾਇਦੇ ਲੈਣ ਦਾ ਇਲਜਾਮ ਲਗਾਉਂਦਿਆਂ ਕਿਹਾ ਉਹਨਾਂ ਦੀ ਪਾਰਟੀ ਦੇ 20 ਵਿਧਾਇਕਾਂ ਉੱਪਰ ਲਾਭ ਦਾ ਅਹੁਦਾ ਹਾਸਿਲ ਕਰਨ ਸੰਬੰਧੀ ਕਾਰਵਾਈ ਕਰਨ ਵਾਲ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਆੀਪਣੇ ਅਹੁਦੇ ਤੇ ਹੋਣ ਦੌਰਾਨ ਗੁਜਰਾਤ ਵਿੱਚ ਸਰਕਾਰੀ ਬੰਗਲੇ ਦਾ ਵੀ ਲਾਭ ਲੈ ਰਹੇ ਹਨ| ਉਹਨਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਪ੍ਰਧਾਨਮੰਤਰੀ ਮੋਦੀ ਦੇ ਏਜੰਟ ਵਾਂਗ ਕੰਮ ਕਰ ਰਹੇ ਹਨ|
ਅੱਜ ਦਿੱਲੀ ਵਿੰਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਸੰਜੈ ਸਿੰਘ ਅਤੇ ਹੋਰਨਾਂ ਨੇਤਾਵਾਂ ਨੇ ਇਲਜ਼ਾਮ ਲਗਾਇਆ ਕਿ ਚੋਣ ਕਮਿਸ਼ਨ ਨੇ ਵਿਧਾਇਕਾਂ ਦਾ ਪੱਖ ਸੁਣੇ ਬਿਨਾਂ ਇਕਤਰਫਾ ਫੈਸਲਾ ਸੁਣਾਇਆ ਹੈ| ਸੰਜੈ ਸਿੰਘ ਨੇ ਇਸ ਮੌਕੇ ਸੰਸਦੀ ਸਕੱਤਰਾਂ ਦੀ ਨਿਯੁਕਤੀ ਵੇਲੇ ਜਾਰੀ ਪੱਤਰ ਦਿਖਾ ਕੇ ਕਿਹਾ ਕਿ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਕਿਸੇ ਨੂੰ ਵੀ ਕੋਈ ਸਰਕਾਰੀ ਸਹੂਲੀਅਤ ਜਾਂ ਇਲਾਵਾ ਭੱਤਾ ਨਹੀਂ ਦਿੱਤਾ ਜਾਵੇਗਾ |
ਉਹਨਾਂ ਸਵਾਲ ਕੀਤਾ ਕਿ ਅਜਿਹੇ ਵਿੱਚ ਇਹ ਲਾਭ ਦਾ ਅਹੁਦਾ ਕਿਵੇਂ ਹੋ ਗਿਆ| ਸੰਜੈ ਸਿੰਘ ਨੇ ਪੁਰਾਣੇ ਮਾਮਲਿਆਂ ਦਾ ਵੀ ਹਵਾਲਾ ਦਿੱਤਾ| ਉਨ੍ਹਾਂ ਦੱਸਿਆ ਕਿ 2006 ਵਿੱਚ ਸ਼ੀਲਾ ਦੀਕਸ਼ਿਤ ਸਰਕਾਰ ਨੇ 19 ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾਇਆ ਸੀ| ਜਦੋਂ ਇਸ ਨਿਯੁਕਤੀ ਉੱਤੇ ਸਵਾਲ ਚੁੱਕੇ ਗਏ ਤਾਂ ਵਿਧਾਨਸਭਾ ਵਲੋਂ ਕਾਨੂੰਨ ਪਾਸ ਕਰਵਾ ਲਿਆ ਗਿਆ| ਉਹਨਾਂ ਕਿਹਾ ਕਿ ਅਜਿਹਾ ਹੀ ਝਾਰਖੰਡ ਅਤੇ ਛੱਤੀਸਗੜ ਵਿੱਚ ਹੋਇਆ, ਜਿੱਥੇ ਵਿਧਾਇਕਾਂ ਦੀ ਸੰਸਦੀ ਸਕੱਤਰ ਬਣਾ ਕੇ ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ|

Leave a Reply

Your email address will not be published. Required fields are marked *