ਆਮ ਆਦਮੀ ਪਾਰਟੀ ਨੇ ਵਿਧਾਇਕ ਬਂੈਸ ਦਾ ਪੁਤਲਾ ਫੂਕਿਆ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਆਮ ਆਦਮੀ ਪਾਰਟੀ ਵਲੋਂ ਸਥਾਨਕ ਫੇਜ਼ 6 ਵਿੱਚ ਅੱਜ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਨਜੀਤ ਸਿੰਘ ਬਂੈਸ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਦੇ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਸ਼ੇਰਗਿਲ ਨੇ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਨਜੀਤ ਸਿੰਘ ਬਂੈਸ ਵਲੋਂ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਬਾਰੇ ਜਾਤੀਸੂਚਕ ਸਬਦ ਵਰਤਣ ਦੀ ਨਿਖੇਧੀ ਕੀਤੀ| ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਬਂੈਸ ਨੂੰ ਹਰਪਾਲ ਸਿੰਘ ਚੀਮਾ ਬਾਰੇ ਜਾਤੀਗਤ ਟਿਪਣੀਆਂ ਨਹੀਂ ਕਰਨੀਆਂ ਚਾਹੀਦੀਆਂ| ਉਹਨਾਂ ਕਿਹਾ ਕਿ ਬਂੈਸ ਨੂੰ ਹੋਰਨਾਂ ਉਪਰ ਟਿੱਪਣੀ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਬੈਂਸ ਭਰਾਵਾਂ ਨਾਲ ਜਿਸ ਵੀ ਆਗੂ ਨੇ ਸਾਂਝ ਪਾਈ ਹੈ, ਇਹਨਾਂ ਨੇ ਉਸੇ ਆਗੂ ਨਾਲ ਹੀ ਧੋਖਾ ਕੀਤਾ ਹੈ| ਹੁਣ ਸਿਮਰਨਜੀਤ ਸਿੰਘ ਬਂੈਸ ਨੇ ਆਪ ਆਦਮੀ ਪਾਰਟੀ ਦੇ ਨਵ ਨਿਯੁਕਤ ਵਿਰੋਧੀ ਧਿਰ ਦੇ ਆਗੂ ਸ੍ਰ. ਹਰਪਾਲ ਸਿੰਘ ਚੀਮਾ ਵਿਰੁੱਧ ਜਾਤੀਗਤ ਟਿਪਣੀਆਂ ਕਰਕੇ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ|
ਇਸ ਮੌਕੇ ਰਾਜ ਲਾਲੀ ਗਿੱਲ ਪ੍ਰਧਾਨ ਵੂਮੈਨ ਸੈਲ ਪੰਜਾਬ, ਸਵਰਨ ਲੱਤਾ, ਅਮਰਦੀਪ ਸੰਧੂ ਪ੍ਰਧਾਨ ਵੂਮੈਨ ਲੀਗਲ ਸੈਲ ਪੰਜਾਬ, ਕਸ਼ਮੀਰ ਕੌਰ, ਅਨੂ ਬੱਬਰ, ਬਲਵਿੰਦਰ ਕੌਰ ਧਨੌੜਾ, ਦਿਲਾਵਰ ਸਿੰਘ, ਗੁਰਮੇਜ ਸਿੰਘ ਕਾਹਲੋਂ, ਮਨਜੀਤ ਸਿੰਘ ਘੁੰਮਣ, ਨਵਜੋਤ ਸਿੰਘ ਸੈਣੀ, ਹਰਮਨ ਹੁੰਦਲ, ਮਨਦੀਪ ਸਿੰਘ ਮਟੌਰ, ਭੁਪਿੰਦਰ ਸਿੰਘ, ਗੱਬਰ ਮੌਲੀ, ਹਰੀਸ਼ ਕੌਸਲ, ਮੇਜਰ ਸਿੰਘ, ਬਹਾਦਰ ਸਿੰਘ, ਗੋਵਿੰਦਰ ਮਿੱਤਲ, ਬਲਵਿੰਦਰ ਸਿੰਘ, ਐਡਵੋਕੇਟ ਚੰਦਰ ਸ਼ੇਖਰ ਬਾਵਾ, ਲਾਡੀ ਪੰਨੂ, ਪ੍ਰਿਤਪਾਲ ਸਿੰਘ ਨਵਾਂ ਗਰਾਓਂ ਵੀ ਮੌਜੂਦ ਸਨ|

Leave a Reply

Your email address will not be published. Required fields are marked *