ਆਮ ਆਦਮੀ ਪਾਰਟੀ ਨੇ ਸਪੀਕਰ ਦਾ ਪੁਤਲਾ ਫੂਕਿਆ

ਐਸ ਏ ਐਸ ਨਗਰ, 23 ਜੂਨ (ਸ.ਬ.) ਆਮ ਆਦਮੀ ਪਾਰਟੀ ਦੀ ਮੁਹਾਲੀ ਇਕਾਈ ਵਲੋਂ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਚੋਣ ਲੜ ਚੁਕੇ ਸ ਨਰਿੰਦਰ ਸਿੰਘ ਸ਼ੇਰਗਿਲ ਦੀ ਅਗਵਾਈ ਵਿਚ ਅੱਜ ਸਥਾਨਕ ਫੇਜ 3-5 ਦੇ ਚੌਂਕ ਵਿਚ ਜਾਮ ਲਗਾ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਪੁਤਲਾ ਫੂਕਿਆ ਗਿਆ| ਇਸ ਮੌਕੇ ਸਪੀਕਰ ਅਤੇ ਕਾਂਗਰਸ ਸਰਕਾਰ ਵਿਰੁੱਧ ਨਾਰ੍ਹੇਬਾਜੀ ਵੀ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਸ ਨਰਿੰਦਰ ਸ਼ੇਰਗਿਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਆਪ ਵਿਧਾਇਕ ਸ੍ਰ. ਸੁਖਪਾਲ ਸਿੰਘ ਖਹਿਰਾ  ਨੂੰ ਬਜਟ ਸੈਸ਼ਨ ਲਈ ਮੁਅੱਤਲ ਕਰਕੇ ਤਾਨਾਸ਼ਾਹੀ ਵਾਲਾ ਕੰਮ ਕੀਤਾ ਹੈ| ਉਹਨਾਂ ਕਿਹਾ ਕਿ ਵਿਧਾਨ ਸਭਾ ਵਿਚ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੀ ਗਲ ਕਹਿਣ ਦਾ ਹੱਕ ਹੈ| ਆਪ ਵਿਧਾਇਕਾਂ ਨੇ ਮੰਗ ਕੀਤੀ ਸੀ ਕਿ ਜੇਕਰ ਆਪ ਵਿਧਾਇਕ ਸ੍ਰ. ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸ੍ਰ. ਸਿਮਰਜੀਤ ਸਿੰਘ ਬੈਂਸ ਨੂੰ ਸਦਨ ਵਿਚ ਨਹੀਂ ਬੈਠਣ ਦੇਣਾ ਤਾਂ ਗੈਲਰੀ ਵਿਚ ਹੀ ਬੈਠਣ ਦਿਤਾ ਜਾਵੇ ਪਰ ਸਪੀਕਰ ਨੇ ਇਕ ਨਾ ਮੰਨੀ ਅਤੇ ਸਾਰੇ ਹੀ ਵਿਧਾਇਕਾਂ ਨੁੰ ਬਾਹਰ ਕੱਢਣ ਦਾ ਹੁਕਮ ਦੇ ਦਿਤਾ| ਉਹਨਾਂ ਕਿਹਾ ਕਿ ਇਸ ਮੌਕੇ ਆਪ ਵਿਧਾਇਕਾਂ ਨਾਲ ਖਿਚਧੂਹ ਕੀਤੀ ਗਈ, ਜਿਸ ਕਾਰਨ ਦੋ ਵਿਧਾਇਕਾਂ ਦੀਆਂ ਪੱਗਾਂ ਉਤਰ ਗਈਆਂ ਅਤੇ ਇਕ ਮਹਿਲਾ ਵਿਧਾਇਕ ਸਿਰ ਵਿਚ ਸੱਟ ਵੱਜਣ ਕਾਰਨ ਬੇਹੋਸ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਉਣਾ ਪਿਆ| ਉਹਨਾਂ ਕਿਹਾ ਕਿ ਇਸ ਤਰਾਂ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਵਿਚ ਵੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ|   ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਪੀਕਰ ਅਤੇ ਕਾਂਗਰਸ ਸਰਕਾਰ ਦੀ ਧਕੇਸ਼ਾਹੀ ਬਰਦਾਸਤ ਨਹੀਂ ਕਰੇਗੀ ਅਤੇ ਇਸ ਮਾਮਲੇ ਨੂੰ ਲੋਕਾਂ ਦੀ ਕਚਹਿਰੀ ਵਿਚ ਲੈ ਕੇ ਜਾਵੇਗੀ|
ਇਸ ਮੌਕੇ ਪ੍ਰੋਫੈਸਰ ਮੇਹਰ ਸਿੰਘ ਮੱਲੀ, ਨਛੱਤਰ ਸਿੰਘ ਬੈਦਵਾਨ, ਮੇਜਰ ਸਿੰਘ ਸ਼ੇਰਗਿਲ ਅਮਰਦੀਪ ਕੌਰ, ਰਮਨੀਕ ਸਿੰਘ, ਸੁਖਵਿੰਦਰ ਸਿੰਘ, ਸੁਤਵੰਤ ਕੌਰ ਘੁੰਮਣ, ਸ੍ਰੀਮਤੀ ਅਨੂ, ਮਨਦੀਪ ਸਿੰਘ ਮਟੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *